ਪੀ.ਐੱਮ. ਮੋਦੀ ਵਾਰਾਣਸੀ ਤੋਂ ਲੜਨਗੇ ਲੋਕ ਸਭਾ ਚੋਣ

03/22/2019 8:24:43 PM

ਨਵੀਂ ਦਿੱਲੀ— ਪੰਜਾਬ ਤੇ ਚੰਡੀਗੜ੍ਹ ਨੂੰ ਲੈ ਕੇ ਚੋਣ ਕਮੇਟੀ ਦੀ ਬੈਠਕ ਖਤਮ ਹੋ ਚੁੱਕੀ ਹੈ। ਬੈਠਕ 'ਚ ਪੰਜਾਬ ਤੇ ਚੰਡੀਗੜ੍ਹ ਦੇ ਉਮੀਦਵਾਰਾਂ ਦਾ ਪੈਨਲ ਚੋਣ ਕਮੇਟੀ ਨੂੰ ਸੌਂਪਿਆ ਗਿਆ ਹੈ। ਹੁਣ ਬੀਜੇਪੀ ਹਾਈਕਮਾਨ ਇਸ 'ਤੇ ਆਖਰੀ ਫੈਸਲਾ ਲਵੇਗਾ। ਜਾਣਕਾਰੀ ਮੁਤਾਬਕ ਚੰਡੀਗੜ੍ਹ ਤੋਂ ਕਿਰਣ ਖੈਰ ਤੇ ਸੰਜੇ ਟੰਡਨ ਦਾ ਨਾਮ ਆਇਆ ਹੈ। ਉਥੇ ਹੀ ਅੰਮ੍ਰਿਤਸਰ ਸੀਟ ਤੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਤੇ ਰਾਜੇਂਦਰ ਮੋਹਨ ਛਿਮਾ ਵਿਚਾਲੇ ਟੱਕਰ ਹੈ।

ਇਸ ਤੋਂ ਇਲਾਵਾ ਗੁਰਦਾਸਪੁਰ ਤੋਂ ਸਵਰਣ ਸਲਾਰੀਆ, ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਤੇ ਦਿਨੇਸ਼ ਸਿੰਘ ਬੱਬੂ ਦਾ ਨਾਂ ਸਾਹਮਣੇ ਆਇਆ ਹੈ। ਹੁਸ਼ਿਆਰਪੁਰ ਤੋਂ ਕੇਂਦਰੀ ਮੰਤਰੀ ਵਿਜੇ ਸਾਂਪਲਾ ਤੇ ਵਿਧਾਇਕ ਸੋਮਵੀਰ ਦਾ ਨਾਂ ਪ੍ਰਦੇਸ਼ ਬੀਜੇਪੀ ਨੇ ਚੋਣ ਕਮੇਟੀ ਦੇ ਸਾਹਮਣੇ ਦਿੱਤਾ ਹੈ। ਇਸ ਤੋਂ ਇਲਾਵਾ ਗੋਆ ਦੀ ਚੋਣ ਕਮੇਟੀ ਦੀ ਬੈਠਕ ਵੀ ਖਤਮ ਹੋ ਚੁੱਕੀ ਹੈ। ਇਸ ਤੋਂ ਮੌਜੂਦਾ ਸੰਸਦ ਮੈਂਬਰਾਂ ਨੂੰ ਫਿਰ ਟਿਕਟ ਦੇਣ ਦਾ ਫੈਸਲਾ ਹੋਇਆ ਹੈ। ਉੱਤਰ ਗੋਆ ਤੋਂ ਕੇਂਦਰੀ ਮੰਤਰੀ ਸ਼੍ਰੀਪਦ ਨਾਈਕ ਤੇ ਦੱਖਣੀ ਗੋਈ ਤੋਂ ਨਰਿੰਦਰ ਸਵਾਈਕਰ ਬੀਜੇਪੀ ਉਮੀਦਵਾਰ ਹੋਣਗੇ।

