ਕੋਰੋਨਾ ਹਾਲਾਤਾਂ ''ਤੇ PM ਮੋਦੀ ਨੇ ਸੱਤ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਬੁਲਾਈ ਬੈਠਕ

09/20/2020 2:35:18 AM

ਨਵੀਂ ਦਿੱਲੀ : ਕੋਰੋਨਾ ਦੇ ਹਾਲਾਤਾਂ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ 7 ਸੂਬਿਆਂ ਦੇ ਮੁੱਖ ਮੰਤਰੀਆਂ ਦੀ ਬੈਠਕ ਬੁਲਾਈ ਹੈ। ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮੌਜੂਦਾ ਚਿੰਤਾਜਨਕ ਹਾਲਾਤ ਨੂੰ ਲੈ ਕੇ ਇਹ ਬੈਠਕ ਹੋਵੇਗੀ। ਇਹ ਬੈਠਕ 23 ਸਤੰਬਰ ਨੂੰ ਵੀਡੀਓ ਕਾਨਫ਼ਰੰਸਿੰਗ ਨਾਲ ਹੋਵੇਗੀ। ਇਸ ਬੈਠਕ 'ਚ ਦਿੱਲੀ, ਯੂ.ਪੀ., ਆਂਧਰਾ ਪ੍ਰਦੇਸ਼, ਪੰਜਾਬ, ਮਹਾਰਾਸ਼ਟਰ ਸਮੇਤ 7 ਸੂਬਿਆਂ ਦੇ ਮੁੱਖ ਮੰਤਰੀ ਸ਼ਾਮਲ ਹੋਣਗੇ।

ਜ਼ਿਕਰਯੋਗ ਹੈ ਕਿ ਭਾਰਤ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਰੋਜ ਵੱਧ ਰਿਹਾ ਹੈ। ਹਰ ਰੋਜ ਕੋਵਿਡ-19  ਦੇ ਮਾਮਲੇ ਵੱਧ ਰਹੇ ਹਨ। ਸਿਹਤ ਮੰਤਰਾਲਾ ਵੱਲੋਂ ਸ਼ਨੀਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ, ਦੇਸ਼ 'ਚ ਕੋਰੋਨਾ ਇਨਫੈਕਸ਼ਨ ਦੀ ਗਿਣਤੀ 53,08,014 ਹੋ ਗਈ ਹੈ। ਪਿਛਲੇ 24 ਘੰਟਿਆਂ 'ਚ (ਸ਼ੁੱਕਰਵਾਰ ਸਵੇਰੇ 8 ਵਜੇ ਤੋਂ ਲੈ ਕੇ ਸ਼ਨੀਵਾਰ ਸਵੇਰੇ 8 ਵਜੇ ਤੱਕ) ਕੋਰੋਨਾ ਦੇ 93,337 ਨਵੇਂ ਮਾਮਲੇ ਸਾਹਮਣੇ ਆਏ ਹਨ।

ਇਸ ਦੌਰਾਨ ਦੇਸ਼ 'ਚ 1247 ਕੋਰੋਨਾ ਪੀੜਤਾਂ ਦੀ ਮੌਤ ਵੀ ਹੋਈ ਹੈ। ਬੀਤੇ 24 ਘੰਟਿਆਂ 'ਚ 95,880 ਲੋਕ ਠੀਕ ਹੋਏ ਹਨ। ਇਹ ਇੱਕ ਦਿਨ 'ਚ ਠੀਕ ਹੋਣ ਵਾਲਿਆਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਗਿਣਤੀ ਹੈ। 42,08,431 ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਹੁਣ ਤੱਕ 85,619 ਲੋਕਾਂ ਦੀ ਜਾਨ ਗਈ ਹੈ। ਰਿਕਵਰੀ ਰੇਟ ਦੀ ਗੱਲ ਕਰੀਏ ਤਾਂ ਇਹ ਮਾਮੂਲੀ ਵਾਧੇ ਤੋਂ ਬਾਅਦ 79.28 ਫ਼ੀਸਦੀ 'ਤੇ ਪਹੁੰਚ ਗਿਆ ਹੈ। ਪਾਜ਼ੇਟਿਵਿਟੀ ਰੇਟ 10.58 ਫ਼ੀਸਦੀ ਹੈ। 18 ਸਤੰਬਰ ਨੂੰ 8,81,911 ਕੋਰੋਨਾ ਸੈਂਪਲ ਟੈਸਟ ਕੀਤੇ ਗਏ। ਅਜੇ ਤੱਕ ਕੁਲ 6,24,54,254 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ। ਰਿਕਵਰੀ ਦੇ ਮਾਮਲੇ 'ਚ ਦੁਨਿਆਭਰ ਦੇ ਦੇਸ਼ਾਂ 'ਚ ਹੁਣ ਭਾਰਤ ਪਹਿਲੇ ਸਥਾਨ 'ਤੇ ਪਹੁੰਚ ਗਿਆ ਹੈ।
 

Inder Prajapati

This news is Content Editor Inder Prajapati