PM ਮੋਦੀ ਨੇ ਨੀਤੀ ਆਯੋਗ ਦੀ ਬੈਠਕ ਦੀ ਕੀਤੀ ਪ੍ਰਧਾਨਗੀ, 8 ਸੂਬਿਆਂ ਦੇ ਮੁੱਖ ਮੰਤਰੀ ਰਹੇ ਗੈਰ-ਹਾਜ਼ਰ

05/27/2023 1:34:46 PM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਯਾਨੀ ਕਿ ਅੱਜ 'ਨੀਤੀ ਆਯੋਗ' ਦੀ 8ਵੀਂ ਗਵਰਨਿੰਗ ਕੌਂਸਲ ਦੀ ਬੈਠਕ ਦੀ ਪ੍ਰਧਾਨਗੀ ਕੀਤੀ। 'ਵਿਕਸਿਤ ਭਾਰਤ @2047: ਟੀਮ ਇੰਡੀਆ ਦੀ ਭੂਮਿਕਾ' 'ਤੇ ਆਧਾਰਿਤ ਇਹ ਬੈਠਕ ਰਾਸ਼ਟਰੀ ਰਾਜਧਾਨੀ ਦੇ ਪ੍ਰਗਤੀ ਮੈਦਾਨ ਦੇ ਨਵੇਂ ਕਨਵੈਨਸ਼ਨ ਸੈਂਟਰ 'ਚ ਹੋਈ। ਨੀਤੀ ਆਯੋਗ ਦੇ ਚੇਅਰਮੈਨ ਹੋਣ ਦੇ ਨਾਤੇ ਪ੍ਰਧਾਨ ਮੰਤਰੀ ਮੋਦੀ ਨੇ ਬੈਠਕ ਦੀ ਪ੍ਰਧਾਨਗੀ ਕੀਤੀ, ਜਿਸ ਨੇ 2047 ਤੱਕ ਭਾਰਤ ਨੂੰ ਇਕ ਵਿਕਸਿਤ ਰਾਸ਼ਟਰ ਬਣਾਉਣ ਦੇ ਉਦੇਸ਼ ਨਾਲ ਸਿਹਤ, ਹੁਨਰ ਵਿਕਾਸ, ਮਹਿਲਾ ਸਸ਼ਕਤੀਕਰਨ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਨਾਲ ਸਬੰਧਤ ਮੁੱਦਿਆਂ 'ਤੇ ਚਰਚਾ ਕੀਤੀ।

ਇਹ ਵੀ ਪੜ੍ਹੋ- 43 ਸਾਲਾਂ ਤੋਂ ਬਿਨਾਂ ਐਨਕ ਦੇ ਰੋਜ਼ਾਨਾ 'ਪੰਜਾਬ ਕੇਸਰੀ' ਪੜ੍ਹਦੀ ਹੈ 101 ਸਾਲ ਦੀ 5ਵੀਂ ਪੜ੍ਹੀ ਕਲਾਵਤੀ

ਇਨ੍ਹਾਂ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਲਿਆ ਹਿੱਸਾ

ਕੌਂਸਲ ਦੀ ਬੈਠਕ 'ਚ ਕਈ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਹਿੱਸਾ ਲਿਆ ਜਿਸ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਨ ਮੋਹਨ ਰੈੱਡੀ, ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ, ਅਰੁਣਾਚਲ ਪ੍ਰਦੇਸ਼ ਸ਼ਾਮਲ ਸਨ। ਬੈਠਕ 'ਚ ਮੁੱਖ ਮੰਤਰੀ ਪੇਮਾ ਖਾਂਡੂ, ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਮੌਜੂਦ ਸਨ।

ਇਹ ਵੀ ਪੜ੍ਹੋ- ਕੇਂਦਰ ਦੇ ਆਰਡੀਨੈਂਸ ਖ਼ਿਲਾਫ 'ਆਪ' ਨੂੰ ਮਿਲਿਆ NCP ਦਾ ਸਾਥ, ਕੇਜਰੀਵਾਲ ਨੇ ਸ਼ਰਦ ਪਵਾਰ ਦਾ ਕੀਤਾ ਧੰਨਵਾਦ

