ਹਾਦਸੇ ''ਚ ਮਾਰੇ ਗਏ ਵਿਅਕਤੀ ਦੇ ਪਿਤਾ ਨੇ ਸੀ.ਐਮ ਨੂੰ ਪੁੱਛਿਆ-ਮੌਤ ਦੇ ਮੁਆਵਜ਼ੇ ''ਚ ਫਰਕ ਕਿਉਂ?

03/21/2018 11:32:42 AM

ਉਤਰਾਖੰਡ— ਰਾਜ ਸਰਕਾਰ ਨੇ ਇਸੀ ਮਹੀਨੇ 13 ਤਾਰੀਕ ਨੂੰ ਸਲਟ 'ਚ ਹੋਏ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਬਰਾਂ ਨੂੰ ਦੋ-ਦੋ ਲੱਖ ਰੁਪਏ ਮੁਆਵਜ਼ੇ ਦਾ ਐਲਾਨ ਕੀਤਾ ਹੈ। ਇਸ ਐਲਾਨ ਦੇ ਬਾਅਦ ਪਿਛਲੇ ਮਹੀਨੇ ਸਵਾਲਾ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਬਰਾਂ ਨੇ ਨਾਰਾਜ਼ਗੀ ਜਤਾਈ ਹੈ ਕਿਉਂਕਿ ਰਾਜ ਸਰਕਾਰ ਨੇ ਉਨ੍ਹਾਂ ਦੇ ਲਈ ਕੋਈ ਐਲਾਨ ਨਹੀਂ ਕੀਤਾ ਸੀ।
ਅਲਮੋੜਾ ਦੇ ਸਲਟ 'ਚ 13 ਮਾਰਚ ਨੂੰ ਇਕ ਬੱਸ 200 ਫੁੱਟ ਡੂੰਘੀ ਖੱਡ 'ਚ ਡਿੱਗ ਗਈ ਸੀ ਅਤੇ 13 ਲੋਕਾਂ ਦੀ ਮੌਤ ਹੋ ਗਈ ਸੀ। ਮ੍ਰਿਤਕਾਂ ਦੇ ਪਰਿਵਾਰਕ ਮੈਬਰਾਂ ਨੂੰ ਮਿਲਣ ਅਤੇ ਜ਼ਖਮੀਆਂ ਨੂੰ ਦੇਖਣ ਕੈਬੀਨਟ ਮੰਤਰੀ ਸੁਬੋਧ ਪੁੱਜੇ ਸਨ ਅਤੇ ਉਨ੍ਹਾਂ ਨੇ ਮੁੱਖਮੰਤਰੀ ਵੱਲੋਂ 2-2 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ। 
ਇਸ ਤੋਂ ਪਹਿਲੇ 7 ਫਰਵਰੀ ਦੀ ਸਵੇਰ ਚੰਪਾਵਤ ਦੇ ਸਵਾਲਾ 'ਚ ਇਕ ਮੈਕਸ ਖੱਡ 'ਚ ਡਿੱਗ ਗਈ ਸੀ। ਇਸ ਹਾਦਸੇ 'ਚ 12 ਲੋਕਾਂ ਦੀ ਮੌਤ ਹੋ ਗਈ। ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਬਰਾਂ ਨੂੰ ਸਰਕਾਰ ਦੇ ਵੱਲੋਂ 1-1 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ। 
ਹੁਣ ਸਵਾਲਾ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਬਰ ਸਰਕਾਰ 'ਤੇ ਮੌਤ ਨੂੰ ਲੈ ਕੇ ਰਾਜਨੀਤੀ ਕਰਨ ਦਾ ਦੋਸ਼ ਲਗਾ ਰਹੇ ਹਨ। ਸਵਾਲਾ ਹਾਦਸੇ 'ਚ ਮਾਰੇ ਗਏ ਵਿਅਕਤੀ ਗੌਰਵ ਦੇ ਪਿਤਾ ਨੇ ਕਿਹਾ ਕਿ ਸਰਕਾਰ ਹਾਦਸੇ ਨੂੰ ਲੈ ਕੇ ਦੋਹਰਾ ਰਸਤਾ ਅਪਣਾ ਰਹੀ ਹੈ। ਗੌਰਵ ਦੇ ਪਿਤਾ ਜਗਦੀਸ਼ ਪਾਂਡੇ ਨੇ ਮੁੱਖਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੂੰ ਇਕ ਚਿੱਠੀ ਲਿਖ ਕੇ ਇਸ ਭੇਦਭਾਵ ਨੂੰ ਖਤਮ ਕਰਨ ਨੂੰ ਕਿਹਾ। ਉਨ੍ਹਾਂ ਨੇ ਮੰਗ ਕੀਤੀ ਕਿ ਸਵਾਲਾ ਹਾਦਸੇ 'ਚ ਮ੍ਰਿਤਕਾਂ ਨੂੰ ਵੀ ਦੋ ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਬੱਚਿਆਂ ਦਾ ਪੋਸ਼ਣ ਹੋ ਸਕੇ।