ICMR ਨੇ ਕਿਹਾ- ਕੋਰੋਨਾ ਤੋਂ ਹੋਣ ਵਾਲੀਆਂ ਮੌਤਾਂ ਨਹੀਂ ਰੋਕ ਸਕਦੀ ਪਲਾਜ਼ਮਾ ਥੈਰੇਪੀ

09/09/2020 3:00:50 PM

ਨਵੀਂ ਦਿੱਲੀ- ਕਾਨਵਲਸੈਂਟ ਪਲਾਜ਼ਮਾ (ਸੀਪੀ) ਥੈਰੇਪੀ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਗੰਭੀਰ ਮਰੀਜ਼ਾਂ ਦਾ ਇਲਾਜ ਕਰਨ ਅਤੇ ਮੌਤ ਦਰ ਨੂੰ ਘੱਟ ਕਰਨ 'ਚ ਕੋਈ ਖਾਸ ਕਾਰਗਰ ਸਾਬਤ ਨਹੀਂ ਹੋ ਰਹੀ ਹੈ। ਭਾਰਤੀ ਆਯੂਵਿਗਿਆਨ ਖੋਜ ਕੌਂਸਲ (ਆਈ.ਸੀ.ਐੱਮ.ਆਰ.) ਵਲੋਂ ਵਿੱਤ ਪੋਸ਼ਿਤ ਬਹੁ-ਕੇਂਦਰੀ ਅਧਿਐਨ 'ਚ ਇਹ ਪਾਇਆ ਗਿਆ ਹੈ। ਕੋਵਿਡ-19 ਮਰੀਜ਼ਾਂ 'ਤੇ ਸੀਪੀ ਥੈਰੇਪੀ ਦੇ ਪ੍ਰਭਾਵ ਦਾ ਪਤਾ ਲਗਾਉਣ ਲਈ 22 ਅਪ੍ਰੈਲ ਤੋਂ 14 ਜੁਲਾਈ ਦਰਮਿਆਨ 39 ਨਿੱਜੀ ਅਤੇ ਸਰਕਾਰੀ ਹਸਪਤਾਲਾਂ 'ਚ 'ਓਪਨ-ਲੇਬਰ ਪੈਰਲਲ-ਆਰਮ ਫੇਜ ਦੂਜਾ ਮਲਟੀਸੈਂਟਰ ਰੈਂਡਮਾਈਜਡ ਕੰਟਰੋਲਡ ਟ੍ਰਾਇਲ' (ਪੀਐੱਲਏਸੀਆਈਡੀ ਟ੍ਰਾਇਲ) ਕੀਤਾ ਗਿਆ। ਸੀਪੀ ਥੈਰੇਪੀ 'ਚ ਕੋਵਿਡ-19 ਤੋਂ ਠੀਕ ਹੋ ਚੁਕੇ ਵਿਅਕਤੀ ਦੇ ਖੂਨ ਤੋਂ ਐਂਟੀਬਾਡੀਜ਼ ਲੈ ਕੇ ਉਸ ਨੂੰ ਇਨਫੈਕਟਡ ਵਿਅਕਤੀ ਨੂੰ ਚੜ੍ਹਾਇਆ ਜਾਂਦਾ ਹੈ ਤਾਂ ਕਿ ਉਸ ਦੇ ਸਰੀਰ 'ਚ ਇਨਫੈਕਸ਼ਨ ਨਾਲ ਲੜਨ ਲਈ ਰੋਗ ਵਿਰੋਧੀ ਸਮਰੱਥਾ ਵਿਕਸਿਤ ਹੋ ਸਕੇ। ਅਧਿਐਨ 'ਚ ਕੁੱਲ 464 ਮਰੀਜ਼ਾਂ ਨੂੰ ਸ਼ਾਮਲ ਕੀਤਾ ਗਿਆ। 

ਆਈ.ਸੀ.ਐੱਮ.ਆਰ. ਨੇ ਦੱਸਿਆ ਕਿ ਕੋਵਿਡ-19 ਲਈ ਆਈ.ਸੀ.ਐੱਮ.ਆਰ. ਵਲੋਂ ਗਠਿਤ ਰਾਸ਼ਟਰੀ ਕਾਰਜ ਫੋਰਸ ਨੇ ਇਸ ਅਧਿਐਨ ਦੀ ਸਮੀਖਿਆ ਕਰ ਕੇ ਇਸ ਨਾਲ ਸਹਿਮਤੀ ਜਤਾਈ। ਕੇਂਦਰੀ ਸਿਹਤ ਮਹਿਕਮੇ ਨੇ 27 ਜੂਨ ਨੂੰ ਜਾਰੀ ਕੀਤੇ ਗਏ ਕੋਵਿਡ-19 ਦੇ 'ਕਲੀਨਿਕਲ ਮੈਨੇਜਮੈਂਟ ਪ੍ਰੋਟੋਕਾਲ' 'ਚ ਇਸ ਥੈਰੇਪੀ ਨੂੰ ਮਨਜ਼ੂਰੀ ਦਿੱਤੀ ਸੀ। ਅਧਿਐਨ 'ਚ ਕਿਹਾ,''ਸੀਪੀ ਮੌਤ ਦਰ ਨੂੰ ਘੱਟ ਕਰਨ ਅਤੇ ਕੋਵਿਡ-19 ਦੇ ਗੰਭੀਰ ਮਰੀਜ਼ਾਂ ਦੇ ਇਲਾਜ ਕਰਨ 'ਚ ਕੋਈ ਖਾਸ ਕਾਰਗਰ ਨਹੀਂ ਹੈ।'' ਅਧਿਐਨ ਅਨੁਸਾਰ, ਕੋਵਿਡ-19 ਲਈ ਸੀਪੀ ਦੀ ਵਰਤੋਂ 'ਤੇ ਸਿਰਫ਼ 2 ਪ੍ਰੀਖਣ ਪ੍ਰਕਾਸ਼ਿਤ ਕੀਤੇ ਗਏ ਹਨ, ਇਕ ਚੀਨ ਤੋਂ ਅਤੇ ਦੂਜਾ ਨੀਦਰਲੈਂਡ ਤੋਂ। ਇਸ ਤੋਂ ਬਾਅਦ ਹੀ ਦੋਹਾਂ ਦੇਸ਼ਾਂ 'ਚ ਇਸ ਨੂੰ ਰੋਕ ਦਿੱਤਾ ਗਿਆ ਸੀ।

DIsha

This news is Content Editor DIsha