J&K: ਅਖਨੂਰ 'ਚ PM ਮੋਦੀ ਨੇ ਡੋਗਰੀ ਭਾਸ਼ਾ 'ਚ ਸ਼ੁਰੂ ਕੀਤਾ ਭਾਸ਼ਣ

03/28/2019 6:44:01 PM

ਸ਼੍ਰੀਨਗਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭਾਵ ਵੀਰਵਾਰ ਨੂੰ ਜੰਮੂ- ਕਸ਼ਮੀਰ ਦੇ ਅਖਨੂਰ ਇਲਾਕੇ 'ਚ ਪਹੁੰਚ ਕੇ ਲੋਕ ਸਭਾ ਚੋਣਾਂ ਲਈ ਬਿਗੁੱਲ ਵਜਾ ਦਿੱਤਾ ਹੈ। ਅਖਨੂਰ 'ਚ ਪੀ. ਐੱਮ. ਮੋਦੀ ਨੇ ਪਹੁੰਚ ਕੇ ਰੈਲੀ 'ਚ ਡੋਗਰੀ ਭਾਸ਼ਾ 'ਚ ਭਾਸ਼ਣ ਸ਼ੁਰੂ ਕਰ ਕੇ ਲੋਕਾਂ ਦੇ ਮਨ ਨੂੰ ਮੋਹ ਲਿਆ। 

ਰੈਲੀ 'ਚ ਸੰਬੋਧਨ ਕਰ ਰਹੇ ਪੀ. ਐੱਮ. ਮੋਦੀ-
ਪੀ. ਐੱਮ. ਮੋਦੀ ਨੇ ਰੈਲੀ 'ਚ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਸੂਬੇ 'ਚ ਮੌਜੂਦਾ ਸਥਿਤੀ ਦੀ ਜ਼ਿੰਮੇਵਾਰ ਕਾਂਗਰਸ, ਨੈਸ਼ਨਲ ਕਾਨਫਰੰਸ ਅਤੇ ਪੀ. ਡੀ. ਪੀ. ਪਾਰਟੀਆਂ ਹਨ। ਇਨ੍ਹਾਂ ਦੇ ਕਾਰਨ ਕਸ਼ਮੀਰੀ ਪੰਡਿਤਾਂ ਨੂੰ ਇੰਨਾ ਕੁਝ ਸਹਿਣਾ ਪੈ ਰਿਹਾ ਹੈ। ਅੱਤਵਾਦ ਦਾ ਜੋ ਜ਼ਹਿਰ ਘੋਲਿਆ ਹੈ, ਉਸ ਦੇ ਜ਼ਿੰਮੇਵਾਰ ਵੀ ਇਹੀ ਪਾਰਟੀਆਂ ਹਨ।

ਮੋਦੀ ਨੇ ਕਿਹਾ ਕਿ ਇਹ ਲੋਕ ਵੀ ਕੁਝ ਕਰਨ ਇਨ੍ਹਾਂ ਦੇ ਰਾਸਤੇ 'ਚ ਚੌਕੀਦਾਰ ਮਜ਼ਬੂਤੀ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ, ਨੈਸ਼ਨਲ ਕਾਨਫਰੰਸ ਹੋਵੇਂ ਜਾਂ ਫਿਰ ਪੀਡੀਪੀ ਇਨ੍ਹਾਂ ਨੂੰ ਸਾਡੇ 'ਤੇ ਸ਼ੱਕ ਹੈ। ਕਿਉਂਕਿ ਅਜਿਹਾ ਕੰਮ ਕਰਨ ਦੀ ਹਿੰਮਤ ਇਨ੍ਹਾਂ 'ਚ ਨਹੀਂ ਹੈ। ਇਨ੍ਹਾਂ ਪਾਰਟੀਆਂ ਨੇ ਜੰਮੂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜੰਮੂ ਕਸ਼ਮੀਰ 'ਚ ਅੱਤਵਾਦੀ ਸੰਗਠਨ ਹੋਵੇਂ ਜਾਂ ਉਨ੍ਹਾਂ ਦਾ ਸਮਰਥਨ ਕਰਨ ਵਾਲੇ, ਸਾਰਿਆਂ ਨੂੰ ਰੱਸਾ ਪਾਇਆ ਜਾ ਰਿਹਾ ਹੈ ਉਨ੍ਹਾਂ ਦੀਆਂ ਅਨੁਕੂਲ ਪਾਰਟੀਆਂ ਨੂੰ ਨੀਂਦ ਨਹੀਂ ਆ ਰਹੀ ਹੈ ਤੇ ਇਹ ਚੌਕੀਦਾਰ ਨੂੰ ਗਾਲਾਂ ਕੱਢਣ 'ਚ ਲੱਗੇ ਹੋਏ ਹਨ।

ਆਪਣੇ ਸੰਬੋਧਨ 'ਚ ਉਨ੍ਹਾਂ ਨੇ ਲੋਕਾਂ ਤੋਂ ਪੁੱਛਿਆ ਕਿ ਕੀ ਉਨ੍ਹਾਂ ਚੌਕੀਦਾਰ 'ਤੇ ਵਿਸ਼ਵਾਸ ਹੈ, ਜੇਕਰ ਹੈ ਤਾਂ ਫਿਰ ਯਕੀਨ ਮੰਨੋ ਕਿ ਮਹਾਮਿਲਾਵਟੀ ਸਰਕਾਰ ਨੂੰ ਮਹਾਗਿਰਾਵਟ ਤੈਅ ਹੈ। ਉਨ੍ਹਾਂ ਨੇ ਸਰਹੱਦ 'ਤੇ ਅੱਤਵਾਦੀ ਸੰਗਠਨਾਂ ਨੂੰ ਸੰਦੇਸ਼ ਦਿੱਤਾ ਕਿ ਉਹ ਕੰਨ ਖੋਲ੍ਹ ਕੇ ਸੁਣ ਲੈਣ ਕਿ ਭਾਰਤ ਖਿਲਾਫ ਤੇ ਸੁਰੱਖਿਆ ਖਿਲਾਫ ਚੁੱਕਿਆ ਗਿਆ ਕਦਮ ਕੋਈ ਵੀ ਕਦਮ ਭਾਰੀ ਪੈ ਸਕਦਾ ਹੈ।

Iqbalkaur

This news is Content Editor Iqbalkaur