ਪੰਪੋਰ ''ਚ ਸ਼ਹੀਦ ਸੌਰਭ ਫਰਾਟੇ ਦਾ ਅੰਤਿਮ ਸੰਸਕਾਰ

12/19/2016 2:26:56 PM

ਪੁਣੇ—ਜੰਮੂ-ਕਸ਼ਮੀਰ ਪੰਪੋਰ ''ਚ ਸ਼ਨੀਵਾਰ ਨੂੰ ਸ਼ਹੀਦ ਹੋਏ ਫੌਜ ਦੇ ਤਿੰਨ ਜਵਾਨਾਂ ''ਚੋਂ ਇਕ ਪੁਣੇ ਦੇ ਸੌਰਭ ਫਰਾਟੇ (32) ਹੈ। ਸੌਰਭ ਅੱਠ ਦਿਨ ਪਹਿਲੇ ਹੀ ਛੁੱਟੀ ਪੂਰੀ ਕਰਕੇ ਡਿਊਟੀ ''ਚ ਵਾਪਸ ਜੰਮੂ ਪਹੁੰਚੇ ਸੀ। ਉਨ੍ਹਾਂ ਨੇ ਘਰ ਵਾਲਿਆਂ ਨੂੰ ਜਲਦੀ ਵਾਪਸ ਆਉਣ ਦਾ ਵਾਅਦਾ ਕੀਤਾ ਸੀ। 
ਇਲਾਕੇ ''ਚ ਸ਼ੌਕ ਦੀ ਲਹਿਰ
ਸੌਰਭ ਫਰਾਟੇ (32) ਦੇ ਪਾਰਥਿਵ ਸਰੀਰ ਨੂੰ ਐਤਵਾਰ ਰਾਤ ਜਹਾਜ਼ ਤੋਂ ਪੁਣੇ ਲਿਆਇਆ ਗਿਆ। ਸੋਮਵਾਰ ਸਵੇਰੇ 9 ਵਜੇ ਸ਼ਹਿਰ ਦੇ ਭੇਕਰਾਈ ਨਗਰ ''ਚ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ ਜਾਵੇਗੀ। ਸੌਰਭ ਦੀ ਸ਼ਹਾਦਤ ਦੀ ਖਬਰ ਸੁਣ ਐਨ.ਸੀ.ਪੀ. ਪ੍ਰਮੁੱਖ ਸ਼ਰਦ ਪਵਾਰ  ਨੇ ਉਨ੍ਹਾਂ ਦੇ ਘਰ ਪਹੁੰਚ ਕੇ ਪਰਿਵਾਰ ਵਾਲਿਆਂ ਨੂੰ ਦਿਲਾਸਾ ਦਿੱਤਾ।
ਕੌਣ ਸੀ ਸੌਰਭ ਫਰਾਟੇ?
ਸੌਰਭ ਫਰਾਟੇ ਮੂਲ ਰੂਪ ਨਾਲ ਲੋਣੀਕੰਦ ਪਿੰਡ ਦੇ ਰਹਿਣ ਵਾਲੇ ਸੀ। ਉਨ੍ਹਾਂ ਨੇ 13 ਸਾਲ ਪਹਿਲੇ ਫੌਜ ''ਚ ਭਰਤੀ ਹੋਈ ਸੀ। ਸੌਰਭ ਦੇ ਛੋਟੇ ਭਰਾ ਵੀ ਫੌਜ ''ਚ ਹਨ। ਸੌਰਭ ਦੇ ਪਰਿਵਾਰ ''ਚ ਪਤਨੀ ਅਤੇ ਇਕ ਸਾਲ ਦੀ ਜੁੜਵਾਂ ਧੀਆਂ ਦੇ ਇਲਾਵਾ ਮਾਤਾ-ਪਿਤਾ ਹਨ। ਸੌਰਭ ਦੋ ਸਾਲ ਬਾਅਦ ਫੌਜ ਚੋਂ ਰਿਟਾਇਰ ਹੋਣ ਵਾਲੇ ਸੀ। ਸੋਰਭ ਦੀ ਸ਼ਹਾਦਤ ਨਾਲ ਇਲਾਕੇ ''ਚ ਲੋਕ ਦੀ ਲਹਿਰ ਪਸਰੀ ਹੈ। ਉਨ੍ਹਾਂ ਦੇ ਪਰਿਵਾਰ ਨੂੰ ਦਿਲਾਸਾ ਦੇਣ ਲੋਕ ਉਨ੍ਹਾਂ ਦੇ ਘਰ ਪਹੁੰਚ ਰਹੇ ਹਨ। ਐਤਵਾਰ ਸਵੇਰ ਤੋਂ ਹੀ ਸੌਰਭ ਦੇ ਘਰ ਪੁਣੇ ਦੇ ਵੱਡੇ ਨੇਤਾ, ਅਤੇ ਲੋਕਾਂ ਦੀ ਭੀੜ ਲੱਗੀ ਹੋਈ ਹੈ।