ਪੱਪੂ ਯਾਦਵ 'ਤੇ ਮੁਜਫੱਰਪੁਰ 'ਚ ਹਮਲਾ, ਕੈਮਰੇ ਸਾਹਮਣੇ ਰੋ ਕੇ ਦੱਸਿਆ ਆਪਣਾ ਹਾਲ

09/06/2018 4:02:55 PM

ਪਟਨਾ— ਸੰਸਦ ਮੈਂਬਰ ਪੱਪੂ ਯਾਦਵ ਨਾਲ ਕੁੱਟਮਾਰ ਦੀਆਂ ਖਬਰਾਂ ਆ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਪੱਪੂ ਯਾਦਵ ਨਾਲ ਬਿਹਾਰ ਦੇ ਮੁਜਫੱਰਪੁਰ 'ਚ ਕੁੱਟਮਾਰ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਜਨਰਲ ਕੈਟੇਗਰੀ ਦੇ ਬੰਦ ਦੌਰਾਨ ਸੰਸਦ ਮੈਂਬਰ ਪੱਪੂ ਯਾਦਵ 'ਤੇ ਬੰਦ ਸਮਰਥਕਾਂ ਨੇ ਹਮਲਾ ਕਰ ਦਿੱਤਾ। ਦੋਸ਼ ਹੈ ਕਿ ਸੈਕੜੋਂ ਦੀ ਸੰਖਿਆ 'ਚ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਪੱਪੂ ਯਾਦਵ ਦੇ ਗਾਰਡ ਨੂੰ ਵੀ ਲੋਕਾਂ ਨੇ ਕੁੱਟਿਆ। ਕੈਮਰੇ ਸਾਹਮਣੇ ਆਉਂਦੇ ਹੀ ਪੱਪੂ ਯਾਦਵ ਰੌਣ ਲੱਗ ਪਏ।
ਮੁਜਫੱਰਪੁਰ ਤੋਂ ਮਧੁਬਨੀ ਜਾਣ ਦੌਰਾਨ ਉਨ੍ਹਾਂ ਦੀ ਗੱਡੀ 'ਤੇ ਹਮਲਾ ਕੀਤਾ ਗਿਆ। ਪੱਪੂ ਯਾਦਵ ਮਧੁਬਨੀ ਤੋਂ ਪਟਨਾ ਤੱਕ ਪੈਦਲ ਯਾਤਰਾ ਦੀ ਸ਼ੁਰੂਆਤ ਕਰਨ ਬਾਸੋਪੱਟੀ ਜਾਣ ਦੇ ਰਸਤੇ 'ਚ ਸਨ। ਹਮਲੇ ਦਾ ਦੋਸ਼ ਬੰਦ ਸਮਰਥਕਾਂ 'ਤੇ ਲਗਾਇਆ ਜਾ ਰਿਹਾ ਹੈ। ਪੱਪੂ ਯਾਦਵ ਹਮਲੇ 'ਚ ਮੁਜਫੱਰਪੁਰ ਰੇਪ ਕਾਂਡ ਦੇ ਮੁਖ ਦੋਸ਼ੀ ਬ੍ਰਜੇਸ਼ ਠਾਕੁਰ ਦੇ ਗੁੰਡਿਆਂ ਦਾ ਹੱਥ ਦੱਸ ਰਹੇ ਹਨ। 
ਪੱਪੂ ਯਾਦਵ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਾਨ ਬਚਾ ਕੇ ਭੱਜਣਾ ਪਿਆ। ਜੇਕਰ ਸੀ.ਆਰ.ਪੀ.ਐਫ. ਦੇ ਜਵਾਨ ਉਨ੍ਹਾਂ ਦੇ ਨਾਲ ਨਹੀਂ ਹੁੰਦੇ ਤਾਂ ਉਨ੍ਹਾਂ ਦਾ ਕਤਲ ਨਿਸ਼ਚਿਤ ਸੀ। ਸਥਿਤੀ ਅਜਿਹੀ ਹੋ ਗਈ ਸੀ ਕਿ ਗੋਲੀ ਚਲਾਉਣੀ ਪੈ ਸਕਦੀ ਸੀ। ਉਨ੍ਹਾਂ ਨੇ ਕਿਹਾ ਕਿ ਰਸਤਾ ਰੋਕ ਅਟੈਕ ਕਰਨ ਵਾਲਿਆਂ ਦੇ ਹੱਥਾਂ 'ਚ ਬੰਦੂਕਾਂ ਸਨ।