ਮਣੀਪੁਰ ਦੀਆਂ ਲੜਕੀਆਂ ਦੀ ਫੋਟੋ ਸੋਸ਼ਲ ਮੀਡੀਆ ''ਤੇ ਹੋ ਰਹੀ ਵਾਇਰਲ, ਜਾਣੋ ਕੀ ਹੈ ਕਾਰਨ

04/28/2017 12:03:47 PM

ਨਵੀਂ ਦਿੱਲੀ— ਪਹਾੜੀ ਇਲਾਕਿਆਂ ''ਚ ਡਰਾਈਵਿੰਗ ਕਰਨਾ ਮੁਸ਼ਕਲ ਹੁੰਦਾ ਹੈ, ਖਾਸ ਕਰ ਕੇ ਉਦੋਂ ਜਦੋਂ ਬਾਰਸ਼ ਹੋਈ ਹੋਵੇ, ਕਿਉਂਕਿ ਇਕ ਤਾਂ ਉੱਥੇ ਰਸਤੇ ਛੋਟੇ ਹੁੰਦੇ ਹਨ ਅਤੇ ਦੂਜਾ ਤਿਲਸਣ ਵੀ ਜ਼ਿਆਦਾ ਹੁੰਦੀ ਹੈ। ਅਜਿਹੇ ''ਚ ਡਰ ਬਣਿਆ ਰਹਿੰਦਾ ਹੈ ਕਿ ਕਿਤੇ ਗੱਡੀ ਖੱਡ ''ਚ ਨਾ ਡਿੱਗ ਜਾਵੇ। ਬਾਰਸ਼ ''ਚ ਗੱਡੀ ਚਿੱਕੜ ''ਚ ਫਸ ਜਾਵੇ ਤਾਂ ਉਸ ਨੂੰ ਬਾਹਰ ਕੱਢਣ ''ਚ ਬਹੁਤ ਮਿਹਨਤ ਕਰਨੀ ਪੈਂਦੀ ਹੈ। ਮਣੀਪੁਰ ''ਚ ਵੀ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ, ਜਦੋਂ ਉੱਥੇ ਦੀਆਂ ਕੁਝ ਲੜਕੀਆਂ ਨੇ ਦਮ ਦਿਖਾ ਕੇ ਚਿੱਕੜ ''ਚ ਫਸੀ ਬੱਸ ਨੂੰ ਬਾਹਰ ਕੱਢਿਆ। 
ਸੋਸ਼ਲ ਮੀਡੀਆ ''ਚ ਲੜਕੀਆਂ ਵੱਲੋਂ ਬੱਸ ਖਿੱਚਣ ਦੀ ਫੋਟੋ ਕਾਫੀ ਵਾਇਰਲ ਹੋ ਰਹੀ ਹੈ ਅਤੇ ਲੋਕ ਉਨ੍ਹਾਂ ਦੀ ਖੂਬ ਵਾਹਾਵਾਹੀ ਕਰ ਰਹੀ ਹੈ। ਇਹ ਲੜਕੀਆਂ ਇਕ ਸਟਡੀ ਟਰਿੱਪ ''ਤੇ ਇੱਥੇ ਗਈਆਂ ਸਨ ਪਰ ਉਨ੍ਹਾਂ ਦੀ ਬੱਸ ਚਿੱਕੜ ''ਚ ਫਸ ਗਈ। ਉਦੋਂ ਸਾਰੀਆਂ ਲੜਕੀਆਂ ਨੇ ਏਕਤਾ ਦਿਖਾਈ ਅਤੇ ਮਿਲ ਕੇ ਬੱਸ ਨੂੰ ਖਿੱਚ ਕੇ ਬਾਹਰ ਲਿਆਈਆਂ। ਫੋਟੋ ਨੂੰ ਕਿਸੇ ਯੂਜ਼ਰ ਨੇ ਟਵਿੱਟਰ ''ਤੇ ਪਾਇਆ ਹੈ, ਨਾਲ ਹੀ ਉਸ ਨੇ ਕੈਪਸ਼ਨ ਲਿਖਿਆ- ਕੁਝ ਮਣੀਪੁਰ ਲੜਕੀਆਂ ਚਿੱਕੜ ''ਚ ਫਸੀ ਬੱਸ ਨੂੰ ਕੱਢ ਰਹੀਆਂ ਹਨ, ਉਨ੍ਹਾਂ ਨੇ ਬੱਸ ਕੱਢੀ ਅਤੇ ਪੂਰੇ ਇੰਟਰਨੈੱਟ ''ਚ ਬਵਾਲ ਮਚਾ ਦਿੱਤਾ।

Disha

This news is News Editor Disha