''ਪੱਪੂ'' ਸ਼ਬਦ ਦੇ ਇਸਤੇਮਾਲ ''ਤੇ ਪਾਬੰਦੀ ਲੱਗਣ ਤੋਂ ਬਾਅਦ ਪਰੇਸ਼ ਰਾਵਲ ਨੇ ਇਸ ਤਰ੍ਹਾਂ ਕੱਸਿਆ ਤੰਜ

11/15/2017 9:50:40 PM

 

ਨਵੀਂ ਦਿੱਲੀ — ਗੁਜਰਾਤ ਚੋਣ ਪ੍ਰਚਾਰ ਦੌਰਾਨ 'ਪੱਪੂ' ਸ਼ਬਦ ਦੇ ਇਸਤੇਮਾਲ 'ਤੇ ਮੰਗਲਵਾਰ ਨੂੰ ਰੋਕ ਲਗਾ ਦਿੱਤੀ ਗਈ ਹੈ। ਕਮਿਸ਼ਨ ਦੇ ਇਸ ਹੁਕਮ ਤੋਂ ਬਾਅਦ ਭਾਜਪਾ ਸੰਸਦ ਮੈਂਬਰ ਅਤੇ ਅਭਿਨੇਤਾ ਪਰੇਸ਼ ਰਾਵਲ ਨੇ ਕੁਝ ਅਲੱਗ ਅੰਦਾਜ਼ 'ਚ ਕਾਂਗਰਸ ਉਪ ਪ੍ਰਧਾਨ 'ਤੇ ਨਿਸ਼ਾਨਾ ਵਿਨ੍ਹਿਆ ਹੈ। ਪਰੇਸ਼ ਰਾਵਲ ਨੇ ਇਕ ਟਵੀਟ ਕਰ ਕੇ ਲਿਖਿਆ 'ਪ.ਪੂ. ਰਾਹੁਲ ਭਾਈ....।' ਹਾਲਾਂਕਿ ਪੜਨ 'ਚ ਇਸ ਸ਼ਬਦ ਦਾ ਉਚਾਰਣ ਪੱਪੂ ਜਿਹਾ ਹੀ ਲੱਗਦਾ ਹੈ ਪਰ ਟਵਿਟਰ 'ਤੇ ਲੋਕਾਂ ਨੇ ਇਸ ਦੀ ਆਪਣੇ ਅੰਦਾਜ਼ 'ਚ ਹੀ ਵਿਆਖਿਆ ਕਰ ਦਿੱਤੀ।
ਇਸ ਦੌਰਾਨ ਅਕਸ਼ੈ ਕੁਮਾਰ ਨਾਂ ਦੇ ਇਕ ਯੂਜ਼ਰ ਨੇ ਲਿਖਿਆ 'ਪ-ਪਾਗਲਪਨ, ਪ-ਪੁਸ਼ਤੈਨੀ ਰਾਹੁਲ ਭਾਈ।' ਇਸ ਅਧੀਨ ਮਯੰਕ ਸੇਠੀ ਨਾਂ ਦੇ ਇਕ ਯੂਜ਼ਰ ਨੇ ਲਿਖਿਆ, 'ਕੀ ਪੱਪੂ ਦੀ ਜਗ੍ਹਾ ਤੁਸੀਂ ਆਪ ਪੀਡੀ ਲਿਖ ਸਕਦੇ ਹੋ।' ਗੌਤਮ ਸ਼ਰਮਾ ਨੇ ਲਿਖਿਆ ਕਿ ਕਿਤੇ ਲੋਕ ਅਜਿਹਾ ਨਾ ਸਮਝ ਲੈਣ ਕਿ ਤੁਸੀਂ ਇਸ ਨੂੰ ਪਰਮ ਪੂਜ ਰਾਹੁਲ ਭਾਈ ਲਿਖਿਆ ਹੈ। ਇਕ ਯੂਜ਼ਰ ਨੇ ਲਿਖਿਆ ਪੱਪੂ ਪਾਸ ਹੋ ਗਿਆ। ਇਸ ਤਰ੍ਹਾਂ ਕਈ ਯੂਜ਼ਰਾਂ ਨੇ ਇਸ 'ਤੇ ਆਪਣੇ ਆਪਣੇ ਟਵੀਟ ਕੀਤੇ।