''Pics'' : ਨਾਹਨ ਕਾਲਜ ''ਚ ਲੱਗੀ ਭਿਆਨਕ ਅੱਗ, ਪੁਰਾਣਾ ਰਿਕਾਰਡ ਸੜ੍ਹ ਕੇ ਹੋਇਆ ਸੁਆਹ

12/02/2017 12:02:11 PM

ਨਾਹਨ (ਸਤੀਸ਼)— ਹਿਮਾਚਲ ਪ੍ਰਦੇਸ਼ ਦੇ ਨਾਹਨ ਸ਼ਹਿਰ 'ਚ ਪੀ. ਜੀ. ਕਾਲਜ 'ਚ ਸਵੇਰੇ ਉਸ ਸਮੇਂ ਅਫੜਾ-ਦਫੜੀ ਮਚ ਗਈ, ਜਦੋਂ ਕਾਲਜ 'ਚ ਭਿਆਨਕ ਅੱਗ ਲੱਗੀ ਗਈ। ਅੱਗ ਦੀ ਇਸ ਘਟਨਾ 'ਚ ਕਾਲਜ ਦਾ ਸਾਲਾਂ ਪੁਰਾਣਾ ਰਿਕਾਰਡ ਸੜ੍ਹ ਕੇ ਸੁਆਹ ਹੋ ਗਿਆ ਹੈ।


ਜਾਣਕਾਰੀ ਅਨੁਸਾਰ ਸ਼ਨੀਵਾਰ ਸਵੇਰੇ ਜਦੋਂ ਲੋਕਾਂ ਨੇ ਦੇਖਿਆ ਤਾਂ ਨਾਹਨ ਪੀ. ਜੀ. ਕਾਲਜ ਦੇ ਨਵੇਂ ਭਵਨ 'ਚ ਅੱਗ ਦੀਆਂ ਲਪਟਾਂ ਅਤੇ ਕਾਫੀ ਧੂੰਆ ਨਿਕਲ ਰਿਹਾ ਸੀ। ਇਸ ਦੌਰਾਨ ਉੱਥੇ ਇਕੱਠੇ ਹੋਏ ਲੋਕਾਂ ਨੇ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ।


1 ਮਹੀਨੇ ਪਹਿਲਾਂ ਹੀ ਕਾਲਜ ਨਵੇਂ ਭਵਨ 'ਚ ਹੋਇਆ ਸ਼ਿਫਟ
ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਤੁਰੰਤ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਤਾਂ ਕੀਤੀ ਪਰ ਇਸ ਘਟਨਾ 'ਚ ਪੁਰਾਣੇ ਸੰਭਾਲ ਕੀਤੇ ਰਿਕਾਰਡ ਦਾ ਕਾਫੀ ਨੁਕਸਾਨ ਹੋਇਆ ਹੈ। ਬਾਕੀ ਅਜੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।


ਜ਼ਿਕਰਯੋਗ ਹੈ ਕਿ ਲੱਗਭਗ 1 ਮਹੀਨਾ ਪਹਿਲਾਂ ਹੀ ਕਾਲਜ ਨਵੇਂ ਭਵਨ 'ਚ ਸ਼ਿਫਟ ਹੋਇਆ ਸੀ।