ਯੋਗੇਸ਼ਵਰ ਦੱਤ ਲੜਕੇ ਸਕਦੇ ਹਨ ਚੋਣ
ਉਥੇ ਹੀ ਹਰਿਆਣਾ ਦੇ ਉਮੀਦਵਾਰਾਂ ਨੂੰ ਲੈ ਕੇ ਚੋਣ ਕਮੇਟੀ ਦੀ ਬੈਠਕ 'ਤੇ ਵੀ ਚਰਚਾ ਕੀਤੀ ਗਈ ਹੈ। ਪਹਿਲਵਾਨ ਯੋਗੇਸ਼ਵਰ ਦੱਤ ਨੂੰ ਟਿਕਟ ਦੇਣ ਦੀ ਸਿਫਾਰਿਸ਼ ਕੀਤੀ ਗਈ ਹੈ। ਸੋਨੀਪਤ ਤੇ ਰੋਹਤਕ ਦੀ ਰਾਜ ਇਕਾਈ ਨੇ ਯੋਗੇਸ਼ਵਰ ਦਾ ਨਾਂ ਭੇਜਿਆ ਹੈ। ਨਾਲ ਹੀ ਹਿਮਾਚਲ ਪ੍ਰਦੇਸ਼ 'ਚ ਉਮੀਦਵਾਰਾਂ ਨੂੰ ਲੈ ਕੇ ਚਰਚਾ ਪੂਰੀ ਹੋਈ। ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਕਾਂਗੜਾ ਤੋਂ ਸੰਸਦ ਤੇ ਸਾਬਕਾ ਮੁੱਖ ਮੰਤਰੀ ਸ਼ਾਂਤਾ ਕੁਮਾਰ ਨੂੰ ਬੈਠਕ 'ਚ ਕਿਹਾ ਹੈ ਕਿ ਉਹ ਭਵਿੱਖ 'ਚ ਚੋਣ ਨਹੀਂ ਲਣਨਗੇ। ਸ਼ਾਂਤਾ ਕੁਮਾਰ ਵੀ 75 ਸਾਲ ਜ਼ਿਆਦਾ ਉਮਰ ਦੇ ਨੇਤਾਵਾਂ 'ਚ ਹਨ ਜਿਨ੍ਹਾਂ ਨੇ ਪਾਰਟੀ ਨੇ ਟਿਕਟ ਨਹੀਂ ਦੇਣ ਦਾ ਫੈਸਲਾ ਕੀਤਾ ਹੈ।

ਲੋਕ ਸਭਾ ਚੋਣ 2019 ਲਈ ਭਾਰਤੀ ਜਨਤਾ ਪਾਰਟੀ ਨੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਬੀਤੇ ਕਈ ਦਿਨਾਂ ਤੋਂ ਇਸ ਸੂਚੀ ਦਾ ਇੰਤਜ਼ਾਰ ਸੀ, ਜੋ ਹੋਲੀ ਦੇ ਦਿਨ ਆ ਕੇ ਖਤਮ ਹੋਇਆ। ਪ੍ਰਧਾਨ ਮੰਤਰੀ ਮੋਦੀ ਇਸ ਵਾਰ ਵੀ ਵਾਰਾਣਸੀ ਤੋਂ ਚੋਣ ਲੜਨਗੇ। ਜਦਕਿ ਇਸ ਵਾਰ ਭਾਜਪਾ ਦੇ ਦਿੱਗਜ ਲਾਲਕ੍ਰਿਸ਼ਣ ਅਡਵਾਣੀ ਨੂੰ ਟਿਕਟ ਨਹੀਂ ਦਿੱਤਾ ਗਿਆ ਹੈ। ਸ਼ੁੱਕਰਵਾਰ ਨੂੰ ਕ੍ਰਿਕਟਰ ਗੌਤਮ ਗੰਭੀਰ ਨੇ ਭਾਜਪਾ ਦਾ ਪੱਲਾ ਫੜ੍ਹ ਲਿਆ ਹੈ।

Inder Prajapati

This news is Content Editor Inder Prajapati