ਸਾਲ ਦੇ ਉੱਚ ਪੱਧਰ ''ਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਅੱਜ ਦਾ ਭਾਅ

01/21/2019 11:04:20 AM

ਨਵੀਂ ਦਿੱਲੀ — ਗਲੋਬਲ ਬਜ਼ਾਰ 'ਚ ਵਧ ਰਹੀਆਂ ਕੱਚੇ ਤੇਲ ਦੀਆਂ ਕੀਮਤਾਂ ਦਾ ਅਸਰ ਸਥਾਨਕ ਬਜ਼ਾਰਾਂ ਵਿਚ ਵੀ ਦਿਖਾਈ ਦੇਣ ਲੱਗ ਗਿਆ ਹੈ। ਜਿਸ ਤੋਂ ਬਾਅਦ ਸੋਮਵਾਰ ਨੂੰ ਪੈਟਰੋਲ ਦੀਆਂ ਕੀਮਤਾਂ ਵਿਚ .19 ਪੈਸੇ ਪ੍ਰਤੀ ਲਿਟਰ ਵਾਧਾ ਹੋਇਆ ਹੈ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ .26 ਪੈਸੇ ਪ੍ਰਤੀ ਲਿਟਰ ਵਾਧਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਦੇਸ਼ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਇਸ ਸਾਲ ਦੇ ਉੱਚ ਪੱਧਰ 'ਤੇ ਪਹੁੰਚ ਗਈਆਂ ਹਨ। 

ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ

ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਐਤਵਾਰ ਨੂੰ ਇਕ ਲਿਟਰ ਪੈਟਰੋਲ ਦੀ ਕੀਮਤ 70.95 ਰੁਪਏ ਸੀ ਜਿਹੜੀ ਕਿ ਸੋਮਵਾਰ ਨੂੰ ਵਧ ਕੇ ਅੱਜ 71.14 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਡੀਜ਼ਲ ਵੀ ਐਤਵਾਰ ਦੇ 65.47 ਰੁਪਏ ਪ੍ਰਤੀ ਲਿਟਰ ਦੇ ਮੁਕਾਬਲੇ ਸੋਮਵਾਰ ਨੂੰ 65.71 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਮੁੰਬਈ ਵਿਚ ਪੈਟਰੋਲ ਦੀ ਕੀਮਤ ਵਧ ਕੇ 76.77 ਰੁਪਏ ਪ੍ਰਤੀ ਲਿਟਰ ਪਹੁੰਚ ਗਈ ਹੈ। ਡੀਜ਼ਲ ਵੀ ਸੋਮਵਾਰ ਨੂੰ 28 ਪੈਸੇ ਦੇ ਵਾਧੇ ਨਾਲ 68.81 ਰੁਪਏ ਪ੍ਰਤੀ ਲਿਟਰ ਹੋ ਗਿਆ।

ਦੇਸ਼ ਪ੍ਰਮੁੱਖ ਸ਼ਹਿਰਾਂ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਪ੍ਰਤੀ ਲਿਟਰ ਰੁਪਿਆ 'ਚ

ਸ਼ਹਿਰ                ਪੈਟਰੋਲ                 ਡੀਜ਼ਲ

ਦਿੱਲੀ                  71.14                  65.71
ਮੁੰਬਈ                 76.77                   68.81
ਕੋਲਕਾਤਾ             73.23                   67.49
ਚੇਨਈ                 73.85                  69.41
ਗੁਜਰਾਤ              68.48                   68.58
ਹਰਿਆਣਾ            72.00                    65.62
ਹਿਮਾਚਲ             70.10                     63.80
ਜੰਮੂ-ਕਸ਼ਮੀਰ        74.11                    65.75

ਪੰਜਾਬ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਪ੍ਰਤੀ ਲਿਟਰ ਰੁਪਿਆ 'ਚ

ਸ਼ਹਿਰ               ਪੈਟਰੋਲ                     ਡੀਜ਼ਲ

ਜਲੰਧਰ              76.19                      65.66
ਅੰਮ੍ਰਿਤਸਰ        76.80                      66.19
ਲੁਧਿਆਣਾ           76.69                      66.08
ਪਟਿਆਲਾ           76.59                      66.00
ਚੰਡੀਗੜ੍ਹ           66.27                      62.58