ਪੀ.ਐੱਮ.ਓ. ’ਚ ਕਰਮਚਾਰੀਆਂ ’ਤੇ ਕੈਂਚੀ, 15 ਫੀਸਦੀ ਸਟਾਫ ਦੀ ਕਟੌਤੀ

01/02/2020 2:16:24 AM

ਨਵੀਂ ਦਿੱਲੀ – ਪ੍ਰਧਾਨ ਮੰਤਰੀ ਦਫਤਰ (ਪੀ. ਐੱਮ.ਓ.) ’ਚ 15 ਫੀਸਦੀ ਸਟਾਫ ਦੀ ਕਟੌਤੀ ਕਰ ਦਿੱਤੀ ਗਈ ਹੈ। ਸੂਤਰਾਂ ਅਨੁਸਾਰ ਕਰਮਚਾਰੀਆਂ ਦੀ ਉਤਪਾਦਕਤਾ ਵਿਚ ਸੁਧਾਰ ’ਤੇ ਵੀ ਜ਼ੋਰ ਦਿੱਤਾ ਗਿਆ ਹੈ। ਹਾਲ ਹੀ ਵਿਚ ਪੀ. ਐੱਮ. ਮੋਦੀ ਨੇ ਨਿਰਦੇਸ਼ ਦਿੱਤਾ ਸੀ ਕਿ ਉਹ ਆਪਣੇ ਮੰਤਰਾਲਿਆਂ ’ਚ ਖਰਚੇ ਵਿਚ ਕਟੌਤੀ ਕਰਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਹਿਲੇ ਕਾਰਜਕਾਲ ਵਿਚ ਇਸ਼ਾਰਾ ਕਰ ਚੁੱਕੇ ਸਨ ਕਿ ਕਿਸੇ ਵੀ ਤਰ੍ਹਾਂ ਦੀ ਫਜ਼ੂਲ ਖਰਚੀ ਨੂੰ ਬੜ੍ਹਾਵਾ ਨਹੀਂ ਦਿੱਤਾ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਦਫਤਰ ਦਾ ਇਹ ਫੈਸਲਾ ਕਟੌਤੀ ਦੇ ਵਲ ਵਧਾਇਆ ਗਿਆ ਕਦਮ ਹੈ।


Inder Prajapati

Content Editor

Related News