ਪਟਨਾ : ਬੁਰਕਾ ਪਹਿਨ ਕੇ ਕਾਲਜ ਆਉਣ ''ਤੇ ਮਨਾਹੀ, ਉਲੰਘਣ ਕਰਨ ''ਤੇ ਲੱਗੇਗਾ ਜ਼ੁਰਮਾਨਾ

01/25/2020 11:42:32 AM

ਪਟਨਾ— ਬਿਹਾਰ ਦੀ ਰਾਜਧਾਨੀ ਪਟਨਾ ਦੇ ਜੇ.ਡੀ. ਵਿਮੈਨ ਕਾਲਜ ਨੇ ਇਕ ਅਜੀਬੋ-ਗਰੀਬ ਨਿਯਮ ਲਾਗੂ ਕੀਤਾ ਹੈ। ਇੱਥੇ ਬੁਰਕੇ 'ਤੇ ਪਾਬੰਦੀ ਲਗਾਈ ਗਈ ਹੈ। ਇਸ ਮਹਿਲਾ ਕਾਲਜ 'ਚ ਪਿਛਲੇ 2 ਦਿਨਾਂ ਤੋਂ ਇਕ ਨੋਟਿਸ ਸਰਕੁਲੇਟ ਹੋ ਰਿਹਾ ਹੈ। ਜਿਸ 'ਚ ਸਾਫ਼ ਤੌਰ 'ਤੇ ਲਿਖਿਆ ਹੋਇਆ ਹੈ ਕਿ ਸ਼ਨੀਵਾਰ ਛੱਡ ਕੇ ਸਾਰੇ ਵਿਦਿਆਰਥੀਆਂ ਨੂੰ ਤੈਅ ਡਰੈੱਸ ਕੋਡ 'ਚ ਹੀ ਕਾਲਜ ਆਉਣਾ ਹੋਵੇਗਾ। ਕਾਲਜ ਕੈਂਪਸ ਅਤੇ ਜਮਾਤ ਦੇ ਅੰਦਰ ਵੀ ਬੁਰਕਾ ਬੈਨ ਹੈ। ਜੇਕਰ ਵਿਦਿਆਰਥਣਾਂ ਨਿਯਮਾਂ ਦੀ ਪਾਲਣਾ ਨਹੀਂ ਕਰਨਗੀਆਂ ਤਾਂ ਉਨ੍ਹਾਂ ਨੂੰ ਜ਼ੁਰਮਾਨੇ ਦੇ ਤੌਰ 'ਤੇ 250 ਰੁਪਏ ਦੇਣੇ ਹੋਣਗੇ।

ਕਾਲਜ ਦਾ ਡਰੈੱਸ ਕੋਡ ਤੈਅ ਹੈ 
ਇਸ ਸਰਕੁਲਰ 'ਤੇ ਬਹੁਤ ਸਾਰੀਆਂ ਵਿਦਿਆਰਥਣਾਂ ਨੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਖਰ ਕਾਲਜ ਨੂੰ ਬੁਰਕੇ ਤੋਂ ਕੀ ਪਰੇਸ਼ਾਨੀ ਹੈ। ਇਹ ਨਿਯਮ ਥੋਪਣ ਵਾਲੀ ਗੱਲ ਹੈ। ਇਸ ਮਾਮਲੇ 'ਤੇ ਕਾਲਜ ਦੇ ਡਾਕਟਰ ਸ਼ਯਾਮਾ ਰਾਏ ਦਾ ਕਹਿਣਾ ਹੈ ਕਿ ਅਸੀਂ ਇਹ ਐਲਾਨ ਪਹਿਲਾਂ ਹੀ ਕੀਤਾ ਸੀ। ਨਵੇਂ ਸੈਸ਼ਨ ਦੇ ਓਰੀਐਂਟੇਸ਼ਨ ਦੇ ਸਮੇਂ ਵਿਦਿਆਰਥਣਾਂ ਨੂੰ ਇਸ ਬਾਰੇ ਦੱਸਿਆ ਗਿਆ ਸੀ। ਉਨ੍ਹਾਂ ਨੂੰ ਸ਼ੁੱਕਰਵਾਰ ਤੱਕ ਡਰੈੱਸ ਕੋਡ 'ਚ ਆਉਣਾ ਹੈ। ਹਾਲਾਂਕਿ ਸ਼ਨੀਵਾਰ ਨੂੰ ਉਹ ਹੋਰ ਡਰੈੱਸ 'ਚ ਆ ਸਕਦੀਆਂ ਹਨ। ਕਾਲਜ ਦਾ ਡਰੈੱਸ ਕੋਡ ਤੈਅ ਹੈ, ਉਨ੍ਹਾਂ ਨੂੰ ਇਸ ਦਾ ਪਾਲਣ ਕਰਨਾ ਚਾਹੀਦਾ।

ਮੌਲਾਨਾਂ ਨੇ ਇਸ 'ਤੇ ਇਤਰਾਜ਼ ਜਤਾਇਆ
ਪਟਨਾ ਹਾਈ ਕਮਿਸ਼ਨਰ ਦੀ ਸੀਨੀਅਰ ਐਡਵੋਕੇਟ ਪ੍ਰਭਾਕਰ ਟੇਕਰੀਵਾਲ ਨੇ ਕਿਹਾ ਕਿ ਵਕੀਲ ਅਦਾਲਤਾਂ ਲਈ ਬਣੇ ਡਰੈੱਸ ਦਾ ਪਾਲਣ ਕਰਦੇ ਹਨ। ਕੋਰਟ 'ਚ ਕੋਈ ਬੁਰਕਾ ਪਾ ਕੇ ਨਹੀਂ ਆਉਂਦਾ। ਅਜਿਹੇ 'ਚ ਕਾਲਜ ਦੇ ਮਾਮਲਿਆਂ 'ਚ ਵੀ ਇਤਰਾਜ਼ ਦਾ ਕੋਈ ਮਤਲਬ ਨਹੀਂ ਹੈ। ਉੱਥੇ ਹੀ ਕੁਝ ਮੌਲਾਨਾਂ ਨੇ ਇਸ 'ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਪਾਬੰਦੀ ਲੱਗੀ ਹੈ ਤਾਂ ਇਸ ਦਾ ਵਿਰੋਧ ਕੀਤਾ ਜਾਵੇਗਾ। ਜੇ.ਡੀ. ਵਿਮੈਨ ਕਾਲਜ ਦਾ ਇਹ ਕਦਮ ਗਲਤ ਹੈ। ਇਸ ਨਾਲ ਪ੍ਰਿੰਸੀਪਲ ਦਾ ਮਾਨਸਿਕਤਾ ਦਾ ਪਤਾ ਲੱਗਦਾ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਇਕ ਖਾਸ ਤਬਕੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਹ ਸਮਾਜ ਨੂੰ ਤੋੜਨ ਵਾਲਾ ਕਦਮ ਹੈ।


DIsha

Content Editor

Related News