ਸਰਕਾਰ ਦੇ ਗਠਨ ਤੋਂ ਪਹਿਲਾ ਮੋਦੀ ਨੇ ਲਿਆ ਮਾਂ ਹੀਰਾਬੇਨ ਤੋਂ ਆਸ਼ੀਰਵਾਦ

05/26/2019 9:11:59 PM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਗ੍ਰਹਿ ਸੂਬੇ ਗੁਜਰਾਤ ਪਹੁੰਚ ਚੁੱਕੇ ਹਨ। ਇਹ ਅਹਿਮਦਾਬਾਦ ਏਅਰਪੋਰਟ ਤੋਂ ਸਿੱਧੇ ਭਾਜਪਾ ਦੇ ਸੂਬਾ ਦਫਤਰ ਗਏ। ਜਿਥੇ ਉਨ੍ਹਾਂ ਨੇ ਇਕ ਜਨਸਭਾ ਨੂੰ ਸੰਬੋਧਨ ਕੀਤਾ। ਇਸ ਤੋਂ ਬਾਅਦ ਮੋਦੀ ਆਪਣੀ ਮਾਂ ਹੀਰਾਬੇਨ ਨੂੰ ਮਿਲਣ ਪਹੁੰਚੇ। ਮੋਦੀ ਨੇ ਇਸ ਮੌਕੇ ਆਪਣੀ ਦੂਜੀ ਪਾਰੀ ਦੀ ਸ਼ੁਰੂਆਤ ਤੋਂ ਪਹਿਲਾਂ ਆਪਣੀ ਮਾਂ ਤੋਂ ਆਸ਼ੀਰਵਾਦ ਲਿਆ। ਇਸ ਤੋਂ ਪਹਿਲਾਂ ਭਾਜਪਾ ਦੇ ਸੂਬਾ ਦਫਤਰ ਨੇੜੇ ਰੱਖੀ ਗਈ ਜਨਸਭਾ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਜਦ ਮੈਂ ਚੋਣਾਂ ਤੋਂ ਪਹਿਲਾਂ 300 ਤੋਂ ਵੱਧ ਸੀਟਾਂ ਜਿੱਤਣ ਦਾ ਦਾਅਵਾ ਕਰਦਾ ਸੀ ਤਾਂ ਲੋਕ ਮੇਰਾ ਮਜ਼ਾਕ ਉਡਾਉਂਦੇ ਸਨ। ਮੋਦੀ ਨੇ ਕਿਹਾ ਕਿ 2019 ਦੀਆਂ ਚੋਣਾਂ ਇਸ ਵਾਰ ਨਾ ਭਾਜਪਾ ਲੜੀ, ਨਾ ਮੋਦੀ ਲੜਿਆ, ਨਾ ਕੋਈ ਹੋਰ ਆਗੂ, ਇਹ ਚੋਣਾਂ ਜਨਤਾ ਨੇ ਲ਼ੜੀਆ। ਜਿੱਤ ਨੂੰ ਪਚਾਉਣ ਦੀ ਤਾਕਤ ਹੋਣੀ ਚਾਹੀਦੀ ਹੈ। ਅਗਲੇ 5 ਸਾਲ ਦੇਸ਼ ਲਈ ਕਾਫੀ ਅਹਿਮ ਹਨ। ਇਸ ਦੇ ਨਾਲ ਹੀ ਸੂਰਤ ਵਿਚ ਵਾਪਰੀ ਦਰਦਨਾਕ ਘਟਨਾ ਉਤੇ ਬਿਆਨ ਦਿੰਦਿਆ ਕਿਹਾ ਕਿ ਉਨ੍ਹਾਂ ਨੂੰ ਇਸ ਘਟਨਾ ਉਤੇ ਬੇਹੱਦ ਦੁੱਖ ਹੈ। 

Arun chopra

This news is Content Editor Arun chopra