ਸੰਸਦ ਭਵਨ ਦੀ ਸੁਰੱਖਿਆ 'ਚ ਸੰਨ੍ਹ, 3 ਜਿੰਦਾ ਕਾਰਤੂਸ ਲੈ ਕੇ ਦਾਖਲ ਹੋਇਆ ਵਿਅਕਤੀ

03/05/2020 7:26:48 PM

ਨੈਸ਼ਨਲ ਡੈਸਕ—ਸੰਸਦ ਭਵਨ ਦੀ ਸੁਰੱਖਿਆ 'ਚ ਇਕ ਵਾਰ ਫਿਰ ਸੁਰੱਖਿਆ ਕਰਮਚਾਰੀਆਂ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਵੀਰਵਾਰ ਨੂੰ ਇਕ ਵਿਅਕਤੀ ਤਿੰਨ ਜਿੰਦਾ ਕਾਰਤੂਸ ਲੈ ਕੇ ਗੇਟ ਨੰਬਰ 8 ਤੋਂ ਸੰਸਦ ਭਵਨ 'ਚ ਦਾਖਲ ਹੋਇਆ। ਇਸ ਦੌਰਾਨ ਕਿਸੇ ਵੀ ਸੁਰੱਖਿਆ ਕਰਮਚਾਰੀ ਨੂੰ ਇਸ ਦੀ ਭਨਕ ਤਕ ਨਹੀਂ ਲੱਗੀ। ਖੁਸ਼ਕਿਸਮਤੀ ਇਹ ਰਹੀ ਕਿ ਨੌਜਵਾਨ ਨੂੰ ਸਮੇਂ ਰਹਿੰਦੇ ਸੁਰੱਖਿਆ ਕਰਮਚਾਰੀਆਂ ਨੇ ਨੌਜਵਾਨ ਨੂੰ ਫੜ ਕੇ ਦਿੱਲੀ ਪੁਲਸ ਦੇ ਹਵਾਲੇ ਕਰ ਦਿੱਤਾ। ਗ੍ਰਿਫਤਾਰ ਵਿਅਕਤੀ ਦਾ ਨਾਂ ਅਖਤਰ ਖਾਨ ਦੱਸਿਆ ਜਾ ਰਿਹਾ ਹੈ। ਪੁਲਸ ਅਖਤਰ ਨੂੰ ਗ੍ਰਿਫਤਾਰ ਕਰ ਪੁੱਛ-ਗਿੱਛ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸੰਸਦ ਭਵਨ 'ਚ ਦਾਖਲ ਹੋਣ ਵਾਲਾ ਵਿਅਕਤੀ ਗਾਜ਼ਿਆਬਾਦ ਦਾ ਰਹਿਣ ਵਾਲਾ ਹੈ। ਹਾਲਾਂਕਿ ਅਜੇ ਇਸ ਗੱਲ ਦਾ ਖੁਲਾਸਾ ਨਹੀਂ ਹੋ ਸਕਿਆ ਹੈ ਕਿ ਨੌਜਵਾਨ ਕਿਹੜੇ ਮਕਸੱਦ ਨਾਲ ਸੰਸਦ ਭਵਨ 'ਚ ਦਾਖਲ ਹੋਇਆ ਸੀ।

PunjabKesari

ਦੱਸ ਦੇਈਏ ਕਿ ਇਸ ਦੌਰਾਨ ਸੰਸਦ ਭਵਨ 'ਚ ਕੋਈ ਵੀ ਕੰਮ ਨਹੀਂ ਹੋ ਰਿਹਾ ਸੀ। ਸੋਮਵਾਰ ਤੋਂ ਬਜਟ ਸੈਸ਼ਨ ਦਾ ਦੂਜਾ ਸੈਸ਼ਨ ਸ਼ੁਰੂ ਹੋਇਆ ਹੈ। ਪਿਛਲੇ ਚਾਰ ਦਿਨਾਂ ਤੋਂ ਦਿੱਲੀ ਹਿੰਸਾ ਨੂੰ ਲੈ ਕੇ ਲਗਾਤਾਰ ਕਾਰਵਾਈ 'ਚ ਰੁਕਾਵਟ ਪੈਦਾ ਹੋ ਰਹੀ ਹੈ।


Karan Kumar

Content Editor

Related News