ਏਅਰ ਇੰਡੀਆ ਦੇ ਜਹਾਜ਼ 'ਚ ਕੋਰੋਨਾ ਪਾਜ਼ੀਟਿਵ ਮਰੀਜ਼ ਮਿਲਣ ਮਗਰੋਂ ਯਾਤਰੀ ਤੇ ਜਹਾਜ਼ੀ ਅਮਲਾ ਕੁਆਰੰਟੀਨ

05/27/2020 10:38:08 AM

ਨਵੀਂ ਦਿੱਲੀ- ਦੇਸ਼ 'ਚ ਘਰੇਲੂ ਉਡਾਣ ਸੇਵਾਵਾਂ ਸ਼ੁਰੂ ਹੋਣ ਤੋਂ ਬਾਅਦ ਜਹਾਜ਼ਾਂ 'ਚ ਕੋਰੋਨਾ ਪੀੜਤਾਂ ਵਲੋਂ ਯਾਤਰਾ ਦੀਆਂ ਖਬਰਾਂ ਨੇ ਸਨਸਨੀ ਮਚਾ ਦਿੱਤੀ ਹੈ। ਏਅਰ ਇੰਡੀਆ ਦੀ ਦਿੱਲੀ-ਲੁਧਿਆਣਾ ਉਡਾਣ 'ਚ ਇਕ ਕੋਰੋਨਾ ਮਰੀਜ਼ ਵਲੋਂ ਯਾਤਰਾ ਕਰਨ ਤੋਂ ਬਾਅਦ ਪਲੇਨ ਦੇ ਸਾਰੇ ਯਾਤਰੀਆਂ ਅਤੇ ਕਰੂ ਮੈਂਬਰਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਨਿੱਜੀ ਏਅਰਲਾਈਨਜ਼ ਇੰਡੀਗੋ ਨੇ ਮੰਗਲਵਾਰ ਨੂੰ ਚੇਨਈ-ਕੋਇੰਬਟੂਰ ਉਡਾਣ ਦੇ ਕਰੂ ਮੈਂਬਰਾਂ ਨੂੰ ਡਿਊਟੀ ਤੋਂ ਹਟਾ ਦਿੱਤਾ। ਇਸ ਉਡਾਣ 'ਚ ਇਕ ਯਾਤਰਾ ਕਰਨ ਵਾਲੇ ਇਕ ਵਿਅਕਤੀ ਦੇ ਕੋਰੋਨਾ ਪੀੜਤ ਪਾਏ ਜਾਣ ਤੋਂ ਬਾਅਦ ਜਹਾਜ਼ ਕੰਪਨੀ ਨੇ ਇਹ ਫੈਸਲਾ ਲਿਆ।

ਚੇਨਈ ਤੋਂ 25 ਮਈ ਨੂੰ ਹਵਾਈ ਯਾਤਰਾ ਕਰ ਕੇ ਇੱਥੇ ਪਹੁੰਚੇ ਇਕ ਵਿਅਕਤੀ ਨੇ ਮੰਗਲਵਾਰ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ। 2 ਮਹੀਨੇ ਬਾਅਦ ਘਰੇਲੂ ਉਡਾਣਾਂ ਦੀ ਆਵਾਜਾਈ ਸ਼ੁਰੂ ਹੋਣ ਤੋਂ ਬਾਅਦ ਇਹ ਇਨਫੈਕਸ਼ਨ ਦਾ ਪਹਿਲਾ ਮਾਮਲਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਕ ਨਿੱਜੀ ਹਵਾਬਾਜ਼ੀ ਕੰਪਨੀ ਦੇ ਜਹਾਜ਼ ਤੋਂ ਆਏ 24 ਸਾਲ ਵਿਅਕਤੀ ਨੂੰ ਇਲਾਜ ਲਈ ਇੱਥੇ ਈ.ਐੱਸ.ਆਈ. ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਹੋਰ ਯਾਤਰੀਆਂ 'ਚ ਇਨਫੈਕਸ਼ਨ ਨਹੀਂ ਪਾਇਆ ਗਿਆ ਹੈ ਪਰ ਉਨ੍ਹਾਂ ਨੂੰ 14 ਦਿਨਾਂ ਲਈ ਘਰ 'ਚ ਹੀ ਕੁਆਰੰਟੀਨ ਕੀਤਾ ਜਾਵੇਗਾ।

