ਪਿਆਰ ਦਾ ਖ਼ੌਫਨਾਕ ਅੰਤ; ਕੁੜੀ ਨੇ ਫੋਨ ਕਰ ਕੇ ਘਰ ਬੁਲਾਇਆ ਮੁੰਡਾ, ਪਰਿਵਾਰ ਨੇ ਕਤਲ ਕਰ ਖੇਤਾਂ ’ਚ ਸੁੱਟੀ ਲਾਸ਼

09/13/2021 1:34:14 PM

ਪੀਲੀਭੀਤ (ਵਿਕਾਸ ਸਿੰਘ)— ਉੱਤਰ ਪ੍ਰਦੇਸ਼ ਦੇ ਪੀਲੀਭੀਤ ਵਿਚ ਇਕ ਪਿਆਰ ਭਰੀ ਪ੍ਰੇਮ ਕਹਾਣੀ ਦਾ ਦੁਖ਼ਦ ਅੰਤ ਹੋ ਗਿਆ, ਜਿੱਥੇ ਪ੍ਰੇਮਿਕਾ ਦੇ ਪਰਿਵਾਰ ਵਾਲਿਆਂ ਨੇ ਪ੍ਰੇਮੀ ਦਾ ਬਿਜਲੀ ਦਾ ਕਰੰਟ ਲਾ ਕੇ ਕਤਲ ਕਰ ਲਾਸ਼ ਨੂੰ ਗੰਨੇ ਦੇ ਖੇਤਾਂ ’ਚ ਸੁੱਟ ਦਿੱਤਾ। ਪੋਸਟਮਾਰਟਮ ਰਿਪੋਰਟ ਵਿਚ ਬਿਜਲੀ ਕਰੰਟ ਨਾਲ ਮੁੰਡੇ ਦੀ ਮੌਤ ਹੋਣਾ ਦੱਸਿਆ ਗਿਆ ਹੈ। ਦੱਸ ਦੇਈਏ ਕਿ ਪੂਰਨਪੁਰ ਖੇਤਰ ਦੇ ਪਿੰਡ ਮਨਹਰੀਆ ਵਾਸੀ 15 ਸਾਲਾ ਹਰਚਰਨ ਸਿੰਘ ਗੁਰਦੁਆਰਾ ਸਾਹਿਬ ਜਾਣ ਦੀ ਗੱਲ ਕਹਿ ਕੇ ਪ੍ਰੇਮਿਕਾ ਨੂੰ ਮਿਲਣ ਨਿਕਲਿਆ ਸੀ। ਓਧਰ ਮਿ੍ਰਤਕ ਮੁੰਡੇ ਦੇ ਪਰਿਵਾਰ ਵਾਲਿਆਂ ਨੇ ਪੂਰੇ ਮਾਮਲੇ ਨੂੰ ਲੈ ਕੇ ਕੁੜੀ ਦੇ ਪਰਿਵਾਰ ਵਾਲਿਆਂ ’ਤੇ ਕਤਲ ਕਰਨ ਦਾ ਦੋਸ਼ ਲਾ ਕੇ ਪੁਲਸ ਨੂੰ ਸ਼ਿਕਾਇਤ ਕੀਤੀ। ਸ਼ਿਕਾਇਤ ਦੇ ਆਧਾਰ ’ਤੇ ਪ੍ਰੇਮਿਕਾ ਮਨਪ੍ਰੀਤ ਕੌਰ ਅਤੇ ਉਸ ਦੀ ਮਾਂ ਸਮੇਤ 4 ਲੋਕਾਂ ਵਿਰੁੱਧ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਪ੍ਰੇਮਿਕਾ ਅਤੇ ਉਸ ਦੀ ਮਾਂ ਨੂੰ ਪੁਲਸ ਨੇ ਗਿ੍ਰਫ਼ਤਾਰ ਕਰ ਲਿਆ ਹੈ ਅਤੇ ਪੁੱਛ-ਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : 'ਮਿਸ਼ਨ ਪੰਜਾਬ' ਤਹਿਤ ਗੁਰਨਾਮ ਚਢੂਨੀ ਦਾ ਵੱਡਾ ਦਾਅਵਾ, 'ਕਿਸਾਨ-ਮਜ਼ਦੂਰ ਮਿਲ ਕੇ ਲੜਨਗੇ ਚੋਣ'

