ਸੰਸਦ ਦਾ ਮਾਨਸੂਨ ਸੈਸ਼ਨ ਕੋਰੋਨਾ ਦੇ ਮੌਜੂਦਾ ਹਾਲਾਤ ''ਤੇ ਨਿਰਭਰ ਰਹੇਗਾ : ਵੈਂਕਈਆ ਨਾਇਡੂ

04/29/2020 11:50:07 PM

ਨਵੀਂ ਦਿੱਲੀ - ਕੋਰੋਨਾ ਖਿਲਾਫ ਜਾਰੀ ਜੰਗ ਦੌਰਾਨ ਸੰਸਦ ਦਾ ਮਾਨਸੂਨ ਸੈਸ਼ਨ ਮੌਜੂਦਾ ਹਾਲਾਤ 'ਤੇ ਨਿਰਭਰ ਰਹੇਗਾ। ਹਾਲ ਹੀ 'ਚ ਰਾਜ ਸਭਾ ਮੈਬਰਾਂ ਨਾਲ ਗੱਲਬਾਤ 'ਚ ਚੇਅਰਮੈਨ ਅਤੇ ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਕਿਹਾ ਕਿ ਪੂਰੇ ਦੇਸ਼ 'ਚ ਕੋਰੋਨਾ ਦੀ ਰੋਕਥਾਮ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਨਤੀਜਾ ਵੀ ਜ਼ਮੀਨ 'ਤੇ ਵਿਖਾਈ ਦੇ ਰਿਹਾ ਹੈ। ਅਜਿਹੇ 'ਚ ਸਦਨ ਦੇ ਸਧਾਰਣ ਪ੍ਰੋਗਰਾਮ ਦੀ ਉਮੀਦ ਕਰ ਸਕਦੇ ਹਾਂ ਪਰ ਜ਼ਮੀਨੀ ਹਾਲਤ ਕੀ ਹੋਵੇਗੀ, ਉਸ 'ਤੇ ਸੈਸ਼ਨ ਨਿਰਭਰ ਕਰੇਗਾ।

ਦੱਸ ਦਈਏ ਕਿ ਸੰਸਦ 'ਚ ਹਰ ਸਾਲ ਤਿੰਨ ਸੈਸ਼ਨ ਹੁੰਦੇ ਹਨ। ਬਜਟ, ਮਾਨਸੂਨ ਅਤੇ ਸ਼ੀਤਕਾਲੀਨ ਸੈਸ਼ਨ। ਇਸ ਸਾਲ ਬਜਟ ਸੈਸ਼ਨ ਨੂੰ ਕੋਰੋਨਾ ਵਾਇਰਸ ਕਹਿਰ ਅਤੇ ਲਾਕਡਾਊਨ ਕਾਰਨ ਬੰਦ ਕਰ ਦਿੱਤਾ ਗਿਆ ਸੀ।

ਚੇਅਰਮੈਨ ਨੇ ਕੀਤੀ ਰਾਜ ਸਭਾ ਮੈਬਰਾਂ ਦੀ ਗੱਲਬਾਤ
ਵੈਂਕਈਆ ਨਾਇਡੂ ਨੇ ਕਿਹਾ ਕਿ ਪਿਛਲੇ ਕੁੱਝ ਦਿਨਾਂ ਦੌਰਾਨ ਫੋਨ 'ਤੇ ਨਵੇਂ ਚੁਣੇ ਗਏ ਮੈਬਰਾਂ ਸਹਿਤ ਲੱਗਭੱਗ ਸਾਰੇ ਰਾਜ ਸਭਾ ਮੈਬਰਾਂ ਨਾਲ ਗੱਲ ਕੀਤੀ। ਇਹ ਜਾਣ ਕੇ ਖੁਸ਼ੀ ਹੋਈ ਕਿ ਉਹ ਕੋਰੋਨਾ ਖਿਲਾਫ ਰਾਸ਼ਟਰੀ ਲੜਾਈ 'ਚ ਸਰਗਰਮ ਭੂਮਿਕਾ ਨਿਭਾ ਰਹੇ ਹਨ ਅਤੇ ਆਪਣੇ ਨਵੇਂ ਚੁਣੇ ਖੇਤਰਾਂ 'ਚ ਭਲਾਈ ਦੇ ਕੰਮ 'ਚ ਲੱਗੇ ਹੋਏ ਹਨ।

