ਪੀ.ਐੱਮ. ਮੋਦੀ ਨੇ ਅੰਗੋਲਾ ਅਤੇ ਅਰਜਨਟੀਨਾ ਦੇ ਨੇਤਾਵਾਂ ਨਾਲ ਕੀਤੀ ਮੁਲਾਕਾਤ

07/27/2018 10:07:48 AM

ਜੋਹਾਨਸਬਰਗ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਿਕਸ ਸੰਮੇਲਨ ਦੇ ਇਲਾਵਾ ਅਰਜਨਟੀਨਾ ਅਤੇ ਅੰਗੋਲਾ ਦੇ ਰਾਸ਼ਟਰਪਤੀਆਂ ਨਾਲ ਦੋ-ਪੱਖੀ ਬੈਠਕਾਂ ਕੀਤੀਆਂ। ਇਨ੍ਹਾਂ ਬੈਠਕਾਂ ਵਿਚ ਊਰਜਾ ਅਤੇ ਖੇਤੀਬਾੜੀ ਸਮੇਤ ਹੋਰ ਖੇਤਰਾਂ ਵਿਚ ਸਬੰਧਾਂ ਨੂੰ ਮਜ਼ਬੂਤ ਕਰਨ 'ਤੇ ਚਰਚਾ ਕੀਤੀ ਗਈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਪੀ.ਐੱਮ. ਮੋਦੀ ਅਤੇ ਅੰਗੋਲਾ ਦੇ ਰਾਸ਼ਟਰਪਤੀ ਜੋਅੋ ਲੌਰੇਂਕੋ ਦੀ ਇਕ ਤਸਵੀਰ ਟਵੀਟ ਕੀਤੀ। ਕੁਮਾਰ ਨੇ ਇਕ ਟਵੀਟ ਵਿਚ ਲਿਖਿਆ, ''ਪੀ.ਐੱਮ. ਮੋਦੀ ਦੀ ਅੰਗੋਲਾ ਦੇ ਰਾਸ਼ਟਰਪਤੀ ਜੋਅੋ ਲੌਰੇਂਕੋ ਨਾਲ ਦੋ-ਪੱਖੀ ਬੈਠਕ ਜੋਹਾਨਸਬਰਗ ਵਿਚ ਹੋਈ। ਇਸ ਵਿਚ ਕਾਰੋਬਾਰ, ਖੇਤੀਬਾੜੀ, ਤੇਲ, ਫਾਰਮਾ, ਕੁਦਰਤੀ ਗੈਸ ਅਤੇ ਫੂਡ ਪ੍ਰੋਸੈਸਿੰਗ ਦੇ ਖੇਤਰ ਵਿਚ ਸਬੰਧਾਂ ਨੂੰ ਵਧਾਵਾ ਦੇਣ 'ਤੇ ਚਰਚਾ ਹੋਈ।'' ਭਾਰਤ ਅਤੇ ਅੰਗੋਲਾ ਦੇ ਸਬੰਧ ਰਵਾਇਤੀ ਰੂਪ ਵਿਚ ਦੋਸਤਾਨਾ ਰਹੇ ਹਨ। ਭਾਰਤ ਨੇ ਅੰਗੋਲਾ ਨੂੰ ਪੁਰਤਗਾਲ ਦੇ ਸ਼ਾਸਨ ਤੋਂ ਆਜ਼ਾਦ ਕਰਵਾਉਣ ਵਿਚ ਮਦਦ ਕੀਤੀ ਸੀ। ਅੰਗੋਲਾ ਨੂੰ ਸਾਲ 1975 ਵਿਚ ਪੁਰਤਗਾਲੀ ਸ਼ਾਸਨ ਤੋਂ ਆਜ਼ਾਦੀ ਮਿਲੀ ਹੈ। 


ਪੀ.ਐੱਮ. ਦੇ ਦਫਤਰ ਨੇ ਇਕ ਟਵੀਟ ਵਿਚ ਦੱਸਿਆ ਕਿ ਮੋਦੀ ਨੇ ਅਰਜਨਟੀਨਾ ਦੇ ਰਾਸ਼ਟਰਪਤੀ ਮੈਰੀਸਿਓ ਮੈਕਰੀ ਦੇ ਨਾਲ ਵੱਖਰੀ ਦੋ-ਪੱਖੀ ਬੈਠਕ ਕੀਤੀ। ਇਸ ਬੈਠਕ ਵਿਚ ਪੀ.ਐੱਮ. ਮੋਦੀ ਨੇ ਅਰਜਨਟੀਨਾ ਦੇ ਰਾਸ਼ਟਰਪਤੀ ਮੈਰੀਸਿਓ ਮੈਕਰੀ ਦੇ ਨਾਲ ਅਰਜਨਟੀਨਾ ਦੇ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿਚ ਚਰਚਾ ਕੀਤੀ। ਖਾਸ ਤੌਰ 'ਤੇ ਖੇਤੀਬਾੜੀ, ਦਵਾਈਆਂ ਅਤੇ ਨਿਵੇਸ਼ ਦੇ ਖੇਤਰ 'ਤੇ ਚਰਚਾ ਹੋਈ।'' ਪੀ.ਐੱਮ. ਮੋਦੀ ਬ੍ਰਿਕਸ ਸੰਮੇਲਨ ਵਿਚ ਹਿੱਸਾ ਲੈਣ ਲਈ ਬੁੱਧਵਾਰ ਨੂੰ ਜੋਹਾਨਸਬਰਗ ਦੇ ਦਿਨੀ ਦੌਰੇ 'ਤੇ ਪਹੁੰਚ ਚੁੱਕੇ ਹਨ। ਇਸ ਸਾਲ ਇਸ ਸੰਮੇਲਨ ਦਾ ਮੁੱਦਾ 'ਬ੍ਰਿਕਸ ਇਨ ਅਫਰੀਕਾ' ਹੈ।