ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਸਾਹਮਣੇ ਖੜ੍ਹੇ ਹੋਣ ਦੀ PM ਮੋਦੀ 'ਚ ਹਿੰਮਤ ਨਹੀਂ : ਰਾਹੁਲ

01/13/2020 7:08:26 PM

ਨਵੀਂ ਦਿੱਲੀ — ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਅਤੇ ਕਈ ਯੂਨੀਵਰਸਿਟੀਆਂ 'ਚ ਵਿਦਿਆਰਥੀਆਂ 'ਤੇ ਹਮਲੇ 'ਚ ਸੋਮਵਾਰ ਨੂੰ ਕਿਹਾ ਕਿ ਨੌਜਵਾਨਾਂ ਵੱਲੋਂ ਆਵਾਜ਼ ਚੁੱਕਣਾ ਜਾਇਜ਼ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਸੁਣਨ ਅਤੇ ਉਨ੍ਹਾਂ ਦੀਆਂ ਗੱਲਾਂ ਦਾ ਜਵਾਬ ਦੇਣ ਦੀ ਹਿੰਮਤ ਰੱਖਣੀ ਚਾਹੀਦੀ ਹੈ।

ਮੁੱਖ ਵਿਰੋਧੀ ਦਲਾਂ ਦੀ ਬੈਠਕ ਤੋਂ ਬਾਅਦ ਗਾਂਧੀ ਨੇ ਵੀ ਇਹ ਦਾਅਵਾ ਕੀਤਾ ਕਿ ਅਰਥਵਿਵਸਥਾ ਦੇ ਮੋਰਚੇ 'ਤੇ ਨਾਕਾਮ ਹੋਣ ਕਾਰਨ ਮੋਦੀ ਦੇਸ਼ ਦਾ ਧਿਆਨ ਭਟਕਾ ਰਹੇ ਹਨ ਅਤੇ ਲੋਕਾਂ ਨੂੰ ਵੰਡ ਰਹੇ ਹਨ। ਉਨ੍ਹਾਂ ਕਿਹਾ, 'ਅਰਥ ਵਿਵਸਥਾ ਤੇ ਰੋਜ਼ਗਾਰ ਦੀ ਸਥਿਤੀ ਨੂੰ ਲੈ ਕੇ ਨੌਜਵਾਨਾਂ 'ਚ ਗੁੱਸਾ ਅਤੇ ਡਰ ਹੈ ਕਿਉਂਕਿ ਉਨ੍ਹਾਂ ਨੂੰ ਆਪਣਾ ਭਵਿੱਖ ਨਹੀਂ ਦਿਖਾਈ ਦੇ ਰਿਹਾ ਹੈ। ਸਰਕਾਰ ਦਾ ਕੰਮ ਦੇਸ਼ ਨੂੰ ਰਾਸਤਾ ਦਿਖਾਉਣ ਦਾ ਹੁੰਦਾ ਹੈ ਪਰ ਇਹ ਸਰਕਾਰ ਇਸ 'ਚ ਨਾਕਾਮ ਹੋ ਗਈ ਹੈ। ਇਸ ਲਈ ਯੂਨੀਵਰਸਿਟੀਆਂ ਤੇ ਕਿਸਾਨਾਂ 'ਚ ਗੁੱਸਾ ਵਧਦਾ ਜਾ ਰਿਹਾ ਹੈ।'

ਰਾਹੁਲ ਗਾਂਧੀ ਨੇ ਕਿਹਾ, 'ਇਸ ਸਥਿਤੀ ਨੂੰ ਠੀਕ ਕਰਨ ਦੀ ਬਜਾਏ ਪੀ.ਐੱਮ. ਮੋਦੀ ਧਿਆਨ ਭਟਕਾਉਣ ਅਤੇ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ। ਦੇਸ਼ ਦੀ ਜਨਤਾ ਸਮਝਦੀ ਹੈ ਕਿ ਮੋਦੀ ਜੀ ਅਰਥਵਿਵਸਥਾ, ਰੋਜ਼ਗਾਰ ਅਤੇ ਦੇਸ਼ ਦੇ ਭਵਿੱਖ ਦੇ ਮੁੱਦਿਆਂ 'ਤੇ ਅਸਫਲ ਹੋ ਗਏ ਹਨ।' ਉਨ੍ਹਾਂ ਕਿਹਾ, 'ਅੱਜ ਨੌਜਵਾਨ ਆਵਾਜ਼ ਚੁੱਕ ਰਹੇ ਹਨ। ਉਹ ਜਾਇਜ਼ ਹੈ। ਉਸ ਨੂੰ ਦਬਾਇਆ ਨਹੀਂ ਜਾਣਾ ਚਾਹੀਦਾ ਹੈ। ਸਰਕਾਰ ਨੂੰ ਇਸ ਆਵਾਜ਼ ਨੂੰ ਸੁਣਨਾ ਚਾਹੀਦਾ ਹੈ। ਨੌਜਵਾਨਾਂ ਨੂੰ ਰੋਜ਼ਗਾਰ ਕਿਵੇ ਮਿਲੇਗਾ ਅਤੇ ਅਰਥਵਿਵਸਥਾ ਕਿਵੇ ਪਟੜੀ 'ਤੇ ਆਵੇਗੀ।'

Inder Prajapati

This news is Content Editor Inder Prajapati