PM ਮੋਦੀ ਨੇ ‘ਨਮਾਮੀ-ਗੰਗੇ’ ਮਿਸ਼ਨ ਨਾਲ ਜੁੜੇ ਪ੍ਰਾਜੈਕਟਾਂ ਦਾ ਕੀਤਾ ਉਦਘਾਟਨ

09/30/2020 3:06:26 PM

ਨਵੀਂ ਦਿੱਲੀ (ਬਿਊਰੋ) - ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਬੀਤੇ ਦਿਨ ਯਾਨੀ ਮੰਗਲਵਾਰ ਨੂੰ ‘ਨਮਾਮੀ ਗੰਗੇ’ ਮਿਸ਼ਨ ਤਹਿਤ ਉਤਰਾਖੰਡ ’ਚ ਵੀਡੀਓ ਕਾਨਫਰੰਸ ਦੇ ਰਾਹੀਂ ਵੱਡੇ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਗਿਆ ਹੈ। ਉਦਘਾਟਨ ਮਗਰੋਂ ਉਨ੍ਹਾਂ ਕਿਹਾ ਕਿ ਜੇਕਰ ਪੁਰਾਣੇ ਤੌਰ-ਤਰੀਕਿਆਂ ਦੀ ਵਰਤੋਂ ਕੀਤੀ ਜਾਂਦੀ ਤਾਂ ਅੱਜ ਵੀ ਹਾਲਤ ਪਹਿਲਾਂ ਵਾਂਗ ਬੂਰੀ ਹੋਣੀ ਸੀ। ਇਸੇ ਲਈ ਨਵੀਂ ਸੋਚ ਅਤੇ ਨਵੇਂ ਢੰਗਾਂ ਦੀ ਵਰਤੋਂ ਕਰਦੇ ਹੋਏ ਸਾਨੂੰ ਅੱਗੇ ਵੱਧਣਾ ਚਾਹੀਦਾ ਹੈ। 

ਨਮਾਮੀ-ਗੰਗੇ ਮਿਸ਼ਨ ਤਹਿਤ ਗੰਗਾ 'ਤੇ ਸੈਂਕੜੇ ਘਾਟਾਂ ਦਾ ਸੁੰਦਰੀਕਰਨ ਕੀਤਾ ਜਾ ਰਿਹਾ ਹੈ। ਗੰਗਾ ਦੀ ਸਵੱਛਤਾ ਤੋਂ ਇਲਾਵਾ ਗੰਗਾ ਨਾਲ ਲੱਗਦੇ ਪੂਰੇ ਖੇਤਰ ਦੇ ਅਰਥਚਾਰੇ, ਵਾਤਾਵਰਨ ਤੇ ਵਿਕਾਸ 'ਤੇ ਜ਼ੋਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗੰਗਾ ਨਦੀ ਦੇ ਕੰਢੇ ਵਸੇ 100 ਵੱਡੇ ਸ਼ਹਿਰਾਂ ਅਤੇ ਪੰਜ ਹਜ਼ਾਰ ਪਿੰਡਾਂ ਨੂੰ ਖੁੱਲ੍ਹੇ 'ਚ ਜੰਗਲ ਪਾਣੀ ਜਾਣ ਤੋਂ ਮੁਕਤ ਕੀਤਾ ਗਿਆ। ਨਮਾਮੀ-ਗੰਗੇ ਪ੍ਰੋਗਰਾਮ ਤਹਿਤ 30 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੇ ਪ੍ਰਾਜੈਕਟਾਂ 'ਤੇ ਕੰਮ ਚੱਲ ਰਿਹਾ ਹੈ ਜਾਂ ਫਿਰ ਪੂਰਾ ਹੋ ਚੁੱਕਾ ਹੈ। 

ਉਨ੍ਹਾਂ ਕਿਹਾ ਕਿ ਉਤਰਾਖੰਡ 'ਚ ਇਸ ਮੁਹਿੰਮ ਦੇ ਤਹਿਤ ਜੁੜੇ ਸਾਰੇ ਪ੍ਰਾਜੈਕਟ ਪੂਰੇ ਹੋ ਚੁੱਕੇ ਹਨ। ਦੱਸ ਦੇਈਏ ਕਿ ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਰੋਇੰਗ ਡਾਊਨ ਦਿ ਗੰਗਾ, ਗ੍ਰਾਮ ਪੰਚਾਇਤ ਤੇ ਜਲ ਕਮੇਟੀਆਂ ਲਈ ਬਣਾਈ ਗਈ ਗਾਈਡ ਦੀ ਵੀ ਘੁੰਡ ਚੁਕਾਈ ਕਰਨ ਦੇ ਨਾਲ ਜਲ ਜੀਵਨ ਮਿਸ਼ਨ ਦੇ ਪ੍ਰਤੀਕ ਚਿੰਨ੍ਹ 'ਤੇ ਵੀ ਰੋਸ਼ਨੀ ਪਾਈ।

rajwinder kaur

This news is Content Editor rajwinder kaur