ਕਿਸਾਨਾਂ ਦੇ ਖਾਤੇ 'ਚ ਸਿੱਧੀ MSP ਦਾ ਵਿਰੋਧ ਕਰਨ ਵਾਲਾ ਪੰਜਾਬ ਇਕ ਮਾਤਰ ਸੂਬਾ: ਪਿਊਸ਼ ਗੋਇਲ

03/09/2021 4:02:09 PM

ਨਵੀਂ ਦਿੱਲੀ- ਉਪਭੋਗਤਾ ਮਾਮਲਿਆਂ ਦੇ ਮੰਤਰੀ ਪੀਊਸ਼ ਗੋਇਲ ਨੇ ਲੋਕ ਸਭਾ 'ਚ ਅੱਜ ਯਾਨੀ ਮੰਗਲਵਾਰ ਨੂੰ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ-ਐੱਮ.ਐੱਸ.ਪੀ. ਦੀ ਰਾਸ਼ੀ ਨੂੰ ਸਿੱਧੇ ਕਿਸਾਨਾਂ ਦੇ ਖਾਤਿਆਂ 'ਚ ਜਮ੍ਹਾ ਕਰਨ ਦੇ ਸਰਕਾਰ ਦੇ ਫ਼ੈਸਲੇ ਨਾਲ ਕਿਸਾਨਾਂ ਨੂੰ ਵਿਚੋਲੇ ਅਤੇ ਆੜ੍ਹਤੀਆਂ ਤੋਂ ਮੁਕਤੀ ਮਿਲੇਗੀ ਅਤੇ ਵਿਵਸਥਾ 'ਚ ਪਾਰਦਰਸ਼ਤਾ ਆਏਗੀ। ਗੋਇਲ ਨੇ ਇਕ ਪ੍ਰਸ਼ਨ ਦੇ ਜਵਾਬ 'ਚ ਕਿਹਾ,''ਦੇਸ਼ ਦੇ ਜ਼ਿਆਦਾਤਰ ਸੂਬਿਆਂ 'ਚ ਐੱਮ.ਐੱਸ.ਪੀ. ਦੀ ਖ਼ਰੀਦ ਦਾ ਮੁੱਲ ਸਿੱਧੇ ਕਿਸਾਨਾਂ ਦੇ ਖਾਤੇ 'ਚ ਆਨਲਾਈਨ ਜਮ੍ਹਾ ਹੁੰਦਾ ਹੈ ਪਰ ਪੰਜਾਬ ਇਕ ਮਾਤਰ ਸੂਬਾ ਹੈ, ਜੋ ਇਸ ਦਾ ਵਿਰੋਧ ਕਰਦਾ ਹੈ। ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ।'' ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਜ਼ਮੀਨ ਦੀ ਜਾਣਕਾਰੀ ਸਹੀ ਹੋਣ ਨਾਲ ਉਨ੍ਹਾਂ ਦੀ ਉਪਜ ਦੀ ਸਹੀ ਜਾਣਕਾਰੀ ਮਿਲ ਸਕੇਗੀ ਅਤੇ ਉਨ੍ਹਾਂ ਦੇ ਹੱਕ ਦਾ ਪੈਸਾ ਗਲਤ ਹੱਥਾਂ 'ਚ ਨਹੀਂ ਪਹੁੰਚੇਗਾ। ਇਹ ਇਮਾਨਦਾਰ ਅਤੇ ਪਾਰਦਰਸ਼ੀ ਵਿਵਸਥਾ ਹੈ ਅਤੇ ਇਸ 'ਚ ਕਿਸੇ ਨੂੰ ਵੀ ਇਤਰਾਜ਼ ਨਹੀਂ ਹੋਣਾ ਚਾਹੀਦਾ।

ਇਹ ਵੀ ਪੜ੍ਹੋ : ਭਾਜਪਾ 'ਚ ਰਹਿ ਕੇ CM ਬਣਨ ਦਾ ਸੁਫ਼ਨਾ ਛੱਡ ਦੇਣ ਸਿੰਧੀਆ, ਕਾਂਗਰਸ 'ਚ ਵਾਪਸ ਆਉਣਾ ਪਵੇਗਾ: ਰਾਹੁਲ

ਸ਼੍ਰੀ ਗੋਇਲ ਦੇ ਜਵਾਬ 'ਤੇ ਇਤਰਾਜ਼ ਕਰਦੇ ਹੋਏ ਸੰਸਦ ਮੈਂਬਰ ਹਰਸਿਮਰਤ ਕੌਰ ਨੇ ਕਿਹਾ,''ਸਰਕਾਰ ਹਰ ਵਿਵਸਥਾ 'ਚ ਦਖ਼ਲ ਦੇ ਰਹੀ ਹੈ। ਪੰਜਾਬ 'ਚ ਖੇਤੀ ਉਤਪਾਦ ਮਾਰਕੀਟਿੰਗ ਕਮੇਟੀ-ਏ.ਪੀ.ਐੱਮ.ਸੀ. ਕਾਨੂੰਨ 'ਚ ਕਿਸਾਨ ਕੋਲ ਐੱਮ.ਐੱਸ.ਪੀ. ਦਾ ਭੁਗਤਾਨ ਆਨਲਾਈਨ ਜਾਂ ਆੜ੍ਹਤੀਆਂ ਦੇ ਮਾਧਿਅਮ ਨਾਲ ਲੈਣ ਦਾ ਬਦਲ ਪਹਿਲਾਂ ਤੋਂ ਹੀ ਹੈ। ਪੰਜਾਬ 'ਚ 40 ਫ਼ੀਸਦੀ ਕਿਸਾਨਾਂ ਕੋਲ ਆਪਣੀ ਜ਼ਮੀਨ ਨਹੀਂ ਹੈ ਅਤੇ ਉਹ ਦੂਜਿਆਂ ਦੀ ਜ਼ਮੀਨ 'ਚ ਫ਼ਸਲ ਉਗਾਉਂਦੇ ਹਨ। ਅਜਿਹੇ 'ਚ ਕਿਸਾਨ ਆਪਣੀ ਜ਼ਮੀਨ ਦੀ ਸਹੀ ਜਾਣਕਾਰੀ ਕਿਵੇਂ ਦੇ ਸਕਦੇ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News