ਕੋਰੋਨਾ ਸੰਕਟ ਦੌਰਾਨ ਸਾਹਮਣੇ ਆਈ 'ਬਾਬਾ ਬਰਫਾਨੀ' ਦੀ ਪਹਿਲੀ ਤਸਵੀਰ, ਤੁਸੀਂ ਵੀ ਕਰੋ ਦਰਸ਼ਨ

04/18/2020 2:08:21 PM

ਜੰਮੂ-ਪੂਰਾ ਦੇਸ਼ ਇਸ ਸਮੇਂ ਕੋਰੋਨਾ ਸੰਕਟ ਨਾਲ ਜੂਝ ਰਿਹਾ ਹੈ। ਦੇਸ਼ 'ਚ ਲਗਾਤਾਰ ਕੋਰੋਨਾ ਇਨਫੈਕਟਡ ਮਾਮਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ, ਜਿਸ ਦਾ ਅਸਰ ਇਸ ਵਾਰ ਬਾਬਾ ਬਰਫਾਨੀ ਦੀ ਯਾਤਰਾ 'ਤੇ ਪੈਦਾ ਦਿਖਾਈ ਦੇ ਰਿਹਾ ਹੈ। ਇਸ ਦੇ ਚਲਦਿਆਂ ਐਡਵਾਂਸ ਰਜ਼ਿਸਟ੍ਰੇਸ਼ਨ ਨੂੰ 4 ਮਈ ਤੱਕ ਟਾਲ ਦਿੱਤਾ ਗਿਆ ਹੈ। ਇਸ ਸੰਕਟ ਦੀ ਘੜੀ 'ਚ ਅਸੀਂ ਤੁਹਾਡੇ ਲਈ ਬਾਬਾ ਬਰਫਾਨੀ ਦੀਆਂ ਤਸਵੀਰਾਂ ਲੈ ਕੇ ਆਏ ਹਾਂ। ਦੱਸ ਦੇਈਏ ਕਿ 1 ਅਪ੍ਰੈਲ ਤੋਂ ਅਮਰਨਾਥ ਯਾਤਰਾ ਦਾ ਰਜ਼ਿਸਟ੍ਰੇਸ਼ਨ ਸ਼ੁਰੂ ਹੋਣਾ ਸੀ ਪਰ ਲਾਕਡਾਊਨ ਕਾਰਨ ਇਸ ਨੂੰ 15 ਅਪ੍ਰੈਲ ਤਕ ਦਿੱਤਾ ਸੀ। ਹੁਣ ਲਾਕਡਾਊਨ ਵੱਧਣ ਤੋਂ ਬਾਅਦ ਰਜ਼ਿਸਟ੍ਰੇਸ਼ਨ ਨੂੰ ਫਿਰ ਤੋਂ ਟਾਲ ਦਿੱਤਾ ਗਿਆ ਹੈ। ਹੁਣ ਸ਼੍ਰਾਈਨ ਬੋਰਡ  3 ਮਈ ਨੂੰ ਆਗਾਮੀ ਫੈਸਲਾ ਲਵੇਗਾ। 

ਕੋਰੋਨਾਵਾਇਰਸ ਦੇ ਕਾਰਨ ਯਾਤਰਾ ਦੀਆਂ ਤਿਆਰੀਆਂ 'ਤੇ ਅਸਰ ਪੈ ਰਿਹਾ ਹੈ। ਪਹਿਲਾਂ ਨਿਰਧਾਰਿਤ ਪ੍ਰੋਗਰਾਮ ਮੁਤਾਬਕ 23 ਜੂਨ ਨੂੰ ਅਮਰਨਾਥ ਯਾਤਰਾ ਸ਼ੁਰੂ ਹੋਣੀ ਹੈ ਫਿਲਹਾਲ ਇਸ ਦੇ ਲਈ ਕੋਈ ਵੀ ਤਿਆਰੀਆਂ ਨਹੀਂ ਦਿਸ ਰਹੀਆਂ ਹਨ। ਕੋਰੋਨਾਵਾਇਰਸ ਕਾਰਨ ਤਿਆਰੀਆਂ ਨੂੰ ਰੋਕਣਾ ਪਿਆ ਹੈ। ਇਸ ਦੇ ਪਹਿਲੇ ਪੜਾਅ 'ਚ ਯਾਤਰਾ ਰਜ਼ਿਸਟ੍ਰੇਸ਼ਨ ਦੀ ਪ੍ਰਕਿਰਿਆ ਨੂੰ ਮੁਕੰਮਲ ਬਣਾਇਆ ਜਾਂਦਾ ਹੈ ਪਰ ਹੁਣ ਤੱਕ ਇਹ ਪ੍ਰਕਿਰਿਆ ਸ਼ੁਰੂ ਨਹੀਂ ਹੋ ਸਕੀ ਹੈ ਅਤੇ ਨਾ ਹੀ ਹੁਣ ਤੱਕ ਯਾਤਰਾ ਤੋਂ ਪਹਿਲਾ ਆਰੰਭਿਕ ਬਾਲਟਾਲ ਅਤੇ ਪਹਿਲਗਾਮ ਟ੍ਰੈਕ ਤੋਂ ਬਰਫ ਹਟਾਉਣ ਦਾ ਕੰਮ ਸ਼ੁਰੂ ਹੋਇਆ ਹੈ। ਇਸ ਸਮੇਂ ਪ੍ਰਸ਼ਾਸਨ ਅਤੇ ਸਰਕਾਰ ਦਾ ਸਾਰਾ ਧਿਆਨ ਕੋਰੋਨਾਵਾਇਰਸ ਤੋਂ ਬਚਾਅ 'ਤੇ ਲੱਗਾ ਹੋਇਆ ਹੈ। 

 ਇਹ ਵੀ ਪੜ੍ਹੋ: ਦੇਸ਼ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਪਹੁੰਚੀ 14 ਹਜ਼ਾਰ ਦੇ ਪਾਰ, ਹੁਣ ਤੱਕ 480 ਦੀ ਮੌਤ

 

Iqbalkaur

This news is Content Editor Iqbalkaur