PM ਮੋਦੀ ਨੇ ਕੀਤਾ 20 ਲੱਖ ਕਰੋੜ ਦੇ ਆਰਥਿਕ ਪੈਕੇਜ ਦਾ ਐਲਾਨ

05/12/2020 8:43:54 PM

ਨਵੀਂ ਦਿੱਲੀ - ਕੋਰੋਨਾ ਸੰਕਟ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਦੇਸ਼ ਨੂੰ 4 ਮਹੀਨੇ ਹੋ ਗਏ ਮਹਾਮਾਰੀ ਨਾਲ ਲੜਦੇ ਹੋਏ। ਦੇਸ਼ 'ਚ ਕਈ ਪਰਿਵਾਰਾਂ ਨੇ ਆਪਣਿਆਂ ਨੂੰ ਗੁਆਇਆ ਹੈ ਮੈਂ ਸਾਰਿਆਂ ਦੇ ਪ੍ਰਤੀ ਆਪਣੀ ਸੰਵੇਦਨਾ ਜ਼ਾਹਿਰ ਕਰਦਾ ਹਾਂ।  ਇੱਕ ਵਾਇਰਸ ਨੇ ਦੇਸ਼ ਨੂੰ ਕੀਤਾ ਤਬਾਹ।  ਅਸੀਂ ਅਜਿਹਾ ਸੰਕਟ ਨਾ ਦੇਖਿਆ ਹੈ ਨਾ ਸੁਣਿਆ ਹੈ।

ਆਰਥਿਕ ਪੈਕੇਜ ਦੇਸ਼ ਦੀ ਵਿਕਾਸ ਯਾਤਰਾ ਨੂੰ ਨਵੀਂ ਰਫ਼ਤਾਰ ਦੇਵੇਗਾ
ਪੀ.ਐਮ. ਮੋਦੀ ਨੇ ਕਿਹਾ ਕਿ ਇਸ ਸਭ ਦੇ ਜ਼ਰੀਏ ਦੇਸ਼ ਦੇ ਵੱਖ-ਵੱਖ ਵਰਗਾਂ ਨੂੰ ਆਰਥਿਕ ਵਿਵਸਥਾ ਦੀਆਂ ਕੜੀਆਂ ਨੂੰ, 20 ਲੱਖ ਕਰੋੜ ਰੁਪਏ ਦਾ ਸਮਰਥਨ ਮਿਲੇਗਾ, ਸਪੋਰਟ ਮਿਲੇਗਾ। 20 ਲੱਖ ਕਰੋੜ ਰੁਪਏ ਦਾ ਇਹ ਪੈਕੇਜ, 2020 'ਚ ਦੇਸ਼ ਦੀ ਵਿਕਾਸ ਯਾਤਰਾ ਨੂੰ ਸਵੈ-ਨਿਰਭਰ ਭਾਰਤ ਅਭਿਆਨ ਨੂੰ ਇੱਕ ਨਵੀਂ ਰਫ਼ਤਾਰ ਦੇਵੇਗਾ। ਇਹ ਪੈਕੇਜ ਭਾਰਤ ਦੀ ਜੀ.ਡੀ.ਪੀ. ਦਾ ਕਰੀਬ 10 ਫੀਸਦੀ ਹੈ।


ਪੈਕੇਜ 'ਚ Land, Labour, Liquidity ਅਤੇ Laws 'ਤੇ ਜ਼ੋਰ ਦਿੱਤਾ
ਆਪਣੇ ਸੰਬੋਧਨ 'ਚ ਪੀ.ਐਮ. ਨੇ ਕਿਹਾ ਕਿ ਸਵੈ-ਨਿਰਭਰ ਭਾਰਤ ਦੇ ਸੰਕਲਪ ਨੂੰ ਸਿੱਧ ਕਰਣ ਲਈ ਇਸ ਪੈਕੇਜ 'ਚ Land, Labour, Liquidity ਅਤੇ Laws, ਸਾਰਿਆਂ 'ਤੇ ਜ਼ੋਰ ਦਿੱਤਾ ਗਿਆ ਹੈ। ਇਹ ਆਰਥਿਕ ਪੈਕੇਜ ਸਾਡੇ ਝੌਂਪੜੀ ਉਦਯੋਗ, ਘਰੇਲੂ ਉਦਯੋਗ, ਸਾਡੇ ਛੋਟੇ-ਦਰਮਿਆਨੇ ਉਦਯੋਗ, ਸਾਡੇ MSME ਲਈ ਹੈ, ਜੋ ਕਰੋੜਾਂ ਲੋਕਾਂ ਦੀ ਰੋਜ਼ੀ-ਰੋਟੀ ਦਾ ਸਾਧਨ ਹੈ, ਜੋ ਸਵੈ-ਨਿਰਭਰ ਭਾਰਤ ਦੇ ਸਾਡੇ ਸੰਕਲਪ ਦਾ ਮਜਬੂਤ ਆਧਾਰ ਹੈ।

Inder Prajapati

This news is Content Editor Inder Prajapati