PDP ਨੇਤਾ ਸ਼ਾਹ ਮਹਿਮੂਦ ਨੇ ਦਿੱਤਾ ਅਸਤੀਫਾ

02/15/2020 10:10:02 PM

ਜੰਮੂ - ਪੀ. ਡੀ. ਪੀ. ਦੇ ਇਕ ਸੀਨੀਅਰ ਨੇਤਾ ਸ਼ਾਹ ਮਹਿਮੂਦ ਨੇ ਸ਼ਨੀਵਾਰ ਪਾਰਟੀ ਦੀ ਮੁੱਢਲੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਇਹ ਕਦਮ ਉਪ ਰਾਜਪਾਲ ਜੀ. ਸੀ. ਮੁਰਮੁ ਨਾਲ ਮੁਲਾਕਾਤ ਪਿੱਛੋਂ ਕੁਝ ਆਗੂਆਂ ਨੂੰ ਬਿਨਾਂ ਕਾਰਣ ਪਾਰਟੀ ’ਚੋਂ ਕੱਢੇ ਜਾਣ ’ਤੇ ਨਾਰਾਜ਼ ਹੋਣ ਪਿੱਛੋਂ ਚੁੱਕਿਆ। 64 ਸਾਲਾ ਮਹਿਮੂਦ ਨੇ 2014 ਵਿਚ ਪੀ. ਡੀ. ਪੀ. ਦੀ ਟਿਕਟ ’ਤੇ ਪੁੰਛ-ਹਵੇਲੀ ਸੀਟ ਤੋਂ ਵਿਧਾਨ ਸਭਾ ਲਈ ਚੋਣ ਲੜੀ ਸੀ।

Inder Prajapati

This news is Content Editor Inder Prajapati