ਗਿਣਤੀ ਕਰ-ਕਰ ਕੇ ਵਿਅਕਤੀ ਦੀ ਕੀਤੀ ਗਈ ਛਿੱਤਰ ਪਰੇਡ, ਲੋਕ ਬਣਾਉਂਦੇ ਰਹੇ ਵੀਡੀਓ

Tuesday, Oct 23, 2018 - 12:56 PM (IST)

ਬਿਹਾਰ— ਹਾਜੀਪੁਰ ਦੇ ਸਦਰ ਥਾਣਾ ਖੇਤਰ 'ਚ ਇਕ ਵਿਅਕਤੀ ਨੂੰ ਮੋਬਾਇਲ ਚੋਰੀ ਕਰਨਾ ਕਾਫੀ ਮਹਿੰਗਾ ਪੈ ਗਿਆ। ਦੋ ਦੋਸਤਾਂ ਨੇ ਪਹਿਲਾਂ ਬਾਰੀ-ਬਾਰੀ ਨਾਲ ਉਸ ਦੀ ਕੁੱਟਮਾਰ ਕੀਤੀ। ਇਕ ਮੋਬਾਇਲ ਚੋਰ ਦੀ ਬੈਲਟ ਨਾਲ ਕੁੱਟਮਾਰ ਕਰ ਰਿਹਾ ਸੀ ਤਾਂ ਦੂਜਾ ਗਿਣਤੀ ਕਰ ਰਿਹਾ ਸੀ। ਇਸ ਦੌਰਾਨ ਗਿਣਤੀ ਕਰ ਰਿਹਾ ਲੜਕਾ ਵੀ ਉਸ ਨੂੰ ਡੰਡੇ ਨਾਲ ਮਾਰ ਰਿਹਾ ਸੀ। ਮੋਬਾਇਲ ਚੋਰ ਜਦੋਂ ਆਪਣੀ ਗਲਤੀ ਨਹੀਂ ਮੰਨਿਆ ਤਾਂ ਦੋਹਾਂ ਨੇ ਉਸ ਨੂੰ ਪੁਲਸ ਦੇ ਹਵਾਲੇ ਕਰਨ ਦੀ ਬਜਾਏ ਭੀੜ ਦੇ ਹਵਾਲੇ ਕਰ ਦਿੱਤਾ। 

ਇੱਥੇ ਮੌਜੂਦ ਲੋਕਾਂ ਨੇ ਪਹਿਲਾਂ ਤਾਂ ਵਿਅਕਤੀ ਦੀ ਟੀ-ਸ਼ਰਟ ਉਤਰਵਾਈ ਫਿਰ ਉਸ ਨੂੰ ਬੈਲਟ ਨਾਲ ਬੇਰਹਿਮੀ ਨਾਲ ਕੁੱਟਿਆ। ਬਚਾਅ ਕਰਨ ਦੀ ਬਜਾਏ ਮੌਜੂਦ ਲੋਕ ਹੋਰ ਮਾਰੋ ਹੋਰ ਮਾਰੋ ਕਹਿ ਰਹੇ ਸੀ। ਕਰੀਬ ਅੱਧੇ ਘੰਟੇ ਉਸ ਦੀ ਕੁੱਟਮਾਰ ਦਾ ਸਿਲਸਿਲਾ ਚਲਦਾ ਰਿਹਾ। ਲੋਕ ਮਜੇ ਨਾਲ ਉਸ ਦਾ ਵੀਡੀਓ ਬਣਾ ਰਹੇ ਸਨ। ਜਦੋਂ ਉਸ ਦੀ ਜਾਨ 'ਤੇ ਬਣ ਆਈ ਤਾਂ ਉਸ ਨੇ ਆਪਣੀ ਗਲਤੀ ਮੰਨ ਲਈ ਅਤੇ ਮੌਜੂਦ ਲੋਕਾਂ ਤੋਂ ਹੱਥ ਜੋੜ ਕੇ ਮੁਆਫੀ ਮੰਗੀ। ਲੋਕਾਂ ਨੇ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਕਰ ਦਿੱਤੀ।


Related News