ਕੇਰਲ ਦੇ ਹੜ੍ਹ ਪੀੜਤਾਂ ਲਈ ਪਾਰਸਲ ਦੀ ਕੀਮਤ ਨਹੀਂ ਵਸੂਲੇਗਾ ਰੇਲਵੇ

08/20/2018 2:11:40 PM

ਫਿਰੋਜ਼ਪੁਰ (ਆਨੰਦ)  ਕੇਰਲ ਵਿਚ ਆਏ ਭਿਆਨਕ ਹੜ੍ਹ ਕਾਰਨ ਉਥੇ ਹੋਏ ਬਦਤਰ ਹਾਲਾਤ ਨੂੰ ਦੇਖਦੇ ਹੋਏ ਰੇਲਵੇ ਅੱਗੇ ਆਇਆ ਹੈ ਅਤੇ ਕੇਰਲ 'ਚ 100 ਸਾਲਾਂ ਬਾਅਦ ਆਈ ਇਸ ਭਿਆਨਕ ਤ੍ਰਾਸਦੀ ਨੂੰ ਦੇਖਦੇ ਹੋਏ ਦੇਸ਼ ਦੇ ਕਿਸੇ ਵੀ ਸ਼ਹਿਰ ਤੋਂ ਕੇਰਲ ਵਿਚ ਭੇਜੇ ਜਾਣ ਵਾਲੇ ਪਾਰਸਲ ਅਤੇ ਰਾਹਤ ਸਮੱਗਰੀ ਲਈ ਰੇਲਵੇ ਕੋਈ ਫੀਸ ਨਹੀਂ ਵਸੂਲੇਗਾ, ਜਿਸਦੇ ਲਈ ਰੇਲ ਮੰਤਰਾਲਾ ਵਲੋਂ ਸਾਰੇ ਰੇਲ ਦਫਤਰਾਂ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਹਨ, ਜਿਸ ਦੇ ਜ਼ਰੀਏ ਕੇਰਲ ਦੀ ਰਾਹਤ ਸਮੱਗਰੀ ਲਈ ਰੇਲਵੇ ਵਲੋਂ ਨਾ ਤਾਂ ਕਿਸੇ ਸਰਕਾਰੀ ਸੰਸਥਾ, ਨਾ ਹੀ ਕਿਸੇ ਵਿਅਕਤੀ ਤੋਂ ਕੋਈ ਫੀਸ ਵਸੂਲ ਕੀਤੀ ਜਾਵੇਗੀ। 

ਹਾਲਾਂਕਿ ਰੇਲ ਮੰਤਰਾਲੇ ਵਲੋਂ ਸਾਰੇ ਮੰਡਲਾਂ ਦੇ ਡਵੀਜ਼ਨਲ ਰੇਲਵੇ ਮੈਨੇਜਰਾਂ ਨੂੰ ਵੀ ਇਹ ਹੁਕਮ ਦਿੱਤੇ ਗਏ ਹਨ ਕਿ ਉਹ ਕੇਰਲ ਭੇਜੀ ਜਾਣ ਵਾਲੀ ਰਾਹਤ ਸਮੱਗਰੀ ਲਈ ਕਿਸੇ ਵੀ ਟ੍ਰੇਨ ਵਿਚ ਵਾਧੂ ਕੋਚ ਲਗਾ ਸਕਦੇ ਹਨ, ਨਾਲ ਹੀ ਉਹ ਇਸਦੇ ਲਈ ਆਪਣੇ ਮੰਡਲਾਂ ਤੋਂ ਸਪੈਸ਼ਲ ਟ੍ਰੇਨਾਂ ਵੀ ਕੇਰਲ ਲਈ ਰਵਾਨਾ ਕਰ ਸਕਦੇ ਹਨ।