ਸੀ.ਬੀ.ਆਈ. 'ਚ ਘਮਾਸਾਨ, ਤਬਾਦਲਿਆਂ ਖਿਲਾਫ ਸੁਪਰੀਮ ਕੋਰਟ 'ਚ ਦਾਇਰ ਹੋਈ ਪਟੀਸ਼ਨ
Wednesday, Oct 24, 2018 - 08:35 PM (IST)

ਨਵੀਂ ਦਿੱਲੀ—ਸੀ.ਬੀ.ਆਈ. 'ਚ ਨੰਬਰ ਇਕ ਅਤੇ ਨੰਬਰ ਦੋ ਹਕੂਮਤ ਦੀ ਲੜਾਈ ਲੜ ਰਹੇ ਆਲੋਕ ਵਰਮਾ ਅਤੇ ਰਾਕੇਸ਼ ਅਸਥਾਨਾ ਨੂੰ ਮੰਗਲਵਾਰ ਨੂੰ ਮੋਦੀ ਸਰਕਾਰ ਨੇ ਛੁੱਟੀ 'ਤੇ ਭੇਜ ਦਿੱਤਾ ਹੈ, ਜਿਸ ਤੋਂ ਬਾਅਦ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ, ਅਰੂਣ ਸ਼ੌਰੀ ਅਤੇ ਸੁਪਰੀਮ ਕੋਰਟ ਦੇ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਉਨ੍ਹਾਂ ਦੇ ਤਬਾਦਲੇ ਨੂੰ ਲੈ ਕੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਰਾਫੇਲ ਘਪਲੇ ਦੀ ਜਾਂਚ ਨੂੰ ਲੈ ਕੇ ਵੀ ਪਟੀਸ਼ਨ ਦਾਇਰ ਕੀਤੀ ਹੈ।
ਪਟੀਸ਼ਨ 'ਚ ਸੀ.ਬੀ.ਆਈ. ਅਧਿਕਾਰੀਆਂ ਦੇ ਤਬਾਦਲੇ ਰੋਕਣ ਦੀ ਮੰਗ ਕੀਤੀ ਗਈ ਹੈ। ਪਟੀਸ਼ਨ 'ਤੇ ਸ਼ੁੱਕਰਵਾਰ ਨੂੰ ਸੁਣਵਾਈ ਹੋਵੇਗੀ। ਪਟੀਸ਼ਨਕਰਤਾ ਨੇ ਪਟੀਸ਼ਨ 'ਚ ਕਿਹਾ ਹੈ ਕਿ ਰਾਫੇਲ ਡੀਲ ਦੀ ਜਾਂਚ ਕੋਰਟ ਦੀ ਨਿਗਰਾਨੀ 'ਚ ਕਰਵਾਈ ਜਾਵੇ।
PM removed the CBI Director to stop him from investigating Rafale.
— Rahul Gandhi (@RahulGandhi) October 24, 2018
Mr 56 broke the law when he bypassed CJI & LOP.
Mr Modi, Rafale is a deadly aircraft with a superb radar. You can run, but you can't hide from It.
ਰਾਹੁਲ ਨੇ ਇਕ ਟਵੀਟ 'ਚ ਕਿਹਾ ਕਿ ਸੀ.ਬੀ.ਆਈ. ਚੀਫ ਆਲੋਕ ਵਰਮਾ ਵਰਮਾ ਰਾਫੇਲ ਘਪਲੇ ਦੇ ਕਾਗਜਾਤ ਇਕੱਠੇ ਕਰ ਰਹੇ ਸੀ। ਉਨ੍ਹਾਂ ਨੇ ਜ਼ਬਰਦਸਤੀ ਛੁੱਟੀ 'ਤੇ ਭੇਜ ਦਿੱਤਾ ਗਿਆ। ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਪ੍ਰਧਾਨ ਮੰਤਰੀ ਦਾ ਸੰਦੇਸ਼ ਇਕਦਮ ਸਾਫ ਹੈ, ਜੋ ਵੀ ਰਾਫੇਲ (ਮੁੱਦੇ) ਦੇ ਨੇੜੇ-ਤੇੜੇ ਆਵੇਗਾ-ਹਟਾ ਦਿੱਤਾ ਜਾਵੇਗਾ, ਮਿਟਾ ਦਿੱਤਾ ਜਾਵੇਗਾ। ਰਾਹੁਲ ਨੇ ਦਾਅਲਾ ਕੀਤਾ ਕਿ ਦੇਸ਼ ਅਤੇ ਸੰਵਿਧਾਨ ਖਤਰੇ 'ਚ ਹੈ। ਹਾਲਾਂਕਿ ਵਿੱਤ ਮੰਤਰੀ ਅਰੂਣ ਜੇਤਲੀ ਨੇ ਇਨ੍ਹਾਂ ਦੋਸ਼ਾਂ ਨੂੰ ਬੇ ਬੁਨਿਆਦ ਦੱਸਦੇ ਹੋਏ ਖਾਰਿਜ ਕਰ ਦਿੱਤਾ ਕਿ ਵਰਮਾ ਨੂੰ ਇਸ ਲਈ ਹਟਾ ਦਿੱਤਾ ਗਿਆ ਕਿਉਂਕਿ ਉਹ ਰਾਫੇਲ ਲੜਾਕੂ ਜਹਾਜ਼ ਸੌਦੇ ਦੀ ਜਾਂਚ ਕਰਨਾ ਚਾਹੁੰਦੇ ਸੀ।