ਇਨ੍ਹਾਂ 8 ਵਿਸ਼ਿਆਂ 'ਤੇ ਆਧਾਰਿਤ ਬੈਠਕ

ਦਿਨ ਭਰ ਚੱਲਣ ਵਾਲੀ ਬੈਠਕ ਦੌਰਾਨ 8 ਪ੍ਰਮੁੱਖ ਵਿਸ਼ਿਆਂ 'ਤੇ ਚਰਚਾ ਕੀਤੀ ਜਾਵੇਗੀ, ਜਿਸ ਵਿਚ (1) Viksit Bharat@2047, (2) MSMEs 'ਤੇ ਜ਼ੋਰ, (3) ਬੁਨਿਆਦੀ ਢਾਂਚਾ ਅਤੇ ਨਿਵੇਸ਼, (4) ਨਿਯਮਾਂ ਦੀ ਪਾਲਣਾ ਕਰਨਾ (5) ਮਹਿਲਾ ਸਸ਼ਕਤੀਕਰਨ, (6) ਸਿਹਤ ਅਤੇ ਪੋਸ਼ਣ, (7) ਹੁਨਰ ਵਿਕਾਸ (8) ਖੇਤਰ ਦੇ ਵਿਕਾਸ ਅਤੇ ਸਮਾਜਿਕ ਬੁਨਿਆਦੀ ਢਾਂਚੇ ਲਈ ਗਤੀ ਸ਼ਕਤੀ ਹਨ।

ਇਹ ਵੀ ਪੜ੍ਹੋ- ਕੇਜਰੀਵਾਲ ਨੂੰ ਮਿਲਿਆ ਤੇਲੰਗਾਨਾ ਦਾ ਸਾਥ, CM ਚੰਦਰਸ਼ੇਖਰ ਰਾਓ ਨੇ ਕਿਹਾ- PM ਮੋਦੀ ਵਾਪਸ ਲੈਣ ਆਰਡੀਨੈਂਸ

G20 ਪ੍ਰਧਾਨਗੀ ਦੀ ਪਿੱਠਭੂਮੀ 'ਚ ਆਯੋਜਿਤ ਇਹ ਬੈਠਕ

ਨੀਤੀ ਆਯੋਗ ਨੇ ਅੱਗੇ ਕਿਹਾ ਕਿ ਇਹ 8ਵੀਂ ਗਵਰਨਿੰਗ ਕਾਉਂਸਿਲ ਦੀ ਬੈਠਕ ਵੀ ਭਾਰਤ ਦੀ G20 ਪ੍ਰਧਾਨਗੀ ਦੀ ਪਿੱਠਭੂਮੀ 'ਚ ਆਯੋਜਿਤ ਕੀਤੀ ਜਾ ਰਹੀ ਹੈ। ਭਾਰਤ ਦਾ G20 ਆਦਰਸ਼ 'ਇਕ ਧਰਤੀ, ਇਕ ਪਰਿਵਾਰ, ਇਕ ਭਵਿੱਖ' ਇਸ ਦੇ ਸੱਭਿਅਤਾ ਮੁੱਲਾਂ ਅਤੇ ਹਰੇਕ ਦੇਸ਼ ਦੀ ਭੂਮਿਕਾ ਬਾਰੇ ਇਸ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ। ਇਹ ਅਗਲੀ ਤਿਮਾਹੀ ਸਦੀ ਲਈ ਭਾਰਤ ਦੇ ਸਮਾਵੇਸ਼ੀ ਅਤੇ ਟਿਕਾਊ ਦ੍ਰਿਸ਼ਟੀਕੋਣ ਦੀ ਮਾਰਗਦਰਸ਼ਕ ਭਾਵਨਾ ਹੋਵੇਗੀ।

ਇਨ੍ਹਾਂ 8 ਸੂਬਿਆਂ ਦੇ ਮੁੱਖ ਮੰਤਰੀਆਂ ਨੇ ਬੈਠਕ ਤੋਂ ਕੀਤਾ ਕਿਨਾਰਾ

ਸੱਤ ਮੁੱਖ ਮੰਤਰੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਭਗਵੰਤ ਮਾਨ, ਪੱਛਮੀ ਬੰਗਾਲ ਦੇ ਮਮਤਾ ਬੈਨਰਜੀ, ਤੇਲੰਗਾਨਾ ਦੇ ਕੇ ਚੰਦਰਸ਼ੇਖਰ ਰਾਓ, ਰਾਜਸਥਾਨ ਦੇ ਅਸ਼ੋਕ ਗਹਿਲੋਤ, ਬਿਹਾਰ ਦੇ ਨਿਤੀਸ਼ ਕੁਮਾਰ ਅਤੇ ਕੇਰਲ ਦੇ ਪਿਨਾਰਾਈ ਵਿਜਯਨ ਨੀਤੀ ਆਯੋਗ ਦੀ ਬੈਠਕ 'ਚ ਸ਼ਾਮਲ ਨਹੀਂ ਹੋਏ। ਜਾਪਾਨ ਅਤੇ ਸਿੰਗਾਪੁਰ ਦੇ ਦੌਰੇ 'ਤੇ ਆਏ ਤਾਮਿਲਨਾਡੂ ਦੇ ਮੁੱਖ ਮੰਤਰੀ ਵੀ ਅੱਜ ਦੀ ਬੈਠਕ 'ਚ ਮੌਜੂਦ ਨਹੀਂ ਸਨ।

Tanu

This news is Content Editor Tanu