ਗਲਤ ਵੀਜ਼ੇ ਨਾਲ ਜਹਾਜ਼ ਚੜ੍ਹਨ ਦੀ ਕੋਸ਼ਿਸ਼ ''ਚ 20 ਔਰਤਾਂ ਕੀਤੀਆਂ ਗ੍ਰਿਫਤਾਰ

03/13/2019 5:28:20 PM

ਹੈਦਰਾਬਾਦ— ਤੇਲੰਗਾਨਾ ਦੇ ਰਾਜੀਵ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਪੁਲਸ ਨੇ ਕਰੀਬ 20 ਔਰਤਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਔਰਤਾਂ ਗਲਤ ਵੀਜ਼ੇ ਨਾਲ ਵੱਖ-ਵੱਖ ਮੰਜ਼ਲਾਂ 'ਤੇ ਜਾਣ ਵਾਲੇ ਜਹਾਜ਼ਾਂ 'ਚ ਕਥਿਤ ਤੌਰ 'ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਹੀਆਂ ਸਨ। ਹਵਾਈ ਅੱਡੇ ਦੇ ਪੁਲਸ ਨਿਰੀਖਕ ਜੀ. ਵਿਜੇ ਭਾਸਕਰ ਰੈੱਡੀ ਨੇ ਬੁੱਧਵਾਰ ਨੂੰ ਦੱਸਿਆ ਕਿ ਔਰਤਾਂ ਵਰਕ ਵੀਜ਼ੇ ਦੀ ਬਜਾਏ ਵਿਜੀਟਰ ਵੀਜ਼ਾ ਦਿਖਾ ਕੇ ਇਮੀਗ੍ਰੇਸ਼ਨ ਦਰਵਾਜ਼ੇ ਤੋਂ ਆਉਣ ਦੀ ਕੋਸ਼ਿਸ਼ ਕਰ ਰਹੀਆਂ ਸਨ।

ਉਨ੍ਹਾਂ ਨੇ ਦੱਸਿਆ,''ਕਿਉਂਕਿ ਉਨ੍ਹਾਂ ਕੋਲ ਵਰਕ ਵੀਜ਼ਾ ਸੀ, ਔਰਤਾਂ ਨੂੰ ਇਮੀਗ੍ਰੇਸ਼ਨ ਮਨਜ਼ੂਰੀ ਪ੍ਰਾਪਤ ਕਰਨੀ ਸੀ ਪਰ ਉਨ੍ਹਾਂ ਨੇ ਵਿਜੀਟਰ ਵੀਜ਼ਾ ਦਿਖਾ ਕੇ ਜਾਣ ਦੀ ਕੋਸ਼ਿਸ਼ ਕੀਤੀ, ਜਿਸ ਦੀ ਮਨਜ਼ੂਰੀ ਨਹੀਂ ਹੈ। ਅਸੀਂ ਉਨ੍ਹਾਂ ਤੋਂ ਪੁੱਛ-ਗਿੱਛ ਕਰ ਰਹੇ ਹਨ।'' ਅਧਿਕਾਰੀ ਨੇ ਦੱਸਿਆ ਕਿ ਨਿਯਮਾਂ ਅਨੁਸਾਰ ਰੋਜ਼ਗਾਰ ਲਈ ਖਾੜੀ ਦੇਸ਼ਾਂ ਤੋਂ ਇਲਾਵਾ ਹੋਰ ਕੁਝ ਦੇਸ਼ ਦੀ ਯਾਤਰਾ 'ਤੇ ਜਾ ਰਹੇ ਲੋਕਾਂ ਨੂੰ ਆਪਣੇ ਪਾਸਪੋਰਟ 'ਤੇ ਇਮੀਗ੍ਰੇਸ਼ਨ ਜਾਂਚ ਮੋਹਰ ਲਗਵਾਉਣੀ ਹੁੰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਪ੍ਰਕਿਰਿਆ ਦਾ ਟੀਚਾ ਰੋਜ਼ਗਾਰ ਦੇ ਨਾਂ 'ਤੇ ਜਾਲਸਾਜ਼ਾਂ ਵਲੋਂ ਲੋਕਾਂ ਦੇ ਸ਼ੋਸ਼ਣ 'ਤੇ ਰੋਕ ਲਗਾਉਣਾ ਹੈ।

DIsha

This news is Content Editor DIsha