ਦਿੱਲੀ ''ਚ ਪਲਾਸਟਿਕ ਦੇ ਲਿਫਾਫੇ ਲਈ ਬੇਕਰੀ ਵਰਕਰ ਦਾ ਕਤਲ

10/22/2019 1:11:05 PM

ਨਵੀਂ ਦਿੱਲੀ— ਦਿੱਲੀ ਸਮੇਤ ਪੂਰੇ ਦੇਸ਼ 'ਚ ਸਿੰਗਲ ਯੂਜ਼ ਪਲਾਸਟਿਕ 'ਤੇ ਪਾਬੰਦੀ ਲਾਈ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2 ਅਕਤੂਬਰ ਨੂੰ ਮਹਾਤਮਾ ਗਾਂਧੀ ਦੀ ਜਯੰਤੀ ਮੌਕੇ ਲੋਕਾਂ ਨੂੰ ਸਿੰਗਲ ਯੂਜ਼ ਪਲਾਸਟਿਕ ਦਾ ਇਸਤੇਮਾਲ ਨਾ ਕਰਨ ਦੀ ਅਪੀਲ ਕੀਤੀ ਸੀ। ਪਰ ਦਿੱਲੀ ਵਿਚ ਪਲਾਸਟਿਕ ਦਾ ਲਿਫਾਫਾ ਨਾ ਦੇਣ 'ਤੇ ਕਤਲ ਦੀ ਸਨਸਨੀਖੇਜ਼ ਖਬਰ ਸਾਹਮਣੇ ਆਈ ਹੈ। ਇਹ ਘਟਨਾ ਦਿੱਲੀ ਦੇ ਦਿਆਲਪੁਰ ਇਲਾਕੇ ਦੀ ਹੈ, ਜਿੱਥੇ ਬੇਕਰੀ 'ਚ ਕੰਮ ਕਰਨ ਵਾਲੇ ਖਲੀਲ ਅਹਿਮਦ ਦੀ ਫੈਜ਼ਾਨ ਨਾਂ ਦੇ ਸ਼ਖਸ ਨਾਲ ਪਲਾਸਟਿਕ ਦੇ ਲਿਫਾਫੇ ਨੂੰ ਲੈ ਕੇ ਝਗੜਾ ਹੋ ਗਿਆ। 

ਰਿਪੋਰਟ ਮੁਤਾਬਕ ਫੈਜ਼ਾਨ, ਖਲੀਲ ਤੋਂ ਪਲਾਸਟਿਕ ਦੇ ਲਿਫਾਫੇ ਵਿਚ ਸਾਮਾਨ ਪਾ ਕੇ ਦੇਣ ਨੂੰ ਕਹਿ ਰਿਹਾ ਸੀ ਪਰ ਖਲੀਲ ਨੇ ਪਲਾਸਟਿਕ ਬੰਦ ਹੋਣ ਦਾ ਹਵਾਲਾ ਦੇ ਕੇ ਉਸ ਨੂੰ ਲਿਫਾਫਾ ਨਹੀਂ ਦਿੱਤਾ। ਇਸ ਗੱਲ ਨੂੰ ਲੈ ਕੇ ਦੋਹਾਂ ਵਿਚਾਲੇ ਝਗੜਾ ਹੋ ਗਿਆ। ਗੱਲ ਇੰਨੀ ਵਧ ਗਈ ਕਿ ਫੈਜ਼ਾਨ ਨੇ ਖਲੀਲ ਦੇ ਸਿਰ 'ਤੇ ਇੱਟ ਮਾਰ ਦਿੱਤੀ। ਇਹ ਮਾਮਲਾ ਲੱਗਭਗ 15 ਅਕਤੂਬਰ ਦਾ ਹੈ। ਖਲੀਲ ਦੇ ਬੇਟੇ ਨੇ ਦੱਸਿਆ ਕਿ ਪਿਤਾ ਨੂੰ ਜਲਦਬਾਜ਼ੀ 'ਚ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਪਰ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

Tanu

This news is Content Editor Tanu