ਜੱਜ ਲੋਇਆ ਦੇ ਮਾਮਲੇ ''ਚ ਲੋਕ ਜਾਣਦੇ ਹਨ ਸੱਚ- ਰਾਹੁਲ ਗਾਂਧੀ

04/20/2018 4:08:04 PM

ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਜੱਜ ਲੋਇਆ ਦੇ ਪਰਿਵਾਰ ਨੂੰ ਕਿਹਾ ਹੈ ਕਿ ਉਹ ਨਾਉਮੀਦ ਨਾ ਹੋਣ, ਕਿਉਂਕਿ ਕਰੋੜਾਂ ਭਾਰਤੀ ਉਨ੍ਹਾਂ ਦੀ ਮੌਤ ਦੀ ਸੱਚਾਈ ਜਾਣਦੇ ਹਨ। ਗਾਂਧੀ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ ਕਿ ਜੱਜ ਲੋਇਆ ਦਾ ਪਰਿਵਾਰ ਕਹਿ ਰਿਹਾ ਹੈ ਕਿ ਕੋਈ ਉਮੀਦ ਨਹੀਂ ਬਚੀ ਹੈ। ਸਭ ਕੁਝ ਪਹਿਲਾਂ ਤੋਂ ਤੈਅ ਕਰ ਕੇ ਕਰਵਾਇਆ ਜਾ ਰਿਹਾ ਹੈ। ਕਾਂਗਰਸ ਪ੍ਰਧਾਨ ਨੇ ਕਿਹਾ,''ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਮੀਦ ਬਚੀ ਹੋਈ ਹੈ। ਉਮੀਦ ਇਸ ਲਈ ਹੈ ਕਿ ਕਰੋੜਾਂ ਭਾਰਤੀ ਸੱਚ ਦੇਖ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਜੱਜ ਲੋਇਆ ਨੂੰ ਭੁੱਲੇਗਾ ਨਹੀਂ।
ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਜੱਜ ਲੋਇਆ ਦੀ ਮੌਤ ਦੇ ਮਾਮਲੇ ਦੀ ਜਾਂਚ 'ਵਿਸ਼ੇਸ਼ ਜਾਂਚ ਦਲ' ਤੋਂ ਕਰਵਾਉਣ ਦੀ ਮੰਗ ਨਾਲ ਸੰਬੰਧਤ ਪਟੀਸ਼ਨਾਂ ਵੀਰਵਾਰ ਨੂੰ ਖਾਰਜ ਕਰ ਦਿੱਤੀਆਂ। ਮੀਡੀਆ ਰਿਪੋਰਟਾਂ ਅਨੁਸਾਰ ਜੱਜ ਲੋਇਆ ਦੇ ਭਰਾ ਸ਼੍ਰੀਨਿਵਾਸ ਲੋਇਆ ਨੇ ਫੈਸਲੇ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰਦੇ ਹੋਏ ਕਿਹਾ ਸੀ, ਸਾਡੇ ਕਹਿਣ ਲਈ ਕੁਝ ਨਹੀਂ ਹੈ। ਜੋ ਕੁਝ ਹੋ ਗਿਆ, ਉਹ ਹੋ ਗਿਆ। ਹੁਣ ਅਸੀਂ ਕਰ ਸਕਦੇ ਹਾਂ। ਅਦਾਲਤ ਦੇ ਸਾਹਮਣੇ ਸਾਡੀ ਹੈਸੀਅਤ ਕੀ ਹੈ।