ਅਮਰੀਕਾ ’ਚ 65 ਘੰਟਿਆਂ ਦੇ ਠਹਿਰਾਅ ਦੌਰਾਨ PM ਮੋਦੀ ਨੇ ਕੀਤੀਆਂ 20 ਬੈਠਕਾਂ

09/26/2021 2:36:35 PM

ਨਵੀਂ ਦਿੱਲੀ (ਭਾਸ਼ਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 3 ਦਿਨੀਂ ਅਮਰੀਕਾ ਦੀ ਯਾਤਰਾ ਵਿਚ ਲਗਾਤਾਰ ਕਈ ਬੈਠਕਾਂ ਕੀਤੀਆਂ। ਸਰਕਾਰੀ ਸੂਤਰਾਂ ਨੇ ਐਤਵਾਰ ਨੂੰ ਦੱਸਿਆ ਕਿ ਮੋਦੀ ਕਰੀਬ 65 ਘੰਟੇ ਅਮਰੀਕਾ ਵਿਚ ਰਹੇ ਅਤੇ ਇਸ ਦੌਰਾਨ ਉਹ 20 ਬੈਠਕਾਂ ਵਿਚ ਸ਼ਾਮਲ ਹੋਏ। ਸੂਤਰਾਂ ਨੇ ਦੱਸਿਆ ਕਿ ਅਮਰੀਕਾ ਜਾਂਦੇ ਸਮੇਂ ਅਤੇ ਉਥੋਂ ਪਰਤਦੇ ਸਮੇਂ ਵੀ ਪ੍ਰਧਾਨ ਮੰਤਰੀ ਨੇ ਜਹਾਜ਼ ਵਿਚ ਅਧਿਕਾਰੀਆਂ ਨਾਲ 4 ਲੰਬੀਆਂ ਬੈਠਕਾਂ ਕੀਤੀਆਂ। 

ਇਹ ਵੀ ਪੜ੍ਹੋ: ਜਦੋਂ ਭਾਰਤੀਆਂ ਦੀ ਤਰੱਕੀ ਹੁੰਦੀ ਹੈ ਤਾਂ ਵਿਸ਼ਵ ਦੇ ਵਿਕਾਸ ਨੂੰ ਵੀ ਗਤੀ ਮਿਲਦੀ ਹੈ: PM ਮੋਦੀ

ਬੁੱਧਵਾਰ ਨੂੰ ਅਮਰੀਕਾ ਜਾਂਦੇ ਸਮੇਂ ਮੋਦੀ ਨੇ ਜਹਾਜ਼ ਵਿਚ 2 ਬੈਠਕਾਂ ਕੀਤੀਆਂ ਅਤੇ ਉਥੇ ਪਹੁੰਚਣ ਦੇ ਬਾਅਦ ਹੋਟਲ ਵਿਚ 3 ਬੈਠਕਾਂ ਕੀਤੀਆਂ। ਉਨ੍ਹਾਂ ਦੱਸਿਆ ਕਿ 23 ਸਤੰਬਰ ਨੂੰ ਪ੍ਰਧਾਨ ਮੰਤਰੀ ਨੇ ਵੱਖ-ਵੱਖ ਸੀ.ਈ.ਓ. ਨਾਲ ਬੈਠਕਾਂ ਕੀਤੀਆਂ ਅਤੇ ਫਿਰ ਅਮਰੀਕੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਆਪਣੇ ਜਾਪਾਨੀ ਹਮਰੁਤਬਾ ਯੋਸ਼ੀਹਿਦੇ ਸੁਗਾ ਅਤੇ ਆਸਟ੍ਰੇਲੀਆਈ ਹਮਰੁਤਬਾ ਸਕਾਟ ਮੌਰੀਸਨ ਨਾਲ ਦੋ-ਪੱਖ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ 3 ਅੰਦਰੂਨੀ ਬੈਠਕਾਂ ਦੀ ਵੀ ਪ੍ਰਧਾਨਗੀ ਕੀਤੀ।

ਇਹ ਵੀ ਪੜ੍ਹੋ: ਖ਼ੁਸ਼ਖਬਰੀ:ਕੈਨੇਡਾ ਨੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ 'ਤੇ ਲੱਗੀ ਪਾਬੰਦੀ ਹਟਾਈ, ਭਲਕੇ ਤੋਂ ਮੁੜ ਉਡਾਣਾਂ ਹੋਣਗੀਆਂ ਸ਼ੁਰੂ

ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਅਗਲੇ ਦਿਨ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਨਾਲ ਦੋ-ਪੱਖੀ ਬੈਠਕ ਕੀਤੀ ਅਤੇ ਫਿਰ ਕਵਾਡ ਦੇ ਸਿਖ਼ਰ ਸੰਮੇਲਨ ਵਿਚ ਸ਼ਾਮਲ ਹੋਏ। 24 ਸਤੰਬਰ ਨੂੰ ਉਨ੍ਹਾਂ ਨੇ ਚਾਰ ਅੰਦਰੂਨੀ ਬੈਠਕਾਂ ਵੀ ਕੀਤੀਆਂ। ਉਨ੍ਹਾਂ ਦੱਸਿਆ ਕਿ 25 ਸਤੰਬਰ ਅਮਰੀਕਾ ਤੋਂ ਭਾਰਤ ਲਈ ਰਵਾਨਾ ਹੋਣ ’ਤੇ ਪੀ.ਐਮ. ਨੇ ਜਹਾਜ਼ ਵਿਚ 2 ਬੈਠਕਾਂ ਕੀਤੀਆਂ।

ਇਹ ਵੀ ਪੜ੍ਹੋ: ਯਕੀਨੀ ਕਰਨਾ ਹੋਵੇਗਾ ਕਿ ਅਫ਼ਗਾਨਿਸਤਾਨ ਦੀ ਧਰਤੀ ਦਾ ਇਸਤੇਮਾਲ ਅੱਤਵਾਦ ਲਈ ਨਾ ਹੋਵੇ: ਮੋਦੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry