ਪਾਇਲਟ ਦੀ ਸਿਆਣਪ ਨਾਲ ਵੱਡਾ ਹਵਾਈ ਹਾਦਸਾ ਟਲਿਆ

03/18/2018 5:24:51 AM

ਬੈਂਗਲੁਰ — ਸਥਾਨਕ ਕੌਮਾਂਤਰੀ ਹਵਾਈ ਅੱਡੇ 'ਤੇ ਵੀਰਵਾਰ ਰਾਤ ਦੇਰ ਗਏ ਸਪਾਈਸ ਜੈੱਟ ਦਾ ਇਕ ਹਵਾਈ ਜਹਾਜ਼ ਉਤਰਦੇ ਸਮੇਂ ਅਚਾਨਕ ਖੱਬੇ ਪਾਸੇ ਮੁੜ ਗਿਆ ਅਤੇ ਉਸ ਨੇ ਹਵਾਈ ਪਟੜੀ 'ਤੇ ਲੱਗੀਆਂ ਬੱਤੀਆਂ ਨੂੰ ਨੁਕਸਾਨ ਪਹੁੰਚਾਇਆ।
ਸੂਤਰਾਂ ਮੁਤਾਬਕ ਪਾਇਲਟ ਨੇ ਆਪਣੀ ਸਿਆਣਪ ਨਾਲ ਹਵਾਈ ਜਹਾਜ਼ ਨੂੰ ਹਵਾਈ ਪਟੜੀ ਦੀ ਕੇਂਦਰੀ ਰੇਖਾ ਦੀ ਸੇਧ 'ਚ  ਲਿਆਂਦਾ ਅਤੇ ਸੁਰੱਖਿਅਤ ਰੋਕ ਲਿਆ। ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ। ਭਾਰੀ ਮੀਂਹ ਕਾਰਨ ਇਹ ਘਟਨਾ ਵਾਪਰੀ ਦੱਸੀ ਜਾਂਦੀ ਹੈ।