ਦਿੱਲੀ ਦੌਰੇ ''ਤੇ ਮਮਤਾ ਬੈਨਰਜੀ, ਬੁੱਧਵਾਰ ਨੂੰ ਸ਼ਰਦ ਪਵਾਰ ਕਰ ਸਕਦੇ ਹਨ ਮੁਲਾਕਾਤ

07/27/2021 4:26:16 PM

ਮੁੰਬਈ- ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਮੁਖੀ ਸ਼ਰਦ ਪਵਾਰ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਬੁੱਧਵਾਰ ਨੂੰ ਦਿੱਲੀ 'ਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕਰ ਸਕਦੇ ਹਨ। ਤ੍ਰਿਣਮੂਲ ਕਾਂਗਰਸ (ਟੀਐੱਮਸੀ) ਮੁਖੀ ਬੈਨਰਜੀ 2024 'ਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵਿਰੋਧੀ ਦਲਾਂ ਦਾ ਗਠਜੋੜ ਬਣਾਉਣ ਦੀਆਂ ਸੰਭਾਵਨਾਵਾਂ ਲੱਭਣ ਲਈ ਰਾਸ਼ਟਰੀ ਰਾਜਧਾਨੀ 'ਚ ਵਿਰੋਧੀ ਨੇਤਾਵਾਂ ਨਾਲ ਗੱਲਬਾਤ ਕਰੇਗੀ। ਤੀਜੀ ਵਾਰ ਪੱਛਮੀ ਬੰਗਾਲ ਦੀ ਮੁੱਖਮੰਤਰੀ ਬਣਨ ਤੋਂ ਬਾਅਦ ਬੈਨਰਜੀ ਸੋਮਵਾਰ ਨੂੰ ਪਹਿਲੀ ਵਾਰ ਦਿੱਲੀ ਪਹੁੰਚੀ ਅਤੇ ਉਨ੍ਹਾਂ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕਰਨ ਦੀ ਉਮੀਦ ਹੈ।

ਇਹ ਵੀ ਪੜ੍ਹੋ : ਮਮਤਾ ਪਹੁੰਚੀ ਦਿੱਲੀ, ਅੱਜ ਮੋਦੀ ਨਾਲ ਕਰੇਗੀ ਮੁਲਾਕਾਤ

ਉਨ੍ਹਾਂ ਦਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਵਿਰੋਧੀ ਦਲਾਂ ਦੇ ਕਈ ਹੋਰ ਨੇਤਾਵਾਂ ਨੂੰ ਮਿਲਣ ਦਾ ਵੀ ਪ੍ਰੋਗਰਾਮ ਹੈ। ਟੀ.ਐੱਮ.ਸੀ. ਸੁਪਰੀਮੋ ਜ਼ਾਹਰ ਤੌਰ 'ਤੇ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਰਾਸ਼ਟਰੀ ਰਾਜਨੀਤੀ 'ਚ ਇਕ ਵੱਡੀ ਭੂਮਿਕਾ ਨਿਭਾਉਣ ਦੀ ਕੋਸ਼ਿਸ਼ 'ਚ ਹੈ। ਪੱਤਰਕਾਰਾਂ ਦੇ ਇਕ ਸਵਾਲ ਦੇ ਜਵਾਬ 'ਚ ਪਵਾਰ ਨੇ ਕਿਹਾ,''ਉਨ੍ਹਾਂ ਨੇ ਪਿਛਲੇ ਹਫ਼ਤੇ ਮੈਨੂੰ ਫ਼ੋਨ ਕੀਤਾ ਸੀ ਅਤੇ ਮੈਨੂੰ ਆਪਣੀ ਦਿੱਲੀ ਯਾਤਰਾ ਬਾਰੇ ਦੱਸਿਆ ਸੀ ਅਤੇ ਮਿਲਣ ਦੀ ਇੱਛਾ ਜਤਾਈ ਸੀ। ਮੈਨੂੰ ਲੱਗਦਾ ਹੈ ਕਿ ਅਸੀਂ ਕੱਲ (ਬੁੱਧਵਾਰ) ਦਿੱਲੀ 'ਚ ਮਿਲ ਸਕਦੇ ਹਾਂ। ਸਾਬਕਾ ਕੇਂਦਰੀ ਮੰਤਰੀ ਨੇ ਪੈਗਾਸਸ ਜਾਸੂਸੀ ਵਿਵਾਦ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ,''ਇਸ ਬਾਰੇ ਕੁਝ ਵੀ ਕਹਿਣ ਦਾ ਇਹ ਸਮਾਂ ਅਤੇ ਸਥਾਨ ਨਹੀਂ ਹੈ। ਅਸੀਂ ਇਸ ਮੁੱਦੇ ਨੂੰ ਸਹੀ ਜਗ੍ਹਾ ਸੰਸਦ 'ਚ ਚੁਕਾਂਗੇ। ਅਸੀਂ ਇਸ ਨੂੰ ਉੱਥੇ ਚੁੱਕਣ ਦੀ ਕੋਸ਼ਿਸ਼ ਕਰਾਂਗੇ।''

ਇਹ ਵੀ ਪੜ੍ਹੋ : ਚੀਨ ਦੀ ਹਰ ਚਾਲ 'ਤੇ ਹੋਵੇਗੀ ਭਾਰਤੀ ਫ਼ੌਜ ਦੀ ਨਜ਼ਰ, LAC 'ਤੇ ਲਗਾਏ ਗਏ ਨਵੇਂ ਕੈਮਰੇ ਅਤੇ ਸੈਂਸਰ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha