6 ਦਿਨ ਬਾਅਦ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਰਾਹਤ, ਜਾਣੋ ਅੱਜ ਦਾ ਭਾਅ

01/16/2019 11:11:45 AM

ਨਵੀਂ ਦਿੱਲੀ — 10 ਜਨਵਰੀ ਤੋਂ ਲੈ ਕੇ 15 ਜਨਵਰੀ ਤੱਕ 6 ਦਿਨ ਲਗਾਤਾਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਤੋਂ ਬਾਅਦ ਅੱਜ ਯਾਨੀ ਬੁੱਧਵਾਰ ਨੂੰ ਦੇਸ਼ ਦੀ ਰਾਜਧਾਨੀ ਦਿੱਲੀ 'ਚ ਪੈਟਰੋਲ 8 ਪੈਸੇ ਅਤੇ ਡੀਜ਼ਲ ਦੀ ਕੀਮਤ ਵਿਚ 13 ਪੈਸੇ ਦੀ ਕਮੀ ਆਈ ਹੈ। ਜਿਸ ਤੋਂ ਬਾਅਦ ਦਿੱਲੀ ਵਿਚ ਇਕ ਲਿਟਰ ਪੈਟਰੋਲ ਦੀ ਕੀਮਤ 70.33 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ ਘੱਟ ਕੇ 64.59 ਰੁਪਏ ਪ੍ਰਤੀ ਲਿਟਰ ਹੋਈ ਹੈ। ਜ਼ਿਕਰਯੋਗ ਹੈ ਕਿ ਕੱਲ੍ਹ ਯਾਨੀ ਮੰਗਲਵਾਰ ਨੂੰ ਪੈਟਰੋਲ ਦੀ ਕੀਮਤ .28 ਪੈਸੇ ਅਤੇ ਡੀਜ਼ਲ ਦੀ ਕੀਮਤ ਵਿਚ .29 ਪੈਸੇ ਦਾ ਵਾਧਾ ਦਰਜ ਕੀਤਾ ਗਿਆ ਸੀ।

ਪੈਟਰੋਲ-ਡੀਜ਼ਲ ਦੇ ਭਾਅ

ਦਿੱਲੀ 'ਚ ਲਗਾਤਾਰ ਵਾਧੇ ਤੋਂ ਬਾਅਦ ਪੈਟਰੋਲ ਦੀ ਕੀਮਤ 70.33 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਇਸ ਦੇ ਨਾਲ ਹੀ ਦੇਸ਼ ਦੇ ਬਾਕੀ ਪ੍ਰਮੁੱਖ ਸ਼ਹਿਰ ਮੁੰਬਈ ਵਿਚ ਪੈਟਰੋਲ 75.97 ਰੁਪਏ, ਕੋਲਕਾਤਾ ਵਿਚ 72.44 ਰੁਪਏ, ਚੇਨਈ ਵਿਚ 73.00 ਰੁਪਏ, ਹਿਮਾਚਲ ਵਿਚ 69.32 ਰੁਪਏ ਅਤੇ ਹਰਿਆਣੇ ਵਿਚ 71.26 ਰੁਪਏ ਪ੍ਰਤੀ ਲਿਟਰ ਮਿਲ ਰਹੀ ਹੈ। 

ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਪ੍ਰਤੀ ਲਿਟਰ ਰੁਪਿਆ 'ਚ  

ਸ਼ਹਿਰ               ਪੈਟਰੋਲ                    ਡੀਜ਼ਲ 

ਦਿੱਲੀ                70.33                     64.59
ਮੁੰਬਈ                75.97                     67.62
ਕੋਲਕਾਤਾ            72.44                     66.36
ਚੇਨਈ                73.00                    68.22
ਗੁਜਰਾਤ             67.70                    67.41
ਹਰਿਆਣਾ            71.37                   64.54
ਹਿਮਾਚਲ            69.32                    62.73
ਜੰਮੂ-ਕਸ਼ਮੀਰ       73.33                    64.64

ਪੰਜਾਬ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਪ੍ਰਤੀ ਲਿਟਰ ਰੁਪਿਆ 'ਚ

ਪੰਜਾਬ ਦੀ ਗੱਲ ਕਰੀਏ ਤਾਂ ਜਲੰਧਰ ਵਿਚ ਪੈਟਰੋਲ 75.35 ਰੁਪਏ, ਲੁਧਿਆਣੇ ਵਿਚ 75.82 ਰੁਪਏ, ਅੰਮ੍ਰਿਤਸਰ 75.96 ਰੁਪਏ, ਪਟਿਆਲੇ ਵਿਚ 75.76 ਰੁਪਏ ਅਤੇ ਚੰਡੀਗੜ੍ਹ 'ਚ 66.51 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ।

ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਪ੍ਰਤੀ ਲਿਟਰ ਰੁਪਿਆ 'ਚ

ਸ਼ਹਿਰ             ਪੈਟਰੋਲ                   ਡੀਜ਼ਲ

ਜਲੰਧਰ            75.35                    64.56
ਲੁਧਿਆਣਾ         75.82                    64.96
ਅੰਮ੍ਰਿਤਸਰ      75.96                    65.09
ਪਟਿਆਲਾ         75.76                    64.90
ਚੰਡੀਗੜ੍ਹ        66.51                     61.52

6 ਦਿਨਾਂ ’ਚ ਪੈਟਰੋਲ 1.91 ਰੁਪਏ ਹੋਇਆ ਮਹਿੰਗਾ

ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦੀਆਂ ਕੀਮਤਾਂ ’ਚ ਵਾਧੇ ਨਾਲ ਘਰੇਲੂ ਪੱਧਰ ’ਤੇ ਪੈਟਰੋਲ ਅਤੇ ਡੀਜ਼ਲ ਦੇ ਭਾਅ ਲਗਾਤਾਰ 6 ਦਿਨ 10 ਜਨਵਰੀ ਤੋਂ ਲੈ ਕੇ 15 ਜਨਵਰੀ ਤੱਕ ਵਧੇ। ਪਿਛਲੇ 6 ਦਿਨਾਂ ’ਚ ਦਿੱਲੀ ’ਚ ਡੀਜ਼ਲ 2.23 ਅਤੇ ਪੈਟਰੋਲ 1.91 ਰੁਪਏ ਦੀ ਛਲਾਂਗ  ਲਾ ਚੁੱਕਾ ਹੈ। 15 ਜਨਵਰੀ ਨੂੰ ਦਿੱਲੀ ’ਚ ਪੈਟਰੋਲ ਦਾ ਮੁੱਲ 28 ਪੈਸੇ ਵਧ ਕੇ 70.41 ਅਤੇ ਡੀਜ਼ਲ  29 ਪੈਸੇ ਦੇ ਵਾਧੇ ਨਾਲ 64.47 ਰੁਪਏ ਪ੍ਰਤੀ ਲਿਟਰ ਹੋ ਗਿਆ। ਮੁੰਬਈ ’ਚ ਪੈਟਰੋਲ ਅਤੇ ਡੀਜ਼ਲ ਦੇ ਮੁੱਲ ਕ੍ਰਮਵਾਰ 76.05 ਅਤੇ 67.49 ਰੁਪਏ ਪ੍ਰਤੀ ਲਿਟਰ ’ਤੇ ਪਹੁੰਚ ਗਈ।

ਜਲੰਧਰ ’ਚ 15 ਜਨਵਰੀ ਨੂੰ ਪੈਟਰੋਲ 75.44 ਰੁਪਏ

ਪੰਜਾਬ ਦੀ ਗੱਲ ਕਰੀਏ ਤਾਂ ਜਲੰਧਰ ’ਚ 15 ਜਨਵਰੀ ਨੂੰ ਪੈਟਰੋਲ 75.44 ਰੁਪਏ, ਲੁਧਿਆਣਾ ’ਚ 75.91, ਅੰਮ੍ਰਿਤਸਰ 76.04, ਪਟਿਆਲਾ ’ਚ 75.84 ਅਤੇ ਚੰਡੀਗੜ੍ਹ ’ਚ 66.59 ਰੁਪਏ ਪ੍ਰਤੀ ਲਿਟਰ ਵਿਕਿਆ।