PM ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀਆਂ ਦੁਸਹਿਰੇ ਦੀਆਂ ਸ਼ੁਭਕਾਮਨਾਵਾਂ

10/24/2023 10:50:09 AM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਯਾਨੀ ਕਿ ਅੱਜ ਦੁਸਹਿਰੇ ਮੌਕੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਇਕ ਪੋਸਟ 'ਚ ਕਿਹਾ ਕਿ ਦੇਸ਼ ਭਰ ਦੇ ਮੇਰੇ ਪਰਿਵਾਰਕ ਮੈਂਬਰਾਂ ਨੂੰ ਦੁਸਹਿਰੇ ਦੀਆਂ ਦਿਲੋਂ ਸ਼ੁਭਕਾਮਨਾਵਾਂ। ਇਹ ਪਾਵਨ ਤਿਉਹਾਰ ਨਕਾਰਾਤਮਕ ਸ਼ਕਤੀਆਂ ਦੇ ਅਖ਼ੀਰ ਨਾਲ ਹੀ ਜੀਵਨ ਵਿਚ ਚੰਗਿਆਈ ਨੂੰ ਅਪਣਾਉਣ ਦਾ ਸੰਦੇਸ਼ ਲੈ ਕੇ ਆਉਂਦਾ ਹੈ।  ਦੁਸਹਿਰਾ ਹਰ ਸਾਲ ਅਸ਼ਵਨੀ ਮਾਸ ਦੀ ਦਸ਼ਮੀ ਤਿਥੀ ਨੂੰ ਮਨਾਈ ਜਾਂਦੀ ਹੈ। ਦੁਸਹਿਰੇ ਨੂੰ ਵਿਜਯਾਦਸ਼ਮੀ ਦੇ ਨਾਂ ਤੋਂ ਵੀ ਜਾਣਦੇ ਹਨ। ਇਹ ਤਿਉਹਾਰ ਬੁਰਾਈ 'ਤੇ ਚੰਗਿਆਈ ਦੀ ਜਿੱਤ ਦੇ ਪ੍ਰਤੀਕ ਦੇ ਰੂਪ ਵਿਚ ਮਨਾਇਆ ਜਾਂਦਾ ਹੈ।

ਇਹ ਵੀ ਪੜ੍ਹੋ-  ਅੱਜ ਦੇ ਦਿਨ 'ਤੇ ਵਿਸ਼ੇਸ਼ : ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ‘ਦੁਸਹਿਰੇ’ ਦਾ ਤਿਉਹਾਰ

ਦੁਸਹਿਰੇ ਦਾ ਪਵਿੱਤਰ ਤਿਉਹਾਰ ਸਾਨੂੰ ਇਹੀ ਸਿੱਖਿਆ ਦਿੰਦਾ ਹੈ ਕਿ ਅਸੀਂ ਅੱਤਿਆਚਾਰ, ਅਗਿਆਨੀ, ਦਬਾਊ ਅਤੇ ਬੇਇਨਸਾਫ਼ੀਆਂ ਦਾ ਹੌਂਸਲੇ ਨਾਲ ਮੁਕਾਬਲਾ ਅਤੇ ਵਿਰੋਧ ਕਰਨ ਲਈ ਆਪਣੀ ਪੂਰੀ ਤਾਕਤ ਨਾਲ ਸਾਹਸ ਕਰੀਏ। ਝੂਠ ਤੇ ਛਲ-ਕਪਟ ਦੀ ਰਾਜਨੀਤੀ ਦਾ ਵਿਰੋਧ ਕਰਦੇ ਹੋਏ ਇਨਸਾਫੀ ਰਾਜ ਦੀ ਪ੍ਰਾਪਤੀ ਲਈ ਛਲੀ ਅਤੇ ਕਪਟੀਆਂ ਦਾ ਸਾਥ ਛੱਡਦੇ ਹੋਏ ਤਿਆਗੀ ਅਤੇ ਸੱਚੇ ਲੀਡਰਾਂ ਦਾ ਪੱਲਾ ਫੜੀਏ। 

Tanu

This news is Content Editor Tanu