ਸੰਸਦ ਦੀ ਸੁਰੱਖਿਆ 'ਚ ਕੁਤਾਹੀ: ਦਿੱਲੀ ਪੁਲਸ ਵੱਲੋਂ UAPA ਤਹਿਤ ਮਾਮਲਾ ਦਰਜ

12/14/2023 10:46:12 AM

ਨਵੀਂ ਦਿੱਲੀ- ਦਿੱਲੀ ਪੁਲਸ ਨੇ ਸੰਸਦ ਦੀ ਸੁਰੱਖਿਆ 'ਚ ਕੁਤਾਹੀ ਦੀ ਘਟਨਾ ਦੇ ਸਬੰਧ 'ਚ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (UAPA) ਤਹਿਤ ਮਾਮਲਾ ਦਰਜ ਕੀਤਾ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਦੱਸਣਯੋਗ ਹੈ ਕਿ ਸੰਸਦ 'ਤੇ 2001 ਦੇ ਅੱਤਵਾਦੀ ਹਮਲੇ ਦੀ ਬਰਸੀ ਦੇ ਦਿਨ ਬੁੱਧਵਾਰ ਨੂੰ ਸੁਰੱਖਿਆ 'ਚ ਕੁਤਾਹੀ ਦੀ ਇਕ ਵੱਡੀ ਘਟਨਾ ਸਾਹਮਣੇ ਆਈ, ਜਦੋਂ ਲੋਕ ਸਭਾ ਦੀ ਕਾਰਵਾਈ ਦੌਰਾਨ ਦਰਸ਼ਕ ਗੈਲਰੀ ਤੋਂ ਦੋ ਲੋਕ-ਸਾਗਰ ਸ਼ਰਮਾ ਅਤੇ ਮਨੋਰੰਜਨ ਡੀ ਨੇ ਸਦਨ ਦੇ ਅੰਦਰ ਛਾਲ ਮਾਰ ਦਿੱਤੀ, ਨਾਅਰੇ ਲਗਾਏ ਅਤੇ 'ਕੇਨ' ਜ਼ਰੀਏ ਪੀਲੇ ਰੰਗ ਦਾ ਧੂੰਆਂ ਫੈਲਾ ਦਿੱਤਾ। 

ਇਹ ਵੀ ਪੜ੍ਹੋ- ਲੋਕ ਸਭਾ ਸੁਰੱਖਿਆ ਕੋਤਾਹੀ: ਇਸ MP ਦੇ ਕਹਿਣ 'ਤੇ ਨੌਜਵਾਨਾਂ ਨੂੰ ਜਾਰੀ ਹੋਏ ਸੀ ਪਾਸ, 6 ਲੋਕਾਂ ਨੇ ਰਚੀ ਸਾਜ਼ਿਸ਼

ਇਸ ਦੌਰਾਨ ਕੁਝ ਸੰਸਦ ਮੈਂਬਰਾਂ ਨੇ ਦੋਵਾਂ ਨੂੰ ਫੜ ਲਿਆ। ਉਸੇ ਸਮੇਂ ਹੀ ਦੋ ਹੋਰ ਦੋਸ਼ੀਆਂ- ਅਮੋਲ ਸ਼ਿੰਦੇ ਅਤੇ ਨੀਲਮ ਦੇਵੀ ਨੇ ਸੰਸਦ ਕੰਪਲੈਕਸ ਦੇ ਬਾਹਰ 'ਕੇਨ' ਤੋਂ ਰੰਗਦਾਰ ਧੂੰਆਂ ਛੱਡਿਆ ਅਤੇ 'ਤਾਨਾਸ਼ਾਹੀ ਨਹੀਂ ਚੱਲੇਗੀ' ਵਰਗੇ ਨਾਅਰੇ ਲਗਾਏ। ਪੁਲਸ ਨੇ ਦੱਸਿਆ ਕਿ ਇਸ ਘਟਨਾ ਦੀ ਯੋਜਨਾ 6 ਲੋਕਾਂ ਨੇ ਮਿਲ ਕੇ ਰਚੀ ਸੀ ਅਤੇ ਇਹ ਚਾਰੋਂ ਲੋਕ ਉਸੇ ਹੀ ਗਰੁੱਪ ਦਾ ਹਿੱਸਾ ਹਨ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਦੇ ਸਬੰਧ ਵਿਚ ਯੂ.ਏ. ਪੀ. ਏ ਅਤੇ IPC ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਸੰਸਦ ਦੀ ਸੁਰੱਖਿਆ 'ਚ ਵੱਡੀ ਕੁਤਾਹੀ, ਲੋਕ ਸਭਾ ਦੀ ਕਾਰਵਾਈ ਦੌਰਾਨ ਦਰਸ਼ਕ ਗੈਲਰੀ 'ਚੋਂ 2 ਨੌਜਵਾਨਾਂ ਨੇ ਮਾਰੀ ਛਾਲ

ਦੱਸਣਯੋਗ ਹੈ ਕਿ ਲੋਕ ਸਭਾ ਵਿਚ ਦਰਸ਼ਕ ਗੈਲਰੀ ਤੋਂ ਦੋ ਨੌਜਵਾਨਾਂ ਦੇ ਹੇਠਾਂ ਛਾਲ ਮਾਰਨ ਨਾਲ ਅਫੜਾ-ਦਫੜੀ ਮਚ ਗਈ। ਇਸ ਤੋਂ ਬਾਅਦ ਸੰਸਦ ਮੈਂਬਰਾਂ ਲਈ ਲੱਗੀਆਂ ਬੈਚਾਂ 'ਤੇ ਚੜ੍ਹ ਗਏ ਅਤੇ ਤੇਜ਼ੀ ਨਾਲ ਅੱਗੇ ਵੱਧਣ ਲੱਗੇ। ਇਕ ਨੌਜਵਾਨ ਨੇ ਆਪਣੇ ਪੈਰ ਤੋਂ ਬੂਟ ਲਾਹਿਆ ਅਤੇ ਫਿਰ ਉਸ ਵਿਚੋਂ ਕੁਝ ਚੀਜ਼ ਕੱਢ ਕੇ ਸਪ੍ਰੇਅ ਕਰ ਦਿੱਤਾ, ਜਿਸ ਨਾਲ ਸਦਨ ਵਿਚ ਪੀਲਾ ਧੂੰਆਂ ਫੈਲ ਗਿਆ। ਜਿਸ ਸਮੇਂ ਇਹ ਸਭ ਹੋ ਰਿਹਾ ਸੀ, ਉਸ ਦੌਰਾਨ ਉੱਥੇ ਮੌਜੂਦ ਸੰਸਦ ਮੈਂਬਰਾਂ ਨੇ ਨੌਜਵਾਨਾਂ ਨੂੰ ਫੜ ਕੇ ਕੁੱਟਿਆ। 

ਇਹ ਵੀ ਪੜ੍ਹੋ- ਲੋਕ ਸਭਾ 'ਚ ਸੁਰੱਖਿਆ ਕੁਤਾਹੀ ਮਗਰੋਂ ਸੰਸਦ ਭਵਨ ਕੰਪਲੈਕਸ 'ਚ ਦਰਸ਼ਕਾਂ ਦੀ ਐਂਟਰੀ ਬੰਦ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

Tanu

This news is Content Editor Tanu