ਕੀ ਹੈ ਪੂਰਾ ਮਾਮਲਾ—
ਮਿ੍ਰਤਕ ਹਰਚਰਨ ਸਿੰਘ ਦੀ ਲਾਸ਼ ਤਿੰਨ ਦਿਨ ਪਹਿਲਾਂ ਗੰਨੇ ਦੇ ਖੇਤ ਵਿਚ ਮਿਲੀ ਸੀ। 8 ਸਤੰਬਰ ਨੂੰ ਕੁੜੀ ਨੇ ਫੋਨ ਕਰ ਕੇ ਹਰਚਰਨ ਸਿੰਘ ਨੂੰ ਘਰ ਬੁਲਾਇਆ ਸੀ। ਦੂਜੇ ਦਿਨ ਹਰਚਰਨ ਸਿੰਘ ਦੀ ਲਾਸ਼ ਗੰਨੇ ਦੇ ਖੇਤਾਂ ਵਿਚ ਵੇਖੀ ਗਈ। ਲਾਸ਼ ਨੂੰ ਵੇਖ ਕੇ ਇਲਾਕੇ ਵਿਚ ਸਨਸਨੀ ਫੈਲ ਗਈ। ਅਫੜਾ-ਦਫੜੀ ਵਿਚ ਪੁਲਸ ਨੂੰ ਸੂਚਨਾ ਦਿੱਤੀ ਗਈ। ਮੌਕੇ ’ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਹਰਚਰਨ ਸਿੰਘ ਦੇ ਕਤਲ ਮਗਰੋਂ ਪੂਰੇ ਇਲਾਕੇ ਵਿਚ ਮਾਤਮ ਛਾਇਆ ਹੋਇਆ ਹੈ। ਹਰ ਕੋਈ ਦੋਸ਼ੀਆਂ ਦੀ ਗਿ੍ਰਫ਼ਤਾਰੀ ਦੀ ਮੰਗ ਕਰ ਰਿਹਾ ਹੈ। 

ਇਹ ਵੀ ਪੜ੍ਹੋ : ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ BJP ਸੰਸਦ ਮੈਂਬਰ ਵਰੁਣ ਗਾਂਧੀ ਨੇ CM ਯੋਗੀ ਨੂੰ ਲਿਖੀ ਚਿੱਠੀ

PunjabKesari

ਮਿ੍ਰਤਕ ਦੇ ਜੀਜਾ ਨੇ ਕੀਤੀ ਸੀ ਪੁਲਸ ਨੂੰ ਸ਼ਿਕਾਇਤ—
ਪੂਰੇ ਮਾਮਲੇ ਨੂੰ ਲੈ ਕੇ ਮਿ੍ਰਤਕ ਦੇ ਜੀਜਾ ਨੇ ਥਾਣਾ ਮਾਧੋਟਾਂਡਾ ’ਚ ਸ਼ਿਕਾਇਤ ਦੇ ਕੇ ਕੁੜੀ ਦੇ ਪਰਿਵਾਰ ’ਤੇ ਕਤਲ ਦਾ ਦੋਸ਼ ਲਾ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਸੀ ਪਰ ਪੁਲਸ ਨੇ ਕਾਰਵਾਈ ਨਹੀਂ ਕੀਤੀ। ਇਸ ਮਾਮਲੇ ਨੂੰ ਲੈ ਕੇ ਮਿ੍ਰਤਕ ਹਰਭਜਨ ਦੇ ਜੀਜਾ ਦਵਿੰਦਰ ਪਾਲ ਸਿੰਘ ਨੇ ਐੱਸ. ਪੀ. ਦਿਨੇਸ਼ ਕੁਮਾਰ ਨੂੰ ਸ਼ਿਕਾਇਤ ਪੱਤਰ ਦੇ ਕੇ ਕਾਰਵਾਈ ਕਰਨ ਦੀ ਮੰਗ ਕੀਤੀ। ਪੱਤਰ ਵਿਚ ਦੱਸਿਆ ਗਿਆ ਕਿ ਹਰਚਰਨ ਸਿੰਘ ਦਾ ਇਕ ਕੁੜੀ ਨਾਲ ਪੇ੍ਰਮ ਪ੍ਰਸੰਗ ਚੱਲ ਰਿਹਾ ਸੀ। ਦੋਸ਼ ਹੈ ਕਿ ਕੁੜੀ ਦੇ ਪਰਿਵਾਰ ਵਾਲੇ ਇਸ ਦੇ ਖ਼ਿਲਾਫ਼ ਸਨ ਅਤੇ ਹਰਚਰਨ ਸਿੰਘ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੰਦੇ ਸਨ। ਮਿ੍ਰਤਕ ਦੇ ਜੀਜਾ ਨੇ ਕੁੜੀ ਦੇ ਪਰਿਵਾਰਕ ਮੈਂਬਰਾਂ ਗੁਰਪ੍ਰੀਤ ਸਿੰਘ, ਸੁਖਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਅਤੇ ਬੂਟਾ ਸਿੰਘ ਦੀ ਪਤਨੀ ’ਤੇ ਕਤਲ ਦਾ ਦੋਸ਼ ਲਾ ਕੇ ਸ਼ਿਕਾਇਤ ’ਚ ਕਾਰਵਾਈ ਕਰਨ ਦੀ ਮੰਗ ਕੀਤੀ।

ਇਹ ਵੀ ਪੜ੍ਹੋ : ਵਾਹਿਗੁਰੂ ਨੇ ਬਖ਼ਸ਼ੀ ਧੀ ਦੀ ਦਾਤ, ਰੇਹੜੀ ਲਾਉਣ ਵਾਲੇ ਪਿਓ ਨੇ ਖ਼ੁਸ਼ੀ 'ਚ ਵੰਡੇ 50 ਹਜ਼ਾਰ ਦੇ ਗੋਲਗੱਪੇ


Tanu

Content Editor

Related News