PM ਮੋਦੀ ਨੇ 'ਪ੍ਰੀਖਿਆ 'ਤੇ ਚਰਚਾ' ਦੌਰਾਨ ਵਿਦਿਆਰਥੀਆਂ ਨੂੰ ਕਿਹਾ- ਪ੍ਰੀਖਿਆ ਨੂੰ ਤਿਉਹਾਰਾਂ ਵਾਂਗ ਮੰਨੋ

04/01/2022 11:52:16 AM

ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਸਾਲਾਨਾ 'ਪ੍ਰੀਖਿਆ 'ਤੇ ਚਰਚਾ' ਦੌਰਾਨ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਪ੍ਰੀਖਿਆ ਨੂੰ ਤਿਉਹਾਰਾਂ ਵਾਂਗ ਮੰਨਣ ਦੀ ਸਲਾਹ ਦਿੱਤੀ। ਪ੍ਰਧਾਨ ਮੰਤਰੀ ਨੇ ਤਾਲਕਟੋਰਾ ਸਟੇਡੀਅਮ 'ਚ ਮੌਜੂਦ ਲੋਕਾਂ ਨੂੰ ਕਿਹਾ,''ਇਹ ਮੇਰਾ ਮਨਪਸੰਦ ਪ੍ਰੋਗਰਾਮ ਹੈ ਪਰ ਕੋਵਿਡ ਕਾਰਨ ਮੈਂ ਤੁਹਾਨੂੰ ਮਿਲ ਨਹੀਂ ਸਕਿਆ। ਇਸ ਨਾਲ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ, ਕਿਉਂਕਿ ਮੈਂ ਤੁਹਾਨੂੰ ਲੰਬੇ ਸਮੇਂ ਬਾਅਦ ਮਿਲ ਰਿਹਾ ਹਾਂ।'' ਮੋਦੀ ਨੇ ਕਿਹਾ,''ਘਬਰਾਇਆ ਹੋਇਆ ਕੌਣ ਹੈ? ਤੁਸੀਂ ਜਾਂ ਤੁਹਾਡੇ ਮਾਤਾ-ਪਿਤਾ? ਜ਼ਿਆਦਾਤਰ ਲੋਕਾਂ ਦੇ ਮਾਪੇ ਘਬਰਾਏ ਹੋਏ ਹਨ। ਜੇਕਰ ਅਸੀਂ ਇਮਤਿਹਾਨ ਨੂੰ ਤਿਉਹਾਰ ਬਣਾਉਂਦੇ ਦਿੰਦੇ ਹਾਂ ਤਾਂ ਇਹ ਜ਼ਿੰਦਾ ਬਣ ਜਾਵੇਗਾ।"

 

ਪ੍ਰਧਾਨ ਮੰਤਰੀ ਨੇ ਇਕ ਸਵਾਲ ਦੇ ਜਵਾਬ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ ਦਾ ਦੇਸ਼ ਦੇ ਹਰ ਵਰਗ ਨੇ ਦਿਲੋਂ ਸੁਆਗਤ ਕੀਤਾ ਹੈ। ਗੁਜਰਾਤ ਦੇ ਵਡੋਦਰਾ ਦੇ ਕੇਨੀ ਪਟੇਲ ਨੇ ਪੁੱਛਿਆ ਕਿ ਸਹੀ ਤਿਆਰੀ (ਰਿਵੀਜ਼ਨ) ਅਤੇ ਲੋੜੀਂਦੀ ਨੀਂਦ ਲੈ ਕੇ ਕੋਈ ਵੀ ਪਾਠਕ੍ਰਮ ਕਿਵੇਂ ਪੂਰਾ ਕੀਤਾ ਜਾ ਸਕਦਾ ਹੈ। ਮੋਦੀ ਨੇ ਕਿਹਾ,''ਤੁਸੀਂ ਇੰਨੇ ਘਬਰਾਏ ਕਿਉਂ ਹੋ? ਤੁਸੀਂ ਪਹਿਲੀ ਵਾਰ ਪ੍ਰੀਖਿਆ ਨਹੀਂ ਦੇਵੋਗੇ। ਹੁਣ ਤੁਸੀਂ ਆਖਰੀ ਪੜਾਅ ਦੇ ਨੇੜੇ ਆ ਰਹੇ ਹੋ। ਤੁਸੀਂ ਸਾਰਾ ਸਮੁੰਦਰ ਪਾਰ ਕਰ ਲਿਆ ਹੈ, ਹੁਣ ਕਿਨਾਰੇ ਕੋਲ ਆ ਕੇ ਤੁਹਾਨੂੰ ਡੁੱਬਣ ਦਾ ਡਰਦਾ ਹੈਂ?'' ਸਿੱਖਿਆ ਮੰਤਰਾਲਾ ਦੇ ਸਕੂਲੀ ਸਿੱਖਿਆ ਅਤੇ ਸਾਖਰਤਾ ਵਿਭਾਗ 'ਪ੍ਰੀਖਿਆ 'ਤੇ ਚਰਚਾ' ਦਾ ਆਯੋਜਨ ਕੀਤਾ ਜਾ ਰਿਹਾ ਹੈ। ਪਹਿਲੇ ਤਿੰਨ ਵਾਰ ਇਸ ਨੂੰ ਦਿੱਲੀ 'ਚ ਇਕ 'ਇੰਟਰਐਕਟਿਵ ਟਾਊਨ-ਹਾਲ' ਫਾਰਮੈਟ 'ਚ ਕੀਤਾ ਗਿਆ ਸੀ। ਚੌਥਾ ਐਡੀਸ਼ਨ ਪਿਛਲੇ ਸਾਲ 7 ਅਪ੍ਰੈਲ ਨੂੰ ਆਨਲਾਈਨ ਹੋਇਆ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News