ਮੋਦੀ ਨੇ ਕਾਸ਼ੀ ਵਿਸ਼ਵਨਾਥ ਮੰਦਰ ''ਚ ਕੀਤੀ ਵਿਸ਼ੇਸ਼ ਪੂਜਾ

09/18/2018 12:12:03 AM

ਵਾਰਾਣਸੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਆਪਣੇ ਜਨਮ ਦਿਨ ਮੌਕੇ 'ਤੇ ਇਥੇ ਕਾਸ਼ੀ ਵਿਸ਼ਵਨਾਥ ਮੰਦਰ 'ਚ ਕਮਲ ਦੇ ਫੁੱਲ ਚੜਾਏ ਤੇ ਦੁੱਧ ਅਭਿਸ਼ੇਕ ਵੀ ਕੀਤਾ। ਮੋਦੀ ਨੇ ਬਾਬਾ ਵਿਸ਼ਵਨਾਥ ਦੀ ਵਿਸ਼ੇਸ਼ ਪੂਜਾ ਵੀ ਕੀਤੀ। ਪ੍ਰਧਾਨ ਮੰਤਰੀ ਨੇ ਮੰਡੁਆਡੀਹ ਰੇਲਵੇ ਸਟੇਸ਼ਨ ਦਾ ਰਸਮੀ ਦੌਰਾ ਕੀਤਾ ਤੇ ਪਲੇਟਫਾਰਮ ਨੰਬਰ 1 'ਤੇ ਕੁਝ ਸਮਾਂ ਬਿਤਾਇਆ। ਇਸ ਤੋਂ ਬਾਅਦ ਉਹ ਡੀਜ਼ਲ ਰੇਲ ਕਾਰਖਾਨਾ (ਡੀਰੇਕਾ) ਦੇ ਗੈਸਟਰੂਮ ਚਲੇ ਗਏ, ਜਿਥੇ ਉਹ ਰਾਤ ਨੂੰ ਠਹਿਰਨਗੇ। ਵਿਸ਼ਵਨਾਥ ਮੰਦਰ ਜਾਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਕਾਸ਼ੀ ਵਿਦਿਆਪਿੱਠ ਤੇ ਕਾਸ਼ੀ ਹਿੰਦੂ ਯੂਨੀਵਰਸਿਟੀ ਦੇ ਉਨ੍ਹਾਂ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਜੋ ਡੀਰੇਕਾ 'ਚ ਗਰੀਬ ਬੱਚਿਆਂ ਨੂੰ ਪੜਾਉਂਦੇ ਹਨ। ਮੋਦੀ ਨੇ ਨਰੂਰ ਪਿੰਡ ਦੇ ਇਕ ਪਬਲਿਕ ਸਕੂਲ 'ਚ ਬੱਚਿਆਂ ਨਾਲ ਵੀ ਗੱਲਬਾਤ ਕੀਤੀ।