ਪਿਨਾਕੀ ਚੰਦਰ ਘੋਸ਼ ਨੇ ਪਹਿਲੇ ਲੋਕਪਾਲ ਵਜੋਂ ਚੁੱਕੀ ਸਹੁੰ

03/23/2019 11:01:56 AM

ਨਵੀਂ ਦਿੱਲੀ— ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਪਿਨਾਕੀ ਚੰਦਰ ਘੋਸ਼ ਨੇ ਸ਼ਨੀਵਾਰ ਨੂੰ ਦੇਸ਼ ਦੇ ਪਹਿਲੇ ਲੋਕਪਾਲ ਵਜੋਂ ਸਹੁੰ ਚੁੱਕ ਲਈ ਹੈ। ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਲੋਕਪਾਲ ਦੀ ਨਿਯੁਕਤੀ ਨੂੰ ਲੈ ਕੇ ਕਾਫੀ ਸਿਆਸੀ ਵਿਵਾਦ ਵੀ ਹੋਇਆ। ਜਸਟਿਸ ਘੋਸ਼ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦੇਸ਼ ਦੇ ਪਹਿਲੇ ਲੋਕਪਾਲ ਦੇ ਤੌਰ 'ਤੇ ਸਹੁੰ ਚੁਕਾਈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੌਜੂਦ ਸਨ। ਜਸਟਿਸ ਘੋਸ਼ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਹੁੰ ਚੁਕਾਈ। ਇਸ ਮੌਕੇ ਰਾਸ਼ਟਰਪਤੀ ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਫ ਜਸਟਿਸ ਰੰਜਨ ਗੋਗੋਈ ਵੀ ਮੌਜੂਦ ਸਨ। ਜਸਟਿਸ ਘੋਸ਼ ਇਸ ਤੋਂ ਪਹਿਲਾਂ ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਚੀਫ ਜਸਟਿਸ ਅਤੇ ਸੁਪਰੀਮ ਕੋਰਟ ਦੇ ਜੱਜ ਰਹਿ ਚੁਕੇ ਹਨ। ਜਸਟਿਸ ਘੋਸ਼ ਮੌਜੂਦਾ ਸਮੇਂ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਵੀ ਹਨ ਅਤੇ ਮਨੁੱਖੀ ਅਧਿਕਾਰ ਕਾਨੂੰਨਾਂ ਦੇ ਜਾਣਕਾਰ ਦੇ ਤੌਰ 'ਤੇ ਉਨ੍ਹਾਂ ਨੂੰ ਮੰਨਿਆ ਜਾਂਦਾ ਹੈ।
 

ਲੋਕਪਾਲ 'ਚ 8 ਹੋਰ ਮੈਂਬਰ ਮੌਜੂਦ
ਜਸਟਿਸ ਪੀ.ਸੀ. ਘੋਸ਼ ਨੂੰ ਲੋਕਪਾਲ ਨਿਯੁਕਤ ਕਰਨ ਦੇ ਨਾਲ ਨਿਆਇਕ ਮੈਂਬਰਾਂ ਦੇ ਤੌਰ 'ਤੇ ਜਸਟਿਸ ਬੀ. ਭੋਂਸਲੇ, ਪ੍ਰਦੀਪ ਕੁਮਾਰ ਮੋਹੰਤੀ, ਅਭਿਲਾਸ਼ਾ ਕੁਮਾਰੀ ਅਤੇ ਜਸਟਿਸ ਅਜੇ ਕੁਮਾਰ ਤ੍ਰਿਪਾਠੀ ਹੋਣਗੇ। ਨਿਆਇਕ ਮੈਂਬਰਾਂ ਦੇ ਨਾਲ ਹੀ ਕਮੇਟੀ 'ਚ 4 ਹੋਰ ਮੈਂਬਰਾਂ ਦੇ ਤੌਰ 'ਤੇ ਦਿਨੇਸ਼ ਕੁਮਾਰ ਜੈਨ, ਅਰਚਨਾ ਰਾਮਸੁੰਦਰਮ, ਮਹੇਂਦਰ ਸਿੰਘ ਅਤੇ ਡਾਕਟਰ ਇੰਦਰਜੀਤ ਪ੍ਰਸਾਦ ਗੌਤਮ ਵੀ ਸ਼ਾਮਲ ਕੀਤੇ ਗਏ ਹਨ।
 

ਖੜਗੇ ਨੇ ਸਰਕਾਰ 'ਤੇ ਲਗਾਇਆ ਮਨਮਾਨੀ ਦਾ ਦੋਸ਼
ਜ਼ਿਕਰਯੋਗ ਹੈ ਕਿ ਲੋਕਪਾਲ ਨਿਯੁਕਤੀ ਦੀ ਚੋਣ ਕਮੇਟੀ 'ਚ ਪ੍ਰਧਾਨ ਮੰਤਰੀ, ਚੀਫ ਜਸਟਿਸ ਜਾਂ ਉਨ੍ਹਾਂ ਵਲੋਂ ਨਾਮਜ਼ਦ ਜੱਜ, ਨੇਤਾ ਵਿਰੋਧੀ, ਲੋਕ ਸਭਾ ਸਪੀਕਰ ਅਤੇ ਇਕ ਜੂਰਿਸਟ ਹੁੰਦਾ ਹੈ। ਹਾਲਾਂਕਿ ਸੁਪਰੀਮ ਕੋਰਟ 'ਚ ਨੇਤਾ ਵਿਰੋਧੀ ਨਹੀਂ ਹੋਣ ਦੀ ਸਥਿਤੀ 'ਚ ਵਿਰੋਧੀ ਦਲ ਦੇ ਨੇਤਾ ਨੂੰ ਵਿਸ਼ੇਸ਼ ਸੱਦਾ ਮੈਂਬਰ ਦੇ ਤੌਰ 'ਤੇ ਸ਼ਾਮਲ ਕਰਨ ਦੀ ਗੱਲ ਸਰਕਾਰ ਨੇ ਕਹੀ ਸੀ। ਕਾਂਗਰਸ ਨੇਤਾ ਮਲਿਕਾਰਜੁਨ ਖੜਗੇ ਨੇ ਲੋਕਪਾਲ ਕਮੇਟੀ ਦੀ ਬੈਠਕ 'ਚ ਹਿੱਸਾ ਲੈਣ ਤੋਂ ਇਨਕਾਰ ਕਰਦੇ ਹੋਏ ਸਰਕਾਰ 'ਤੇ ਮਨਮਾਨੀ ਦਾ ਦੋਸ਼ ਲਗਾਇਆ ਸੀ।


DIsha

Content Editor

Related News