ਲਾਕਡਾਊਨ ਦੌਰਾਨ ਰੱਦ ਕੀਤੀਆਂ ਗਈਆਂ ਹਵਾਈ ਟਿਕਟਾਂ ਦਾ ਪੂਰਾ ਪੈਸਾ ਮੋੜਨ ਲਈ ਅਦਾਲਤ ’ਚ ਪਟੀਸ਼ਨ

04/20/2020 9:14:12 PM

ਨਵੀਂ ਦਿੱਲੀ- ਕੋਰੋਨਾ ਵਾਇਰਸ ਮਹਾਮਾਰੀ ਕਾਰਣ ਲਾਗੂ ਲਾਕਡਾਊਨ ਦੌਰਨ ਰੱਦ ਹੋਈਆਂ ਘਰੇਲੂ ਤੇ ਕੌਮਾਂਤਰੀ ਉਡਾਨਾਂ ਦੀਆਂ ਟਿਕਟਾਂ ਦਾ ਪੂਰਾ ਪੈਸਾ ਵਾਪਸ ਦਿਵਾਉਣ ਲਈ ਹਾਈ ਕੋਰਟ ’ਚ ਇਕ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨ ’ਚ ਬੇਨਤੀ ਕੀਤੀ ਗਈ ਹੈ ਕਿ ਕੇਂਦਰ ਅਤੇ ਨਾਗਰਿਕ ਹਵਾਬਾਜ਼ੀ ਜਨਰਲ ਡਾਇਰੈਕਟੋਰੇਟ ਨੂੰ ਇਹ ਨਿਰਦੇਸ਼ ਦਿੱਤਾ ਜਾਵੇ ਤਾਂ ਜਹਾਜ਼ਰਾਣੀ ਕੰਪਨੀਆਂ ਆਪਣੇ ਗਾਹਕਾਂ ਦੇ ਟਿਕਟਾਂ ਦਾ ਪੂਰਾ ਪੈਸਾ ਮੋੜਨ ਦਾ ਹੁਕਮ ਦੇਣ। ਇਹ ਜਨਹਿਤ ਪਟੀਸ਼ਨ ਪ੍ਰਵਾਸੀ ਲੀਗਲ ਸੇਲ ਨਾਮੀ ਸੰਗਠਨ ਨੇ ਆਪਣੇ ਸਕੱਤਰ ਬਿੰਸ ਸੇਬਾਸਟੀਅਨ ਦੇ ਮਾਧਿਅਮ ਰਾਹੀਂ ਦਾਇਰ ਕੀਤੀ ਹੈ।

ਪਟੀਸ਼ਨ ’ਚ ਜਹਾਜ਼ਰਾਣੀ ਕੰਪਨੀਆਂ ਵਲੋਂ ਰੱਦ ਹੋਈਆਂ ਟਿਕਟਾਂ ਦਾ ਪੂਰਾ ਪੈਸਾ ਨਹੀਂ ਮੋੜਨ - ਕਾਨੂੰਨੀ ਅਤੇ ਨਾਗਰਿਕ ਹਵਾਬਾਜ਼ੀ ਜਨਰਲ ਡਾਇਰੈਕਟੋਰੇਟ ਦੇ ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲਾ ਐਲਾਨ ਕਰਨ ਦੀ ਮੰਗ ਕੀਤੀ ਹੈ। ਪਟੀਸ਼ਨ ’ਚ ਕਿਹਾ ਗਿਆ ਹੈ ਕਿ ਜਹਾਜ਼ਰਾਣੀ ਕੰਪਨੀਆਂ ਯਾਤਰਾ ਦੀਆਂ ਰੱਦ ਹੋਈਆਂ ਟਿਕਟਾਂ ਦਾ ਪੂਰਾ ਪੈਸਾ ਮੋੜਨ ਦੀ ਥਾਂ ਇਕ ਸਾਲ ਦੀ ਮਿਆਦ ਵਾਲੀ ਕ੍ਰੇਡਿਟ ਸਹੂਲਤ ਪ੍ਰਦਾਨ ਕਰ ਰਹੀਆਂ ਹਨ ਜੋ ਮਈ 2008 ’ਚ ਜਾਰੀ ਨਾਗਰਿਕ ਹਵਾਬਾਜ਼ੀ ਮਾਣਕਾਂ ਦੀ ਉਲੰਘਣਾ ਹੈ।

Gurdeep Singh

This news is Content Editor Gurdeep Singh