ਪੈਰਾਗਲਾਈਡਿੰਗ ਦਾ ਸ਼ੌਕ ਬਣਿਆ ਇਸ ਸ਼ਖਸ ਲਈ ਮੁਸੀਬਤ

11/15/2019 5:13:46 PM

ਸ਼ਿਮਲਾ—ਪੈਰਾਗਲਾਈਡਿੰਗ ਦਾ ਸ਼ੌਕ ਤਾਂ ਹਰ ਕਿਸੇ ਨੂੰ ਹੁੰਦਾ ਹੈ ਪਰ ਜਦੋਂ ਇਸ ਸ਼ੌਕ ਨੂੰ ਪੂਰਾ ਕਰਨ ਦਾ ਸਮਾਂ ਆਉਂਦਾ ਹੈ ਤਾਂ ਵੱਡਿਆ-ਵੱਡਿਆਂ ਦੇ ਸਾਹ ਰੁਕ ਜਾਂਦੇ ਹਨ। ਅਜਿਹਾ ਹੀ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਇੱਕ ਸ਼ਖਸ ਲਈ ਪੈਰਾਗਲਾਈਡਿੰਗ ਦਾ ਸ਼ੌਕ ਮੁਸੀਬਤ ਬਣ ਜਾਂਦਾ ਹੈ। ਦਰਅਸਲ ਪਵਨ ਨਾਂ ਦਾ ਇੱਕ ਸ਼ਖਸ ਪੈਰਾਗਲਾਈਡਿੰਗ ਕਰਦੇ ਸਮੇਂ ਜਦੋਂ ਆਸਮਾਨ ਦੀ ਉਚਾਈ ਵੱਲ ਜਾਂਦਾ ਹੈ ਤਾਂ ਉਸ ਦੀ ਹਾਲਤ ਖਰਾਬ ਹੋ ਜਾਂਦੀ ਹੈ ਪਰ ਉਚਾਈ 'ਤੇ ਉਸ ਦੇ ਹਾਵ-ਭਾਵ ਕਾਫੀ ਮਜ਼ੇਦਾਰ ਬਣ ਜਾਂਦੇ ਹਨ, ਜੋ ਕਿ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੇ ਹਨ। ਦੱਸ ਦੇਈਏ ਕਿ ਵਾਇਰਲ ਵੀਡੀਓ ਹਿਮਾਚਲ ਦੇ ਕਾਂਗੜਾ ਜ਼ਿਲੇ ਦੇ ਬੀੜ ਬਿਲਿੰਗ ਦੀ ਹੈ, ਜਿੱਥੇ ਦਾਰਜੀਲਿੰਗ ਤੋਂ ਘੁੰਮਣ ਆਏ ਸੈਲਾਨੀ ਪਵਨ ਨੇ ਪੈਰਾਗਲਾਈਡਿੰਗ ਕਰਨ ਬਾਰੇ ਸੋਚਿਆ।

ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਹਿਮਾਚਲ ਦੀਆਂ ਵਾਦੀਆਂ ਦਾ ਲਾਭ ਲੈਣ ਆਏ ਸੈਲਾਨੀ ਪਵਨ ਨੂੰ ਪਾਇਲਟ ਜੋਤੀ ਠਾਕੁਰ ਪੈਰਾਗਲਾਈਡਿੰਗ ਲਈ ਉੱਚੇ ਆਸਮਾਨ ਵੱਲ ਲੈ ਜਾਂਦੇ ਹੋਇਆ ਦਿਸ ਰਿਹਾ ਹੈ ਪਰ ਉਚਾਈ 'ਤੇ ਪਹੁੰਚਦੇ ਹੀ ਪਵਨ ਡਰਨ ਲੱਗ ਜਾਂਦਾ ਹੈ। ਪਵਨ ਦੇ ਡਰ ਦੀ ਹੱਦ ਤਾਂ ਉਸ ਸਮੇਂ ਖਤਮ ਹੋ ਜਾਂਦੀ ਜਦੋਂ ਉਸ ਨੇ ਕਿਹਾ ਕਿ ਹਵਾ ਤੇਜ਼ ਹੈ, ਇਸ ਲਈ ਗਲਾਈਡਰ 'ਚ ਛੇਕ ਕਰ ਦਿਓ। ਫਿਰ ਪਾਇਲਟ ਨੇ ਉਸ ਨੂੰ ਹੌਸਲਾ ਦਿੱਤਾ। ਉਡਾਣ ਦੌਰਾਨ ਉਹ ਪਾਇਲਟ ਨੂੰ ਜਲਦੀ ਲੈਂਡਿੰਗ ਕਰਵਾਉਣ ਲਈ ਗੁਹਾਰ ਲਗਾਉਂਦਾ ਹੈ। ਇਸ ਤੋਂ ਬਾਅਦ ਖੁਦ ਨੂੰ ਸੰਭਾਲਣ ਲਈ ਪਵਨ ਨੇ ਆਸਮਾਨ 'ਚ ਅੰਤਾਕਸ਼ਲੀ ਖੇਡਣੀ ਸ਼ੁਰੂ ਕਰ ਦਿੱਤੀ ਪਰ ਲੈਂਡ ਕਰਨ ਤੋਂ ਬਾਅਦ ਉਸ ਦਾ ਕਹਿਣਾ ਸੀ ਕਿ ਅੱਜ ਤੋਂ ਬਾਅਦ ਉਹ ਕਦੀ ਵੀ ਪੈਰਾਗਲਾਈਡਿੰਗ ਨਹੀਂ ਕਰੇਗਾ।

ਦੱਸਣਯੋਗ ਹੈ ਕਿ ਪਾਇਲਟ ਜੋਤੀ ਠਾਕੁਰ ਦਾ ਨਾਂ ਲਿਮਕਾ ਬੁੱਕ ਆਫ ਰਿਕਾਰਡ 'ਚ ਪੈਰਾਗਲਾਈਡਿੰਗ ਸਕਾਈ ਡ੍ਰਾਈਵਿੰਗ ਦੇ ਚੈਂਪੀਅਨ ਦੇ ਤੌਰ 'ਤੇ ਦਰਜ ਹੈ। ਇਸ ਦੇ ਨਾਲ ਹੀ ਜੋਤੀ ਭਾਰਤ ਦੇ ਟਾਪ 10 ਪਾਇਲਟਾਂ 'ਚੋਂ ਇੱਕ ਹੈ।
 

Iqbalkaur

This news is Content Editor Iqbalkaur