ਪਾਟੀਦਾਰ ਅੰਦੋਲਨਕਰਤਾ ਹਾਰਦਿਕ ਪਟੇਲ ਗ੍ਰਿਫਤਾਰ

Tuesday, Aug 29, 2017 - 02:00 AM (IST)

ਪਾਟਨ/ਆਨੰਦ— ਪਾਟੀਦਾਰ ਰਾਖਵਾਂਕਰਨ ਅੰਦੋਲਨ ਕਮੇਟੀ ਦੇ ਕਨਵੀਨਰ ਹਾਰਦਿਕ ਪਟੇਲ ਅਤੇ ਉਸ ਦੇ 10 ਹੋਰ ਸਾਥੀਆਂ ਖਿਲਾਫ ਚੋਰੀ, ਲੁੱਟ ਅਤੇ ਧਮਕੀ ਦੇਣ ਦਾ ਮਾਮਲਾ ਗੁਜਰਾਤ ਦੇ ਪਾਟਨ ਸ਼ਹਿਰ ਦੇ ਬੀ ਡਵੀਜ਼ਨ ਥਾਣੇ 'ਚ ਦਰਜ ਕਰਵਾਇਆਗਿਆ ਹੈ। ਇਹ ਮਾਮਲਾ ਉਸ ਦੇ ਹੀ ਕਰੀਬੀ ਸਹਿਯੋਗੀ ਨੇ ਉਸ ਖਿਲਾਫ ਦਰਜ ਕਰਵਾਇਆ ਹੈ, ਜਿਸ ਦੇ ਮੱਦੇਨਜ਼ਰ ਸੋਮਵਾਰ ਸ਼ਾਮ ਉਸ ਨੂੰ ਆਨੰਦ ਜ਼ਿਲੇ ਦੇ ਚਿਖੋਦਰਾ ਚੌਕੀ ਨੇੜਿਓ ਗ੍ਰਿਫਤਾਰ ਕਰ ਲਿਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਪੁਲਸ ਨੇ ਉਸ ਦੇ ਸਮੇਤ ਇਸ ਮਾਮਲੇ 'ਚ 6 ਨਾਮਜ਼ਦ ਦੋਸ਼ੀਆਂ ਅਤੇ ਉਸ ਦੇ ਸਹਿਯੋਗੀ ਦਿਨੇਸ਼ ਬਾਂਭਣਿਆ ਨੂੰ ਵੀ ਗ੍ਰਿਫਤਾਰ ਕੀਤਾ ਹੈ। ਬੀ. ਡਵੀਜ਼ਨ ਦੇ ਪੁਲਸ ਅਧਿਕਾਰੀ ਜੇ. ਬੀ. ਪੰਡਤ ਨੇ ਦੱਸਿਆ ਕਿ ਪਾਸ ਦੇ ਕਨਵੀਨਰ ਦੇ ਸੰਯੋਜਕ ਨਰਿੰਦਰ ਪਟੇਲ ਦੀ ਸ਼ਿਕਾਇਤ 'ਤੇ ਆਈ. ਪੀ. ਸੀ. ਦੀ ਧਾਰਾ 395 (ਚੋਰੀ), 424 (ਧੋਖੇ ਨਾਲ ਲੁੱਟਣਾ), 504 (ਸ਼ਾਂਤੀ ਭੰਗ ਕਰਨਾ) ਅਤੇ 506 (ਧਮਕੀ ਦੇਣ) ਦੇ ਅਧੀਨ ਹਾਰਦਿਕ ਅਤੇ ਉਸ ਦੇ ਹੋਰ ਸਾਥੀਆਂ ਮਹੇਸ਼ ਪਟੇਲ, ਬ੍ਰਿਜੇਸ਼ ਪਟੇਲ, ਸੁਨੀਲ ਪਟੇਲ, ਦਿਨੇਸ਼ ਬਾਂਭਣਿਆ, ਧਵਲ ਅਤੇ 3 ਤੋਂ 4 ਅਜਿਹੇ ਅਣਪਛਾਤੇ ਜਿਨ੍ਹਾਂ ਦਾ ਨਾਂ ਦੋਸ਼ੀ ਨੂੰ ਪਤਾ ਨਹੀਂ ਪਰ ਉਹ ਦੇਖ ਕੇ ਉਨ੍ਹਾਂ ਦੀ ਪਛਾਣ ਕਰ ਸਕਦਾ ਹੈ, ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।


Related News