ਪਤੰਜਲੀ ਕਰਨ ਜਾ ਰਹੀ ਕੋਰੋਨਾ ਵਾਇਰਸ ਲਈ ਆਯੁਰਵੈਦਿਕ ਦਵਾਈ ਦਾ ਐਲਾਨ

06/23/2020 11:59:09 AM

ਨਵੀਂ ਦਿੱਲੀ — ਕੋਰੋਨਾ ਦੀ ਲਾਗ ਕਾਰਨ ਦੁਨੀਆ ਭਰ ਦੀ ਅਰਥਵਿਵਥਾ ਡਗਮਗਾ ਗਈ ਹੈ। ਇਸ ਦਾ ਕਾਰਨ ਇਹ ਹੈ ਕਿ ਅਜੇ ਤੱਕ ਦੁਨੀਆ ਦਾ ਕੋਈ ਵੀ ਦੇਸ਼ ਇਸ ਲਾਗ ਦੀ ਦਵਾਈ ਨਹੀਂ ਬਣਾ ਸਕਿਆ ਹੈ। ਭਾਵੇਂ ਦੁਨੀਆ ਭਰ ਹੁਣ ਇਸ ਦੇ ਮਰੀਜ਼ਾਂ ਦੇ ਠੀਕ ਹੋਣ ਦੀ ਦਰ 'ਚ ਵਾਧਾ ਹੋਇਆ ਹੈ। ਪਰ ਇਸ ਦਾ ਸਹੀ ਤਰੀਕੇ ਨਾਲ ਇਲਾਜ ਕੋਈ ਵੀ ਦੇਸ਼ ਨਹੀਂ ਕਰ ਸਕਿਆ ਹੈ। ਬਾਬਾ ਰਾਮਦੇਵ ਦੀ ਸੰਸਥਾ ਪਤੰਜਲੀ ਅੱਜ ਕੋਰੋਨਾ ਦੀ ਐਵੀਡੈਂਸ ਬੇਸਡ ਪਹਿਲੀ ਆਯੁਵੈਦਿਕ ਦਵਾਈ ਕੋਰੋਨਿਲ ਨੂੰ ਪੂਰੇ ਵਿਗਿਆਨਕ ਵੇਰਵੇ ਨਾਲ ਲਾਂਚ ਕਰਨ ਜਾ ਰਹੀ ਹੈ।



ਆਚਾਰੀਆ ਬਾਲਕ੍ਰਿਸ਼ਨ ਅੱਜ ਮੰਗਲਵਾਰ ਦੁਪਹਿਰ 1 ਵਜੇ ਹਰਿਦੁਆਰ ਦੇ ਪਤੰਜਲੀ ਯੋਗਪੀਠ ਵਿਚ ਕੋਰੋਨਾ ਦੀ ਆਯੁਰਵੈਦਿਕ ਦਵਾਈ ਕੋਰੋਨਿਲ ਦੀ ਸ਼ੁਰੂਆਤ ਕਰਨਗੇ। ਇਸ ਮੌਕੇ ਬਾਬਾ ਰਾਮਦੇਵ ਵੀ ਮੌਜੂਦ ਰਹਿਣਗੇ।
ਪਤੰਜਲੀ ਆਯੁਰਵੈਦਿਕ ਦਵਾਈਆਂ ਵਲੋਂ, ਪਤੰਜਲੀ ਅੱਜ ਕੋਵਿਡ-19 ਮਰੀਜ਼ਾਂ 'ਤੇ ਰੈਂਡਮਾਈਜ਼ਡ ਪਲੇਸਬੋ ਨਿਯੰਤਰਿਤ ਕਲੀਨਿਕਲ ਟਰਾਇਲ ਦੇ ਨਤੀਜਿਆਂ ਦਾ ਖੁਲਾਸਾ ਕਰੇਗੀ। ਇਸ ਟਰਾਇਲ ਵਿਚ ਵਿਗਿਆਨੀਆਂ, ਖੋਜਕਰਤਾਵਾਂ ਅਤੇ ਡਾਕਟਰਾਂ ਦੀ ਟੀਮ ਵੀ ਮੌਜੂਦ ਰਹੇਗੀ।

ਇਹ ਵੀ ਪੜ੍ਹੋ : SBI ਦੇ ਖਾਤਾਧਾਰਕ ਰਹਿਣ ਸੁਚੇਤ, ਕੋਵਿਡ-19 ਦੇ ਨਾਂ 'ਤੇ ਹੋ ਸਕਦਾ ਹੈ ਸਾਈਬਰ ਹਮਲਾ

ਪਤੰਜਲੀ ਯੋਗਪੀਠ ਦੁਆਰਾ ਜਾਰੀ ਕੀਤੀ ਗਈ ਸੂਚਨਾ ਵਿਚ ਕਿਹਾ ਗਿਆ ਹੈ ਕਿ ਤੁਹਾਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਸਵਾਮੀ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਕੋਵਿਡ-19 ਦੇ ਇਲਾਜ ਵਿਚ ਵੱਡੀ ਸਫਲਤਾ ਨੂੰ ਸਾਂਝਾ ਕਰਨਗੇ।

ਇਹ ਵੀ ਪੜ੍ਹੋ : ਚੀਨ ਦਾ ਅਸਲੀ ਚਿਹਰਾ ਆਇਆ ਸਾਹਮਣੇ, ਦਵਾਈਆਂ ਲਈ ਜ਼ਰੂਰੀ ਸਮੱਗਰੀ ਦੇ ਵਧਾਏ ਭਾਅ

ਇਹ ਖੋਜ ਪਤੰਜਲੀ ਰਿਸਰਚ ਇੰਸਟੀਚਿਊਟ( (ਪੀਆਰਆਈ), ਹਰਿਦੁਆਰ ਐਂਡ ਨੈਸ਼ਨਲ ਇੰਸਟੀਚਿਊਟ ਆਫ ਮੈਡੀਕਲ ਸਾਇੰਸ (ਨਿਮਜ਼) ਜੈਪੁਰ ਨੇ ਸਾਂਝੇ ਤੌਰ 'ਤੇ ਕੀਤੀ ਹੈ। ਇਸ ਦਵਾਈ ਦਾ ਨਿਰਮਾਣ ਦਿਵਿਆ ਫਾਰਮੇਸੀ ਹਰਿਦੁਆਰ ਅਤੇ ਪਤੰਜਲੀ ਆਯੁਰਵੈਦ ਲਿਮਟਿਡ ਹਰਿਦੁਆਰ ਵਲੋਂ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਇਸ ਫ਼ੈਸਲੇ ਕਾਰਨ ਚੀਨ ਨੂੰ ਮਿਲੀ ਕਰਾਰੀ ਹਾਰ, ਅੰਤਰਰਾਸ਼ਟਰੀ ਪੱਧਰ 'ਤੇ ਖੁੰਝਿਆ ਅਹਿਮ ਦਰਜਾ

Harinder Kaur

This news is Content Editor Harinder Kaur