ਮਨੁੱਖ ਅਤੇ ਆਰਟਿਫਿਸ਼ਿਅਲ ਇੰਟੈਲੀਜੈਂਸ ਦੀ ਸਾਂਝੇਦਾਰੀ ਚਮਤ‍ਕਾਰ ਕਰ ਸਕਦੀ ਹੈ: ਪੀ.ਐੱਮ. ਮੋਦੀ

10/05/2020 9:42:22 PM

ਨਵੀਂ ਦਿੱਲੀ - ਸਮਾਜ ਨੂੰ ਮਜ਼ਬੂਤ ਕਰਨ 'ਚ ਆਰਟਿਫਿਸ਼ਿਅਲ ਇੰਟੈਲੀਜੈਂਸ ਦੀ ਭੂਮਿਕਾ ਨੂੰ ਲੈ ਕੇ ਪੀ.ਐੱਮ. ਮੋਦੀ ਨੇ RAISE 2020 ਵਰਚੁਅਲ ਸਮਿਟ ਨੂੰ ਸੰਬੋਧਿਤ ਕੀਤਾ। ਆਪਣੇ ਸੰਬੋਧਨ 'ਚ ਪੀ.ਐੱਮ. ਮੋਦੀ ਨੇ ਕਿਹਾ ਇਹ ਪ੍ਰੋਗਰਾਮ ਆਰਟਿਫਿਸ਼ਿਅਲ ਇੰਟੈਲੀਜੈਂਸ 'ਤੇ ਚਰਚਾ ਲਈ ਚੰਗੀ ਕੋਸ਼ਿਸ਼ ਹੈ। ਤੁਸੀਂ ਸਾਰਿਆਂ ਨੇ ਚੰਗੀ ਤਰ੍ਹਾਂ ਤਕਨੀਕ ਅਤੇ ਮਨੁੱਖ ਨੂੰ ਮਜ਼ਬੂਤ ਕਰਨ ਨਾਲ ਜੁੜੇ ਚੰਗੇਰੇ ਪਹਿਲੂ ਸੁਝਾਏ ਹਨ। ਉਨ੍ਹਾਂ ਕਿਹਾ ਆਰਟਿਫਿਸ਼ਿਅਲ ਇੰਟੈਲੀਜੈਂਸ ਨਾਲ ਮਨੁੱਖ ਦਾ ਟੀਮ ਵਰਕ ਇਸ ਗ੍ਰਹਿ ਲਈ ਕਾਫ਼ੀ ਕੁੱਝ ਕਰ ਸਕਦਾ ਹੈ।

ਪੀ.ਐੱਮ. ਮੋਦੀ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਭਾਰਤ ਆਰਟਿਫਿਸ਼ਿਅਲ ਇੰਟੈਲੀਜੈਂਸ ਦਾ ਹਬ ਬਣੇ। ਕਈ ਭਾਰਤੀ ਅਜੇ ਇਸ 'ਤੇ ਕੰਮ ਕਰ ਰਹੇ ਹਨ, ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ 'ਚ ਹੋਰ ਵੀ ਲੋਕ ਇਸ ਨਾਲ ਜੁੜਨਗੇ। ਭਾਰਤ ਹਾਲ 'ਚ ਨਵੀਂ ਐਜੁਕੇਸ਼ਨ ਪਾਲਿਸੀ ਲੈ ਕੇ ਆਇਆ ਹੈ। ਇਸ 'ਚ ਟੈਕਨਾਲਜੀ ਬੈਸਟ ਲਰਨਿੰਗ ਅਤੇ ਸਕਿਲ ਤਿਆਰ ਕਰਨ 'ਤੇ ਕਾਫ਼ੀ ਫੋਕਸ ਹੈ। ਕਈ ਖੇਤਰੀ ਭਾਸ਼ਾਵਾਂ ਅਤੇ ਬੋਲੀਆਂ 'ਚ ਈ-ਕੋਰਸ ਤਿਆਰ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਅਸੀਂ 'ਰਿਸਪਾਂਸਿਬਲ ਆਰਟਿਫਿਸ਼ਿਅਲ ਇੰਟੈਲੀਜੈਂਸ ਫਾਰ ਯੂਥ' ਇਸੇ ਸਾਲ ਅਪ੍ਰੈਲ 'ਚ ਲਾਂਚ ਕੀਤਾ ਹੈ। ਇਸ ਦੇ ਤਹਿਤ ਸਕੂਲਾਂ ਦੇ 11,000 ਵਿਦਿਆਰਥੀਆਂ ਨੇ ਬੇਸਿਕ ਕੋਰਸ ਪੂਰਾ ਕੀਤਾ। ਹੁਣ ਉਹ ਆਰਟਿਫਿਸ਼ਿਅਲ ਇੰਟੈਲੀਜੈਂਸ ਨਾਲ ਜੁੜੇ ਪ੍ਰਾਜੈਕਟ ਤਿਆਰ ਕਰ ਰਹੇ ਹਨ।


Inder Prajapati

Content Editor

Related News