PM ਮੋਦੀ ਨੇ ਜਸਟਿਨ ਟਰੂਡੋ ਨੂੰ ਕੈਨੇਡਾ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ

10/22/2019 8:00:55 PM

ਨਵੀਂ ਦਿੱਲੀ/ਟੋਰਾਂਟੋ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ ਨੂੰ ਦੁਬਾਰਾ ਕੈਨੇਡਾ 'ਚ ਸੱਤਾ 'ਚ ਵਾਪਸੀ ਕਰਨ 'ਤੇ ਵਧਾਈ ਦਿੱਤੀ ਹੈ। ਪੀ. ਐੱਮ. ਮੋਦੀ ਨੇ ਟਵਿੱਟਰ ਹੈਂਡਲ 'ਤੇ ਜਸਟਿਨ ਟਰੂਡੋ ਨੂੰ ਵਧਾਈ ਦਿੱਤੀ। ਟਵੀਟ 'ਚ ਉਨ੍ਹਾਂ ਲਿੱਖਿਆ ਕਿ, 'ਜਸਟਿਨ ਟਰੂਡੋ ਨੂੰ ਵਧਾਈ। ਭਾਰਤ ਅਤੇ ਕੈਨੇਡਾ ਦੇ ਸਮਾਨ ਮੂਲ ਅਤੇ ਲੋਕਤੰਤਰ ਅਤੇ ਬਹੁਮਤ ਦੇ ਪ੍ਰਤੀ ਵਚਨਬੱਧਤਾ ਹੈ। ਤੁਹਾਡੇ ਨਾਲ ਮਿਲ ਕੇ ਦੋ-ਪੱਖੀ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਆਸਵੰਦ ਹਾਂ। ਦੱਸ ਦਈਏ ਕਿ ਪਿਛਲੇ ਸਾਲ ਜਸਟਿਨ ਟਰੂਡੋ ਦਾ ਭਾਰਤ ਦੌਰਾ ਕਾਫੀ ਚਰਚਾ ਦਾ ਵਿਸ਼ਾ ਰਿਹਾ ਸੀ।

 


ਦੱਸ ਦਈਏ ਕਿ ਕੈਨੇਡਾ 'ਚ 21 ਅਕਤੂਬਰ (ਕੱਲ) ਨੂੰ ਹੋਈਆਂ ਫੈਡਰਲ ਚੋਣਾਂ 'ਚ ਲਿਬਰਲ ਪਾਰਟੀ ਨੇ 157 ਸੀਟਾਂ ਹਾਸਲ ਕੀਤੀਆਂ ਹਨ ਪਰ ਕੈਨੇਡਾ ਦੇ ਹਾਊਸ ਆਫ ਕਾਮਨਸ 'ਚ ਬਹੁਮਤ ਲੈਣ ਲਈ 184 ਸੀਟਾਂ ਦੀ ਲੋੜ ਹੈ ਜਿਸ ਕਾਰਨ ਹੁਣ ਜਸਟਿਨ ਟਰੂਡੋ ਗਠਜੋੜ ਵਾਲੀ ਸਰਕਾਰ ਬਣਾਉਣਗੇ। ਹੁਣ ਦੇਖਣਾ ਇਹ ਹੋਵੇਗਾ ਕਿ ਲਿਬਰਲ ਪਾਰਟੀ ਦੇ ਆਗੂ ਐੱਨ. ਡੀ. ਪੀ. ਦੇ ਆਗੂ ਜਗਮੀਤ ਸਿੰਘ ਨਾਲ ਗਠਜੋੜ ਸਰਕਾਰ ਬਣਾਉਣਗੇ।

 

Khushdeep Jassi

This news is Content Editor Khushdeep Jassi