ਸੋਮਵਾਰ ਨੂੰ ਚੇਨਈ ਅਤੇ ਦਿੱਲੀ ਤੋਂ 130 ਤੋਂ ਵੱਧ ਯਾਤਰੀ ਇੱਥੇ ਪਹੁੰਚੇ ਸਨ ਅਤੇ ਤਾਮਿਲਨਾਡੂ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੇ ਅਧੀਨ ਸਾਰਿਆਂ ਦੀ ਕੋਰੋਨਾ ਵਾਇਰਸ ਜਾਂਚ ਕੀਤੀ ਗਈ ਸੀ। ਮੰਗਲਵਾਰ ਨੂੰ ਬਲਗਮ ਦੀ ਜਾਂਚ ਦੇ ਨਤੀਜੇ ਆਏ, ਜਿਸ 'ਚ 24 ਸਾਲਾ ਨੌਜਵਾਨ 'ਚ ਕੋਰੋਨਾ ਵਾਇਰਸ ਦੇ ਇਨਫੈਕਸ਼ ਦਾ ਪਤਾ ਲੱਗਾ। ਸਰਗਰਮ ਵਿਅਕਤੀ ਚੇਨਈ ਦੇ ਇਕ ਹੋਟਲ 'ਚ ਕੰਮ ਕਰਦਾ ਹੈ। ਸਿਹਤ ਮਹਿਕਮਾ ਦੇ ਅਧਿਕਾਰੀਆਂ ਨੇ ਕਿਹਾ ਕਿ ਹਾਲਾਂਕਿ ਕੋਇੰਬਟੂਰ 'ਚ 21 ਦਿਨ ਬਾਅਦ ਇਨਫੈਕਸ਼ਨ ਦਾ ਮਾਮਲਾ ਸਾਹਮਣੇ ਆਇਆ ਹੈ ਪਰ ਇਸ ਨੂੰ ਚੇਨਈ ਤੋਂ ਸਾਹਮਣੇ ਆਏ ਮਾਮਲੇ ਦੇ ਰੂਪ 'ਚ ਦਰਜ ਕੀਤਾ ਜਾਵੇਗਾ।

ਇਸ ਵਿਚ ਦਿੱਲੀ ਅਤੇ ਲੁਧਿਆਣਾ ਦੀ ਉਡਾਣ 'ਚ ਇਕ ਕੋਰੋਨਾ ਮਰੀਜ਼ ਦੇ ਮਿਲਣ ਤੋਂ ਬਾਅਦ ਜਹਾਜ਼ ਦੇ ਸਾਰੇ ਯਾਤਰੀਆਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ। ਹਾਲਾਂਕਿ ਸਹਿ ਯਾਤਰੀਆਂ ਦੀ ਕੋਵਿਡ-19 ਜਾਂਚ ਨੈਗੇਟਿਵ ਆਈ ਹੈ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਏਅਰ ਇੰਡੀਆ ਦਾ ਕਾਰਗੋ ਫਲਾਈਟ ਤੋਂ ਗਵਾਂਗਝੋ ਗਏ 5 ਪਾਇਲਟ ਕੋਰੋਨਾ ਪੀੜਤ ਪਾਏ ਗਏ ਸਨ। ਦੱਸਣਯੋਗ ਹੈ ਕਿ ਕਰੀਬ 2 ਮਹੀਨੇ ਬਾਅਦ ਦੇਸ਼ 'ਚ ਘਰੇਲੂ ਜਹਾਜ਼ ਸੇਵਾਵਾਂ ਦੀ 25 ਮਈ ਨੂੰ ਸ਼ੁਰੂਆਤ ਹੋਈ ਹੈ। ਕੇਂਦਰ ਸਰਕਾਰ ਨੇ ਇਕ ਤਿਹਾਈ ਜਹਾਜ਼ ਸੇਵਾ ਨੂੰ ਸ਼ੁਰੂ ਕਰਨ ਦਾ ਫੈਸਲਾ ਲਿਆ ਸੀ। ਯਾਤਰਾ ਲਈ ਕੇਂਦਰ ਸਰਕਾਰ ਨੇ ਸਖਤ ਨਿਯਮ ਬਣਾਏ ਹਨ। ਇਸ ਲਈ ਅਰੋਗਿਆ ਸੇਤੂ ਐਪ ਜ਼ਰੂਰੀ ਹੋਣ ਤੋਂ ਲੈ ਕੇ ਮਾਸਕ ਪਹਿਣਨਾ ਜ਼ਰੂਰੀ ਹੈ।


DIsha

Content Editor

Related News