ਬ੍ਰਿਟਿਸ਼ PM ਨੇ ਸਾਬਰਮਤੀ ਆਸ਼ਰਮ ’ਚ ‘ਬਾਪੂ ਗਾਂਧੀ’ ਨੂੰ ਦਿੱਤੀ ਸ਼ਰਧਾਂਜਲੀ, ਕੱਤਿਆ ਚਰਖਾ

04/21/2022 2:04:10 PM

ਅਹਿਮਦਾਬਾਦ (ਭਾਸ਼ਾ)– ਭਾਰਤ ਦੀ ਦੋ ਦਿਨਾਂ ਯਾਤਰਾ ’ਤੇ ਆਏ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵੀਰਵਾਰ ਯਾਨੀ ਕਿ ਅੱਜ ਸਾਬਰਮਤੀ ਆਸ਼ਰਮ ਗਏ, ਜਿਸ ਨੂੰ ਗਾਂਧੀ ਆਸ਼ਰਮ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ। ਬੋਰਿਸ ਜਾਨਸਨ ਨੇ ਮਹਾਤਮਾ ਗਾਂਧੀ ਨੂੰ ਅਸਾਧਾਰਣ ਵਿਅਕਤੀ ਦੱਸਿਆ, ਜਿਨ੍ਹਾਂ ਨੇ ਦੁਨੀਆ ਨੂੰ ਬਿਹਤਰ ਬਣਾਉਣ ਲਈ ਸੱਚ ਅਤੇ ਅਹਿੰਸਾ ਦੇ ਸਿਧਾਂਤਾ ’ਤੇ ਜ਼ੋਰ ਦਿੱਤਾ। ਜਾਨਸਨ ਸਾਬਰਮਤੀ ਆਸ਼ਰਮ ਦਾ ਦੌਰਾ ਕਰਨ ਵਾਲੇ ਬ੍ਰਿਟੇਨ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ। ਦੱਸ ਦੇਈਏ ਕਿ ਸਾਬਰਮਤੀ ਆਸ਼ਰਮ ਤੋਂ ਮਹਾਤਮਾ ਗਾਂਧੀ ਨੇ ਇਕ ਦਹਾਕੇ ਤੋਂ ਵੱਧ ਸਮੇਂ ਤੱਕ ਬ੍ਰਿਟਿਸ਼ ਬਸਤੀਵਾਦੀ ਸ਼ਾਸਨ ਤੋਂ ਆਜ਼ਾਦੀ ਲਈ ਭਾਰਤ ਦੇ ਅੰਦੋਲਨ ਦੀ ਅਗਵਾਈ ਕੀਤੀ ਸੀ। 

ਇਹ ਵੀ ਪੜ੍ਹੋ : ਬ੍ਰਿਟੇਨ ਦੇ PM ਬੋਰਿਸ ਜਾਨਸਨ ਭਾਰਤ ਪਹੁੰਚੇ, ਅਹਿਮਦਾਬਾਦ ’ਚ ਹੋਇਆ ਨਿੱਘਾ ਸਵਾਗਤ

PunjabKesari

ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਆਸ਼ਰਮ ’ਚ ਬਣੇ ਬਾਪੂ ਗਾਂਧੀ ਦੇ ਬੁੱਤ ਨੂੰ ਹਾਰ ਪਹਿਨਾ ਕੇ ਸ਼ਰਧਾਂਜਲੀ ਭੇਟ ਕੀਤੀ।

ਇਹ ਵੀ ਪੜ੍ਹੋ :  ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਪੁਰਬ; ਅੱਜ ਲਾਲ ਕਿਲ੍ਹੇ ਤੋਂ ਸੰਬੋਧਿਤ ਕਰਨਗੇ PM ਮੋਦੀ

PunjabKesari

ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਗਾਂਧੀ ਆਸ਼ਰਮ ਦੀ ਆਪਣੀ ਫੇਰੀ ਦੌਰਾਨ ਆਪਣੇ ਹੱਥਾਂ ਨਾਲ ਚਰਖੇ ਨੂੰ ਕੱਤਣ ਦੀ ਕੋਸ਼ਿਸ਼ ਕੀਤੀ। 

ਇਹ ਵੀ ਪੜ੍ਹੋ: ਜਹਾਂਗੀਰਪੁਰੀ ’ਚ ਕਾਰਵਾਈ ’ਤੇ ਭੜਕੇ ਰਾਘਵ ਚੱਢਾ, ਬੋਲੇ- ਦੰਗੇ ਰੋਕਣੇ ਹਨ ਤਾਂ ਅਮਿਤ ਸ਼ਾਹ ਦੇ ਘਰ ’ਤੇ ਚਲੇ ਬੁਲਡੋਜ਼ਰ