ਮਾਸਕ ਅਤੇ ਦੂਰੀ ਨੂੰ ਲਾਜ਼ਮੀ ਕਰਨਾ ਤੈਅ ਹੋਵੇਗਾ
ਜੁਲਾਈ 'ਚ ਸ਼ੁਰੂ ਹੋਣ ਵਾਲੇ ਸੰਸਦ ਦੇ ਮਾਨਸੂਨ ਸੈਸ਼ਨ 'ਚ ਵੀ ਮਾਸਕ ਅਤੇ ਦੂਰੀ ਨੂੰ ਲਾਜ਼ਮੀ ਕਰਨਾ ਤੈਅ ਹੋਵੇਗਾ। ਪਰ ਸਭ ਵੱਡਾ ਸਵਾਲ ਇਹ ਹੈ ਕਿ ਲੋਕਸਭਾ 'ਚ 545 ਸੰਸਦ ਮੈਂਬਰਾਂ ਅਤੇ ਰਾਜ ਸਭਾ ਦੇ 243 ਸੰਸਦ ਮੈਬਰਾਂ ਵਿਚਾਲੇ ਦੂਰੀ ਕਿਵੇਂ ਰੱਖੀ ਜਾ ਸਕੇਗੀ ਕਿਉਂਕਿ ਲੋਕਸਭਾ 'ਚ ਅਤੇ ਰਾਜ ਸਭਾ 'ਚ ਜਿੰਨੇ ਸੰਸਦ ਮੈਂਬਰ ਹਨ ਓਨੀਆਂ ਹੀ ਸੀਟਾਂ ਵੀ ਹਨ। ਅਜਿਹੇ 'ਚ ਸੰਸਦ ਮੈਂਬਰ ਦੂਰੀ ਕਿਵੇਂ ਕਾਇਮ ਰੱਖ ਸਕਣਗੇ।

ਲੋਕਸਭਾ ਸਕੱਤਰੇਤ ਦੇ ਸੂਤਰਾਂ ਦਾ ਕਹਿਣਾ ਹੈ ਕਿ ਇਸ ਦਿਸ਼ਾ 'ਚ ਵਿਚਾਰ ਕਰ ਇੱਕ ਪ੍ਰਸਤਾਵ ਤਿਆਰ ਕੀਤਾ ਜਾ ਰਿਹਾ ਹੈ। ਜੇਕਰ ਮਾਨਸੂਨ ਸੈਸ਼ਨ ਦੌਰਾਨ ਸੋਸ਼ਲ ਡਿਸਟੈਂਸਿੰਗ ਲਾਜ਼ਮੀ ਰਹੀ ਤਾਂ ਅਜਿਹੇ 'ਚ ਲੋਕਸਭਾ ਦੀ ਕਾਰਵਾਹੀ ਸੈਂਟ੍ਰਲ ਹਾਲ ਤੋਂ ਸੰਚਾਲਿਤ ਕੀਤੀ ਜਾ ਸਕਦੀ ਹੈ ਜਦੋਂ ਕਿ ਰਾਜ ਸਭਾ ਦੀ ਕਾਰਵਾਈ ਨੂੰ ਮੁਅੱਤਲ ਕਰ ਲੋਕਸਭਾ 'ਚ ਲਿਆਇਆ ਜਾ ਸਕਦਾ ਹੈ।

Inder Prajapati

This news is Content Editor Inder Prajapati