PM ਮੋਦੀ ਨੇ ''ਐਕਸ'' ''ਤੇ ਬਦਲੀ ਡੀਪੀ, ਭਾਰਤ ਮੰਡਪਮ ਦੀ ਤਸਵੀਰ ਲਗਾਈ

09/08/2023 2:32:20 PM

ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਮਾਈਕ੍ਰੋਬਲਾਗਿੰਗ ਵੈੱਬਸਾਈਟ 'ਐਕਸ' 'ਤੇ ਆਪਣੀ ਡਿਸਪਲੇਅ ਪਿਕਚਰ (ਡੀਪੀ) ਬਦਲ ਕੇ ਜੀ-20 ਸਿਖਰ ਸੰਮੇਲਨ ਦੇ ਆਯੋਜਨ  ਸਥਾਨ ਭਾਰਤ ਮੰਡਪਮ ਦੀ ਤਸਵੀਰ ਲਗਾ ਦਿੱਤੀ। ਤਸਵੀਰ 'ਚ ਇਕ ਚਮਕਦਾਰ ਰੋਸ਼ਨੀ ਵਾਲਾ ਭਾਰਤ ਮੰਡਪਮ ਦਿਖਾਈ ਦੇ ਰਿਹਾ ਹੈ, ਜਿਸ 'ਚ ਨਟਰਾਜ ਦੀ ਮੂਰਤੀ ਸਥਾਪਤ ਹੈ।

ਪੀ.ਐੱਮ. ਮੋਦੀ ਨੇ ਆਪਣੀ ਪ੍ਰੋਫਾਈਲ ਫੋਟੋ ਵੀ ਬਦਲੀ ਹੈ ਅਤੇ ਤਿਰੰਗੇ ਦੀ ਜਗ੍ਹਾ 'ਨਮਸਤੇ' ਕਰਦੇ ਹੋਏ ਆਪਣੀ ਤਸਵੀਰ ਲਗਾਈ ਹੈ। ਜੀ-20 ਸਿਖਰ ਸੰਮੇਲਨ 9 ਅਤੇ 10 ਸਤੰਬਰ ਨੂੰ ਦਿੱਲੀ 'ਚ ਹੋਣਾ ਹੈ। ਇਸ 'ਚ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ, ਜਾਪਾਨ ਦੇ ਪ੍ਰਧਾਨ ਮੰਤਰੀ ਫੁਮਿਓ ਕਿਸ਼ਿਦਾ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਸਮੇਤ ਵਿਕਾਸਸ਼ੀਲ ਅਤੇ ਵਿਕਸਿਤ ਦੇਸ਼ਾਂ ਦੇ ਹੋਰ ਨੇਤਾਵਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

DIsha

This news is Content Editor DIsha