PunjabKesari

ਜ਼ਿਕਰਯੋਗ ਹੈ ਕਿ ਮਹਾਤਮਾ ਗਾਂਧੀ ਨੇ ਇਸ ਆਸ਼ਰਮ ’ਚ ਸਾਲ 1917 ਤੋਂ 1930 ਤੱਕ ਨਿਵਾਸ ਕੀਤਾ ਸੀ। ਆਸ਼ਰਮ ਦੇ ਬੁਲਾਰੇ ਵਿਰਾਟ ਕੋਠਾਰੀ ਨੇ ਦੱਸਿਆ ਕਿ ਸਾਬਰਮਤੀ ਆਸ਼ਰਮ ਦੀ ਸੁਰੱਖਿਆ ਅਤੇ ਸਮਾਰਕ ਟਰੱਸਟ ਵਲੋਂ ਸਾਰਾਭਾਈ ਨੇ ਦੋ ਕਿਤਾਬਾਂ ਅਤੇ ਚਰਖੇ ਦੀ ਆਕ੍ਰਿਤੀ ਜਾਨਸਨ ਨੂੰ ਭੇਟ ਕੀਤੀ। ਇਸ ਮੌਕੇ ਆਸ਼ਰਮ ਦੇ ਟਰੱਸਟ ਨੇ ਉਨ੍ਹਾਂ ਨੂੰ ਦੋ ਕਿਤਾਬਾਂ ਭੇਟ ਕੀਤੀਆਂ, ਜਿਸ ’ਚ ਇਕ ਅਪ੍ਰਕਾਸ਼ਿਤ ਗਾਈਡ ਹੈ ਜੋ ਲੰਡਨ ’ਚ ਰਹਿਣ ਦੇ ਇੱਛੁਕ ਲੋਕਾਂ ਲਈ ਖ਼ੁਦ ਮਹਾਤਮਾ ਗਾਂਧੀ ਨੇ ਲਿਖੀ ਸੀ। 

ਇਹ ਵੀ ਪੜ੍ਹੋ :ਮਨੁੱਖਤਾ ਦੀ ਅਨੋਖੀ ਮਿਸਾਲ; ਕੁੱਤੇ ਦੀ ਮੌਤ ਮਗਰੋਂ ਪਰਿਵਾਰ ਨੇ ਕੱਢੀ ਅੰਤਿਮ ਯਾਤਰਾ, ਨਮ ਅੱਖਾਂ ਨਾਲ ਦਿੱਤੀ ਵਿਦਾਈ

PunjabKesari

ਬੁਲਾਰੇ ਨੇ ਦੱਸਿਆ ਕਿ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਨ ਮਗਰੋਂ ਜਾਨਸਨ ‘ਹਿਰਦਯ ਕੁੰਜ’ ਗਏ, ਜਿੱਥੇ ਮਹਾਤਮਾ ਗਾਂਧੀ ਰਹਿੰਦੇ ਸਨ। ਕੋਠਾਰੀ ਨੇ ਦੱਸਿਆ ਕਿ ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਕੰਪੈਲਕਸ ਤੋਂ ਵਾਪਸ ਜਾਣ ਤੋਂ ਪਹਿਲਾਂ ਚਰਖੇ ’ਤੇ ਸੂਤ ਕੱਤਣ ਦੀ ਕੋਸ਼ਿਸ਼ ਕੀਤੀ। ਜਾਨਸਨ ਦਾ ਸ਼ੁੱਕਰਵਾਰ ਨੂੰ ਨਵੀਂ ਦਿੱਲੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਦਾ ਪ੍ਰੋਗਰਾਮ ਹੈ।

PunjabKesari

ਜਾਨਸਨ ਨੇ ਗਾਂਧੀ ਆਸ਼ਰਮ ’ਚ ਵਿਜ਼ਟਰ ਕਿਤਾਬ ’ਚ ਲਿਖਿਆ, ‘‘ਇਸ ਅਸਾਧਾਰਣ ਵਿਅਕਤੀ ਦੇ ਆਸ਼ਰਮ ’ਚ ਆਉਣਾ ਅਤੇ ਇਹ ਸਮਝਣਾ ਕਿ ਉਨ੍ਹਾਂ ਨੇ ਦੁਨੀਆ ਨੂੰ ਬਿਹਤਰ ਬਣਾਉਣ ਲਈ ਕਿਸ ਤਰ੍ਹਾਂ ਸੱਚ ਅਤੇ ਅਹਿੰਸਾ ਦੇ ਸੌਖੇ ਸਿਧਾਂਤਾਂ ’ਤੇ ਜ਼ੋਰ ਦਿੱਤਾ, ਇਹ ਬਹੁਤ ਵੱਡਾ ਸੌਭਾਗ ਹੈ।’’


Tanu

Content Editor

Related News