ਇਕ ਹੋਰ ਐਵਾਰਡ ਨਾਲ ਸਨਮਾਨਤ ਹੋਣਗੇ PM ਮੋਦੀ

09/02/2019 3:22:25 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਹੋਰ ਐਵਾਰਡ ਨਾਲ ਸਨਮਾਨਤ ਕੀਤਾ ਜਾਵੇਗਾ। ਮੋਦੀ ਨੂੰ ਬਿੱਲ ਮੇਲਿੰਡਾ ਗੇਟਸ ਫਾਊਂਡੇਸ਼ਨ ਤੋਂ ਐਵਾਰਡ ਦਿੱਤਾ ਜਾਵੇਗਾ। ਸਵੱਛ ਭਾਰਤ ਮੁਹਿੰਮ ਦੀ ਸ਼ੁਰੂਆਤ ਕਰਨ ਲਈ ਮੋਦੀ ਨੂੰ ਇਸ ਐਵਾਰਡ ਨਾਲ ਨਵਾਜਿਆ ਜਾਵੇਗਾ।  ਜਦੋਂ ਮੋਦੀ ਅਮਰੀਕਾ ਯਾਤਰਾ ’ਤੇ ਜਾਣਗੇ, ਉਸ ਦੌਰਾਨ ਉਨ੍ਹਾਂ ਨੂੰ ਇਹ ਐਵਾਰਡ ਪ੍ਰਦਾਨ ਕੀਤਾ ਜਾਵੇਗਾ।

PunjabKesari
ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ, ‘‘ਇਕ ਹੋਰ ਐਵਾਰਡ, ਹਰ ਭਾਰਤੀ ਲਈ ਮਾਣ ਦਾ ਇਕ ਹੋਰ ਪਲ, ਕਿਉਂਕਿ ਪੀ. ਐੱਮ. ਮੋਦੀ ਦੀ ਮਿਹਨਤ ਅਤੇ ਨਵੀਂ ਪਹਿਲ ਦੀ ਵਜ੍ਹਾ ਤੋਂ ਦੁਨੀਆ ਭਰ ’ਚ ਤਰੀਫ ਮਿਲਦੀ ਹੈ। ਇੱਥੇ ਦੱਸ ਦੇਈਏ ਕਿ ਮੋਦੀ ਨੂੰ ਯੂ. ਏ. ਈ. ਦਾ ਆਰਡਰ ਆਫ ਜ਼ਾਇਦ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਮੋਦੀ ਨੇ ਸਵੱਛ ਭਾਰਤ ਮੁਹਿੰਮ ਅਤੇ ਕਲੀਨ ਇੰਡੀਆ ਮਿਸ਼ਨ ਉਨ੍ਹਾਂ ਦੇ ਮਹੱਤਵਪੂਰਨ ਪ੍ਰਾਜੈਕਟਾਂ ’ਚੋਂ ਇਕ ਹੈ। ਇਹ ਮੁਹਿੰਮ ਉਨ੍ਹਾਂ ਨੇ ਮਹਾਤਮਾ ਗਾਂਧੀ ਜੀ ਦੀ ਜਯੰਤੀ ਮੌਕੇ 2 ਅਕਤੂਬਰ 2014 ਨੂੰ ਆਪਣੇ ਪਹਿਲੇ ਕਾਰਜਕਾਲ ਦੌਰਾਨ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। 


Tanu

Content Editor

Related News